Ferozepur News : ਰੱਖੜੀ ਤੋਂ ਪਹਿਲਾਂ ਵਾਪਰਿਆ ਵੱਡਾ ਹਾਦਸਾ , 2 ਭੈਣਾਂ ਦੇ ਇਕਲੌਤੇ ਭਰਾ ਤੇ ਇੱਕ ਭੈਣ ਦੀ ਹੋਈ ਮੌਤ
Ferozepur News : ਫਿਰੋਜ਼ਪੁਰ ਅੰਦਰ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਹਨ। ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਵਿਖੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਰੱਖੜੀ ਤੋਂ ਪਹਿਲਾਂ ਦੋ ਭੈਣਾਂ ਦੇ ਇਕਲੌਤੇ ਭਰਾ ਅਤੇ ਦੋ ਭੈਣਾਂ 'ਚੋਂ ਇੱਕ ਭੈਣ ਦੀ ਮੌਤ ਹੋ ਗਈ ਹੈ। ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦਾ ਪਤਾ ਲੱਗ ਗਿਆ ਹੈ। ਜਿਸਦੇ ਖਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ
Ferozepur News : ਫਿਰੋਜ਼ਪੁਰ ਅੰਦਰ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਹਨ। ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਵਿਖੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਰੱਖੜੀ ਤੋਂ ਪਹਿਲਾਂ ਦੋ ਭੈਣਾਂ ਦੇ ਇਕਲੌਤੇ ਭਰਾ ਅਤੇ ਦੋ ਭੈਣਾਂ 'ਚੋਂ ਇੱਕ ਭੈਣ ਦੀ ਮੌਤ ਹੋ ਗਈ ਹੈ। ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦਾ ਪਤਾ ਲੱਗ ਗਿਆ ਹੈ। ਜਿਸਦੇ ਖਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਲੜਕੇ ਦੀ ਮਾਂ ਬਠਿੰਡਾ ਵਿਖੇ ਹਸਪਤਾਲ ਵਿੱਚ ਦਾਖਲ ਸੀ। ਜਿਸਦਾ ਪਤਾ ਲੈ ਕੇ ਰਿਸ਼ਤੇਦਾਰੀ ਵਿੱਚ ਲੱਗਦੇ ਦੋ ਭੈਣ ਭਰਾ ਰਾਜਵੀਰ ਕੌਰ 22 ਸਾਲ ਅਤੇ ਗੁਰਵਿੰਦਰ ਸਿੰਘ 28 ਸਾਲ ਜੋ ਵਾਪਿਸ ਪਿੰਡ ਆ ਰਹੇ ਸਨ। ਰਾਸਤੇ ਵਿੱਚ ਇਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਲੜਕੀ ਦੋ ਭੈਣਾਂ ਦੀ ਇੱਕ ਭੈਣ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਗੱਡੀ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਦੋਵੇਂ ਘਰ ਖਤਮ ਹੋ ਚੁੱਕੇ ਹਨ। ਲੜਕੀ ਦੇ ਪਿਤਾ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਦੋਨੋਂ ਗਰੀਬ ਪਰਿਵਾਰ ਹਨ।
ਉਥੇ ਹੀ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਅਤੇ ਪਰਿਵਾਰ ਵਿਚਕਾਰ ਮਾਹੌਲ ਉਸ ਸਮੇਂ ਗਰਮਾ ਗਿਆ,ਜਦੋਂ ਪਰਿਵਾਰ ਨੇ ਕਾਰ ਚਾਲਕ 'ਤੇ ਜਲਦ ਕਾਰਵਾਈ ਕਰਨ ਨੂੰ ਨਸ਼ਾ ਤਸਕਰੀ ਦੇ ਆਰੋਪ ਲਗਾ ਦਿੱਤੀ ਅਤੇ ਪਰਿਵਾਰ ਅਤੇ ਥਾਣਾ ਮੁਖੀ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ ਅਖੀਰ ਥਾਣਾ ਮੁਖੀ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣ ਲਈ ਸਹੁੰ ਖਾਣੀ ਪਈ।