ਬਜਟ 2023: ਇਹ ਸਾਮਾਨ ਹੋਵੇਗਾ ਸਸਤਾ ਅਤੇ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ, ਦੇਖੋ ਪੂਰੀ ਲਿਸਟ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਾਂ, ਸਮਾਰਟਫੋਨ, ਟੀਵੀ ਅਤੇ ਹੋਰ ਕਈ ਚੀਜ਼ਾਂ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ ਹੈ।

By  Jasmeet Singh February 1st 2023 01:20 PM

ਨਵੀਂ ਦਿੱਲੀ, 1 ਜਨਵਰੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਾਂ, ਸਮਾਰਟਫੋਨ, ਟੀਵੀ ਅਤੇ ਹੋਰ ਕਈ ਚੀਜ਼ਾਂ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਵਸਤੂਆਂ ਦੀ ਦਰਾਮਦ 'ਤੇ ਸੈੱਸ ਅਤੇ ਟੈਕਸ ਘਟਾਉਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਸਾਮਾਨ ਸਸਤੇ ਅਤੇ ਮਹਿੰਗਾ ਹੋਣ ਦੀ ਉਮੀਦ ਹੈ:


ਇਹ ਚੀਜ਼ਾਂ ਸਸਤੀਆਂ ਹੋਣਗੀਆਂ

- ਖਿਡੌਣੇ, ਸਾਈਕਲ, ਆਟੋਮੋਬਾਈਲ ਸਸਤੇ ਹੋਣਗੇ

- ਮੋਬਾਈਲ ਫੋਨ, ਕੈਮਰੇ ਦੇ ਲੈਂਸ ਸਸਤੇ ਹੋਣਗੇ

- ਇਲੈਕਟ੍ਰਿਕ ਵਾਹਨ ਸਸਤੇ ਹੋਣਗੇ

- ਟੈਲੀਵਿਜ਼ਨ ਸਸਤੇ ਹੋਣਗੇ


ਇਨ੍ਹਾਂ ਵਸਤਾਂ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ

- ਰਸੋਈ ਦੀ ਚਿਮਨੀ ਮਹਿੰਗੀ ਹੋਵੇਗੀ

- ਬੈਟਰੀਆਂ 'ਤੇ ਦਰਾਮਦ ਡਿਊਟੀ ਘਟਾਈ ਗਈ ਹੈ

- ਵਿਦੇਸ਼ਾਂ ਤੋਂ ਆਉਣ ਵਾਲੀਆਂ ਚਾਂਦੀ ਦੀਆਂ ਵਸਤੂਆਂ ਮਹਿੰਗੀਆਂ ਹਨ

- ਸੋਨਾ ਚਾਂਦੀ ਅਤੇ ਪਲੈਟੀਨਮ ਮਹਿੰਗਾ ਹੋ ਜਾਵੇਗਾ

- ਸਿਗਰਟਾਂ ਮਹਿੰਗੀਆਂ ਹੋ ਜਾਣਗੀਆਂ

- ਵਿੱਤ ਮੰਤਰੀ ਸੀਤਾਰਮਨ ਨੇ ਸਿਗਰਟ 'ਤੇ ਟੈਕਸ ਵਧਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਸਿਗਰੇਟ ਮਹਿੰਗੀ ਹੋ ਜਾਵੇਗੀ। 

- ਇਸ ਤੋਂ ਇਲਾਵਾ ਹੀਰੇ, ਸੋਨੇ ਅਤੇ ਚਾਂਦੀ ਵੀ ਵੀ ਮਹਿੰਗੇ ਹੋ ਜਾਣਗੇ।

Related Post