Jalalabad ਬੱਸ ਸਟੈਂਡ ‘ਤੇ ਬੱਸ ਕੰਡਕਟਰ ਅਤੇ ਮਹਿਲਾ ਵਿਚਾਲੇ ਜ਼ਬਰਦਸਤ ਹੰਗਾਮਾ , ਥਾਣੇ ਪਹੁੰਚਿਆ ਮਾਮਲਾ

Jalalabad News : ਜਲਾਲਾਬਾਦ ਬੱਸ ਸਟੈਂਡ ‘ਤੇ ਇੱਕ ਬੱਸ ਕਂਡਕਟਰ ਵੱਲੋਂ ਮਹਿਲਾ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਨਬਸ ਦੇ ਇੱਕ ਕੰਡਕਟਰ ਅਤੇ ਮਹਿਲਾ ਸਵਾਰੀਆਂ ਵਿਚ ਕਿਸੇ ਗੱਲ ਨੂੰ ਲੈ ਕੇ ਮਾਮਲਾ ਐਨਾ ਵੱਧ ਗਿਆ ਕਿ ਮਹਿਲਾਵਾਂ ਨੇ ਬੱਸ ਘੇਰ ਲਈ

By  Shanker Badra November 21st 2025 01:33 PM

Jalalabad News : ਜਲਾਲਾਬਾਦ ਬੱਸ ਸਟੈਂਡ ‘ਤੇ ਇੱਕ ਬੱਸ ਕਂਡਕਟਰ ਵੱਲੋਂ ਮਹਿਲਾ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਨਬਸ ਦੇ ਇੱਕ ਕੰਡਕਟਰ ਅਤੇ ਮਹਿਲਾ ਸਵਾਰੀਆਂ ਵਿਚ ਕਿਸੇ ਗੱਲ ਨੂੰ ਲੈ ਕੇ ਮਾਮਲਾ ਐਨਾ ਵੱਧ ਗਿਆ ਕਿ ਮਹਿਲਾਵਾਂ ਨੇ ਬੱਸ ਘੇਰ ਲਈ। ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਪੁਲਿਸ ਨੂੰ ਵੀ ਪਹੁੰਚਣਾ ਪਿਆ ਤੇ ਥਾਣੇ ਜਾ ਕੇ ਆਖਿਰ ਮਾਮਲਾ ਸੁਲਝਿਆ। 

ਦੱਸਿਆ ਜਾ ਰਿਹਾ ਹੈ ਕਿ ਕੰਡਕਟਰ ਵੱਲੋਂ ਮਾਫੀ ਮੰਗੇ ਜਾਣ ਤੋਂ ਬਾਅਦ ਮਹਿਲਾਵਾਂ ਨੇ ਖਹਿੜਾ ਛੱਡਿਆ। ਕੰਡਕਟਰ ਨੇ ਕਿਹਾ ਕਿ ਸਵਾਰੀਆਂ ਨਾਲ ਸਾਡੇ ਸਿੰਙ ਫ਼ਸ ਜਾਂਦੇ ਹਨ ਜਾਂ ਤਾਂ ਸਰਕਾਰ ਨਵੀਆਂ ਬੱਸਾਂ ਪਾ ਕੇ ਦੇਵੇ। ਮਹਿਲਾ ਸਵਾਰੀਆਂ ਅਤੇ ਸਰਕਾਰੀ ਪਨਬਸ ਕੰਡਕਟਰ ਦਾ ਜਦੋਂ ਮਹਿਲਾਵਾਂ ਨਾਲ ਪੰਗਾ ਪੈ ਗਿਆ ਤਾਂ ਔਰਤਾਂ ਨੇ ਬੱਸ ਘੇਰ ਲਈ ਬੱਸ। ਕੰਡਕਟਰ ਨੇ ਡਰਦਿਆਂ ਬੱਸ ਵਿਚ ਵੜ ਕੇ ਅੰਦਰੋਂ ਕੁੰਡੀ ਲਗਾ ਲਈ ਅਤੇ ਮੌਕੇ 'ਤੇ ਪੁਲਿਸ ਪਹੁੰਚ ਗਈ।   

ਪਨਬਸ ਯੂਨੀਅਨ ਦੇ ਪ੍ਰਧਾਨ ਨੇ ਸਰਕਾਰ ਨੂੰ ਅਜਿਹੇ ਫਸਾਦ ਦੀ ਜੜ ਦੱਸਿਆ। ਕਿਹਾ ਸਾਰੀ ਸਰਕਾਰ ਦੀ ਨਾਲਾਇਕੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਕੰਡਮ ਹੋ ਚੁੱਕੀਆਂ ਹਨ ਅਤੇ ਡਰਾਈਵਰ ਕੰਡਕਟਰ ਨਾਲ ਸਵਾਰੀਆਂ ਦਾ ਝਗੜਾ ਹੋ ਰਿਹਾ ਹੈ। 50 ਸਵਾਰੀਆਂ ਦੀ ਬੱਸ ਹੈ ਤੇ ਚੈੱਕ ਕਰੋ 150 ਸਵਾਰੀਆਂ ਵਿਚ ਹੋਣਗੀਆਂ।

Related Post