BSF ਨੇ ਅੰਮ੍ਰਿਤਸਰ ਸਰਹੱਦ ਨੇੜੇ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਡਰੋਨ ਨੂੰ ਕੀਤਾ ਢੇਰ

ਪਾਕਿਸਤਾਨ ਵੱਲੋਂ ਨਸ਼ੀਲੇ ਪਦਾਰਥਾਂ ਦੇ ਅੱਤਵਾਦ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਵੀਰਵਾਰ ਨੂੰ ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਧਨੋ ਕਲਾਂ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਸ਼ੱਕੀ ਡਰੋਨ ਨੂੰ ਢੇਰ ਕਰ ਦਿੱਤਾ ਹੈ।

By  Ramandeep Kaur April 27th 2023 12:29 PM

BSF: ਪਾਕਿਸਤਾਨ ਵੱਲੋਂ ਨਸ਼ੀਲੇ ਪਦਾਰਥਾਂ ਦੇ ਅੱਤਵਾਦ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਵੀਰਵਾਰ ਨੂੰ ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਧਨੋ ਕਲਾਂ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਸ਼ੱਕੀ ਡਰੋਨ ਨੂੰ ਢੇਰ ਕਰ ਦਿੱਤਾ ਹੈ।

ਬੀਐਸਐਫ ਦੇ ਲੋਕਸੰਪਰਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਇੱਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਸੈਨਿਕਾਂ ਨੇ ਨਿਰਧਾਰਿਤ ਮੁਹਿੰਮ ਦੇ ਅਨੁਸਾਰ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਣ ਲਈ ਤੁਰੰਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਦੱਸਿਆ ਕਿ ਅੱਗੇ ਵਾਲੇ ਖੇਤਰ ਵਿੱਚ ਤਾਇਨਾਤ ਜਵਾਨਾਂ ਨੇ ਪਿੰਡ ਧਨੋ ਕਲਾਂ, ਜ਼ਿਲ੍ਹਾ-ਅੰਮ੍ਰਿਤਸਰ ਦੇ ਬਾਹਰੀ ਇਲਾਕੇ ਦੇ ਖੇਤਾਂ 'ਚ ਡਰੋਨ ਦੀ ਆਵਾਜ਼ ਅਤੇ ਖੇਪਾਂ ਦੇ ਡਿੱਗਣ ਦੀ ਆਵਾਜ਼ ਵੀ ਸੁਣੀ।


ਇਲਾਕੇ ਦੀ ਮੁੱਢਲੀ ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਅੰਸ਼ਕ ਤੌਰ 'ਤੇ ਟੁੱਟੀ ਹਾਲਤ ਇੱਕ ਕਾਲੇ ਰੰਗ ਦਾ ਡਰੋਨ ਬਰਾਮਦ ਕੀਤਾ ਅਤੇ ਪੀਲੇ ਚਿਪਕਣ ਵਾਲੀ ਟੇਪ ਨਾਲ ਲਪੇਟੇ ਵੱਡੇ ਪੈਕੇਟ 'ਚ ਦੋ ਕਿਲੋ ਹੈਰੋਇਨ ਦੇ 02 ਪੈਕਟ ਅਤੇ 170 ਗ੍ਰਾਮ ਅਫ਼ੀਮ ਦੇ 02 ਛੋਟੇ ਪੈਕੇਟ ਬਰਾਮਦ ਕੀਤੇ। ਖੇਪ ਦੇ ਨਾਲ ਇੱਕ ਲੋਹੇ ਦੀ ਮੁੰਦਰੀ ਵੀ ਬੰਨ੍ਹੀ ਹੋਈ ਮਿਲੀ।

Related Post