ਹੁਸ਼ਿਆਰਪੁਰ ਚ ਬੱਸ ਨੇ ਤਿੰਨ ਲੋਕਾਂ ਨੂੰ ਮਾਰੀ ਟੱਕਰ, ਇਕ ਦੀ ਮੌਤ

Punjab News: ਹੁਸ਼ਿਆਰਪੁਰ ਦੇ ਦਸੂਹਾ 'ਚ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਅੱਡਾ ਗਰਨਾ ਸਾਹਿਬ ਨੂੰ ਪੈਦਲ ਜਾ ਰਹੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਬੱਸ ਨੇ ਟੱਕਰ ਮਾਰ ਦਿੱਤੀ।

By  Amritpal Singh September 10th 2024 12:48 PM

Punjab News: ਹੁਸ਼ਿਆਰਪੁਰ ਦੇ ਦਸੂਹਾ 'ਚ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ 'ਤੇ ਅੱਡਾ ਗਰਨਾ ਸਾਹਿਬ ਨੂੰ ਪੈਦਲ ਜਾ ਰਹੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਜਿਸ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 2 ਨੂੰ ਗੰਭੀਰ ਸੱਟਾਂ ਲੱਗੀਆਂ ਹਨ।


ਪਰਿਵਾਰਕ ਮੈਂਬਰਾਂ ਨੇ 2 ਘੰਟੇ ਹਾਈਵੇਅ ਜਾਮ ਕੀਤਾ। ਜਿਸ ਤੋਂ ਬਾਅਦ ਪੁਲਿਸ ਅਤੇ ਮੈਜਿਸਟ੍ਰੇਟ ਦਸੂਹਾ ਦੇ ਭਰੋਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਾਮ ਖੁਲ੍ਹਵਾਇਆ | ਜਾਣਕਾਰੀ ਅਨੁਸਾਰ ਵਿਧਵਾ ਪੈਨਸ਼ਨ ਅਤੇ ਰਾਸ਼ਨ ਲਈ ਕੇਵਾਈਸੀ ਕਰਵਾਉਣ ਲਈ ਇੱਕ ਔਰਤ ਆਪਣੇ ਦੋ ਪੁੱਤਰਾਂ ਸਮੇਤ ਪਿੰਡ ਪਾਵੇ ਚਿੰਗੜਾ ਤੋਂ ਸਰਪੰਚ ਦੇ ਘਰ ਪੈਦਲ ਨਿਕਲੀ ਸੀ।


ਤਿੰਨਾਂ ਨੂੰ ਗਰਨਾ ਸਾਹਿਬ ਨੇੜੇ ਇੱਕ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸੁਖਿੰਦਰ ਸਿੰਘ ਦੀ ਮੌਤ ਹੋ ਗਈ। ਜਦਕਿ ਪਰਮਜੀਤ ਕੌਰ ਅਤੇ ਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਪੁਲੀਸ ਮੁਲਾਜ਼ਮਾਂ ਨੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਟਰੈਫਿਕ ਜਾਮ ਨੂੰ ਸ਼ਾਂਤ ਕਰਵਾਇਆ।

Related Post