Sarpanch and Panch By Election Highlights : ਸਰਪੰਚਾਂ ਤੇ ਪੰਚਾਂ ਦੀ ਜ਼ਿਮਨੀ ਚੋਣ ਹੋਈ ਪੂਰੀ, ਵੇਖੋ ਕੌਣ-ਕੌਣ ਰਿਹਾ ਜੇਤੂ
ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂਵਿੱਚ ਇਸ ਵੇਲੇ 90 ਸਰਪੰਚ ਅਤੇ 1771 ਪੰਚਾਂ ਦੀਆਂ ਅਸਾਮੀਆਂ ਖਾਲੀ ਹਨ।
Jul 27, 2025 06:44 PM
ਬਲਾਚੌਰ ਦਾ ਪਿੰਡ ਨਵਾਂ ਮਝੋਟ 'ਚ ਰਜਨੀ ਬਾਲਾ ਜੇਤੂ
ਬਲਾਚੌਰ ਦਾ ਪਿੰਡ ਨਵਾਂ ਮਝੋਟ
ਕੁੱਲ ਵੋਟਾਂ 54
1 - ਰਜਨੀ ਬਾਲਾ 35 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ,
2-= ਸ਼ਿੰਦੋ ਦੇਵੀ ਨੂੰ ਸਿਰਫ਼ 19 ਵੋਟਾਂ ਮਿਲੀਆਂ
ਰਜਨੀ ਬਾਲਾ ਨੇ ਆਪਣੀ ਵਿਰੋਧੀ ਸ਼ਿੰਦੋ ਦੇਵੀ ਨੂੰ 16 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
Jul 27, 2025 06:43 PM
ਬਲਾਚੌਰ ਪੰਚ ਉਪ ਚੋਣ ਪਵਨ ਕੁਮਾਰ ਜੇਤੂ
ਪਿੰਡ ਦੁੱਗਰੀ ਬੇਟ
1- ਪਵਨ ਕੁਮਾਰ, ਪੰਮਾ 17 ਵੋਟਾਂ ਨਾਲ ਜੇਤੂ
2- ਰਸਪਾਲ 11 ਵੋਟਾਂ
ਪਵਨ ਕੁਮਾਰ ਪੰਮਾ ਨੇ ਆਪਣੇ ਵਿਰੋਧੀ ਰਸਪਾਲ ਨੂੰ 6 ਵੋਟਾਂ ਨਾਲ ਹਰਾਇਆ
Jul 27, 2025 06:43 PM
ਬੰਗਾ ਪੰਚਾਇਤ ਉਪ-ਚੋਣ 'ਚ ਵਿਪਨ ਸੰਦੋਆ ਜੇਤੂ
ਬੰਗਾ ਪੰਚਾਇਤ ਉਪ-ਚੋਣ
ਪਿੰਡ ਘੁਮਾਣਾ
ਕੁੱਲ ਵੋਟਿੰਗ - 174
1- ਵਿਪਨ ਸੰਦੋਆ 94 ਵੋਟਾਂ ਨਾਲ ਜੇਤੂ
2- ਪੁਰਸ਼ੋਤਮ 79 ਵੋਟਾਂ
3- ਰੱਦ ਕੀਤੀਆਂ 01 ਵੋਟ
ਵਿਪਨ ਸਦੋਆ ਨੇ ਆਪਣੇ ਵਿਰੋਧੀ ਨੂੰ 15 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ
Jul 27, 2025 06:42 PM
ਬੰਗਾ ਪੰਚਾਇਤ ਉਪ-ਚੋਣ 'ਚ ਪਰਮਜੀਤ ਸਿੰਘ
ਬੰਗਾ ਪੰਚਾਇਤ ਉਪ-ਚੋਣ
ਪਿੰਡ ਲਧਾਣਾ ਝਿੱਕਾ
ਕੁੱਲ ਵੋਟਿੰਗ 158
1- ਪਰਮਜੀਤ ਸਿੰਘ 140 ਵੋਟਾਂ ਨਾਲ ਜੇਤੂ
2- ਸਤਵਿੰਦਰ ਸਿੰਘ 16 ਵੋਟਾਂ ਨਾਲ ਹਾਰਿਆ
3- ਰੱਦ ਕੀਤੀਆਂ ਵੋਟਾਂ 02 ਰੱਦ ਕੀਤੀਆਂ
ਪਰਮਜੀਤ ਸਿੰਘ ਨੇ ਆਪਣੇ ਵਿਰੋਧੀ ਨੂੰ 124 ਵੋਟਾਂ ਨਾਲ ਹਰਾਇਆ
Jul 27, 2025 06:42 PM
ਪਿੰਡ ਦੁਰਗਾਪੁਰ ਰਸ਼ਪਾਲ ਸਿੰਘ
ਪਿੰਡ ਦੁਰਗਾਪੁਰ ਨਵਾਂਸ਼ਹਿਰ
ਕੁੱਲ ਵੋਟਿੰਗ 73
1- ਰਸ਼ਪਾਲ ਸਿੰਘ 37 ਵੋਟਾਂ ਨਾਲ ਜੇਤੂ
2- ਹਰਜਿੰਦਰ ਸਿੰਘ 36 ਵੋਟਾਂ ਨਾਲ ਹਾਰਿਆ
ਰਸ਼ਪਾਲ ਸਿੰਘ ਆਪਣੇ ਵਿਰੋਧੀ ਹਰਜਿੰਦਰ ਸਿੰਘ ਨੂੰ 1 ਵੋਟ ਨਾਲ ਹਰਾ ਕੇ ਜਿੱਤਿਆ
Jul 27, 2025 06:41 PM
ਪੰਚ ਉਪ-ਚੋਣ ਪਿੰਡ ਕਰਿਆਮ ਨੀਲਮ ਰਾਣੀ ਜੇਤੂ
ਪੰਚ ਉਪ-ਚੋਣ ਪਿੰਡ ਕਰਿਆਮ, ਨਵਾਂਸ਼ਹਿਰ ਕੁੱਲ ਵੋਟਾਂ - 208
1- ਨੀਲਮ ਰਾਣੀ ਜੇਤੂ - 109 ਵੋਟਾਂ
2- ਨਰਿੰਦਰ ਕੁਮਾਰ 96 ਵੋਟਾਂ ਹਾਰ ਗਏ
3- ਰੱਦ ਕੀਤੀਆਂ ਗਈਆਂ 03 ਵੋਟਾਂ
ਨੀਲਮ ਰਾਣੀ ਨੇ ਆਪਣੇ ਵਿਰੋਧੀ ਨਰਿੰਦਰ ਕੁਮਾਰ ਨੂੰ 13 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
Jul 27, 2025 06:03 PM
ਪਿੰਡ ਢੇਸੀਆਂ ਕਾਰਨਾਂ ਵਿਖੇ ਸੁਮਨ ਰਾਣੀ ਨੇ ਜਿੱਤੀ ਸਰਪੰਚੀ
ਫਿਲੌਰ ਦੇ ਬਲਾਕ ਰੁੜਕਾ ਕਲਾਂ ਦੇ ਪਿੰਡ ਢੇਸੀਆਂ ਕਾਰਨਾਂ ਵਿਖੇ ਸਰਪੰਚੀ ਦੀ ਹੋਈ ਜਿਮਨੀ ਚੋਣ ਵਿੱਚ ਸੁਮਨ ਰਾਣੀ ਨੇ ਗੁਰਜੀਤ ਕੌਰ ਨੂੰ 296 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚ ਦੀ ਚੋਣ ਜਿੱਤੀ ਹੈ ਇੱਥੇ ਦੱਸ ਦਈਏ ਕਿ ਗੁਰਜੀਤ ਕੌਰ ਪਿਛਲੀ ਚੋਣਾਂ ਵਿੱਚ 237 ਵੋਟਾਂ ਨਾਲ ਹਰੀ ਸੀ ਜਿਸ ਨੂੰ ਹੁਣ 296 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 1607 ਵੋਟਾਂ ਕੁੱਲ ਪਈਆਂ ਹਨ ਜਿਨਾਂ ਵਿੱਚੋਂ 935 ਵੋਟਾਂ ਸੁਮਨ ਰਾਣੀ ਨੂੰ 639 ਵੋਟਾਂ ਗੁਰਜੀਤ ਕੌਰ ਨੂੰ 31 ਵੋਟਾਂ ਰੱਦ ਤੇ ਦੋ ਨੋਟਾਂ ਨੂੰ ਵੋਟਾਂ ਪਈਆਂ ਹਨ।
Jul 27, 2025 06:02 PM
ਰਾਜਪੁਰਾ 'ਚ ਆਏ ਦੋ ਨਤੀਜੇ
ਰਾਜਪੁਰਾ ਦੇ ਪਿੰਡ ਭਤੇੜੀ ਅਤੇ ਅਕਬਰਪੁਰ ਵਿੱਚ ਉਪ ਚੋਣਾਂ ਪੰਚ ਵੋਟਾਂ ਵਿੱਚ ਖੜੇ ਉਮੀਦਵਾਰ ਰਾਜਪਾਲ ਸਿੰਘ ਪਿੰਡ ਭਤੇੜੀ 10 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਪਿੰਡ ਅਕਬਰਪੁਰ ਦੇ ਪ੍ਰਵੇਸ਼ ਕੁਮਾਰੀ 36 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਦਾ ਵਿਕਾਸ ਵੱਡੀ ਪੱਧਰ ਤੇ ਕਰਵਾਇਆ ਜਾਵੇਗਾ।
Jul 27, 2025 05:25 PM
Panchayat Election News : ਪਿੰਡ ਬੜੂੰਦੀ ਦੀ ਸਰਪੰਚੀ ਲਈ ਵੋਟਾਂ ਦੀ ਗਿਣਤੀ ਜਾਰੀ
ਰਾਏਕੋਟ ਦੇ ਪਿੰਡ ਅਕਾਲਗੜ ਦੇ ਵਾਰਡ ਨੰਬਰ ਤਿੰਨ ਐਸਸੀ ਤੋਂ ਕਾਂਗਰਸ ਸਮਰਥਕ ਬਾਬੂ ਨਾਇਕ ਆਪਣੇ ਵਿਰੋਧੀ ਉਮੀਦਵਾਰ ਨੂੰ 27 ਵੋਟਾਂ ਨਾਲ ਹਰਾ ਕੇ ਬਣੇ ਮੈਂਬਰ ਪੰਚਾਇਤ।
ਪਿੰਡ ਜਲਾਲਦੀਵਾਲ ਦੇ ਵਾਰਡ ਨੰਬਰ ਪੰਜ ਜਨਰਲ ਤੋਂ ਆਪ ਸਮਰਥਕ ਗੁਰਪ੍ਰੀਤ ਸਿੰਘ 16 ਵੋਟਾਂ ਦੇ ਫਰਕ ਨਾਲ ਬਣੇ ਪੰਚਾਇਤ ਮੈਂਬਰ।
Jul 27, 2025 04:54 PM
ਅਜਨਾਲਾ ਦੇ ਪਿੰਡ ਫੁੱਲੇ ਚੱਕ ਦੀ ਪੰਚਾਇਤ ਚੋਣਾਂ 'ਚ ਜੇਤੂ ਉਮੀਦਵਾਰ
ਸੁਖਜੀਤ ਕੌਰ ਸਰਪੰਚ, ਹਰਮਨਪ੍ਰੀਤ ਮੈਂਬਰ, ਤਲਵਿੰਦਰ ਕੌਰ ਮੈਂਬਰ, ਰਾਜਬੀਰ ਹੁੰਦੀਆਂ ਸਿੰਘ ਮੈਂਬਰ
Jul 27, 2025 04:19 PM
4 ਵਜੇ ਤੱਕ ਕਰੀਬ 64% ਹੋਈ ਵੋਟਿੰਗ
ਰਾਏਕੋਟ ਦੇ ਪਿੰਡ ਬੜੂੰਦੀ ਵਿੱਚ 4 ਵਜੇ ਤੱਕ ਕਰੀਬ 64% ਵੋਟ ਹੋਈ ਪੋਲ ,ਗਿਣਤੀ ਦਾ ਕੰਮ ਸ਼ੁਰੂ
Jul 27, 2025 03:36 PM
ਬਲਾਕ ਖੇੜਾ ਦੇ ਪਿੰਡ ਦੁਫੇੜਾ ਵਿਖੇ ਪੰਚ ਦੀ ਚੋਣ
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਦੁਫੇੜਾ ਵਿਖੇ ਪੰਚ ਦੀ ਚੋਣ ਲਈ 2 ਵਜੇ ਤੱਕ 71.71% ਵੋਟਿੰਗ ਹੋਈ।
Jul 27, 2025 03:01 PM
ਭਦੌੜ ਹਲਕੇ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿੱਚ ਸਰਪੰਚ ਚੋਣਾਂ
ਬਰਨਾਲਾ ਦੇ ਭਦੌੜ ਹਲਕੇ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿੱਚ ਸਰਪੰਚ ਚੋਣਾਂ ਪਿੰਡ ਵਿੱਚ ਸਰਪੰਚ ਚੋਣਾਂ ਲਈ ਅਮਰਜੀਤ ਸਿੰਘ ਅਤੇ ਲੱਖਾ ਸਿੰਘ ਮੈਦਾਨ ਵਿੱਚ ਹਨ। ਭਦੌੜ ਵਿਧਾਨ ਸਭਾ ਹਲਕੇ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿੱਚ ਸਰਪੰਚ ਸੁਖਜੀਤ ਸਿੰਘ ਧਾਲੀਵਾਲ ਦੇ ਦੇਹਾਂਤ ਤੋਂ ਬਾਅਦ ਸਰਪੰਚ ਚੋਣਾਂ ਹੋ ਰਹੀਆਂ ਹਨ। ਸਵਰਗੀ ਸਰਪੰਚ ਸੁਖਜੀਤ ਸਿੰਘ ਧਾਲੀਵਾਲ ਦੇ ਪਿਤਾ ਅਮਰਜੀਤ ਸਿੰਘ ਧਾਲੀਵਾਲ ਚੋਣ ਮੈਦਾਨ ਵਿੱਚ ਹਨ। ਪਿੰਡ ਵਿੱਚ ਕੁੱਲ 1173 ਵੋਟਰ ਹਨ। ਵੋਟਰਾਂ ਵਿੱਚ ਉਤਸ਼ਾਹ ਹੈ।
Jul 27, 2025 01:38 PM
ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ 34 ਪੰਚਾਂ ਦੀਆਂ ਸੀਟਾਂ ਲਈ ਹੋਣੀਆਂ ਸਨ ਚੋਣਾਂ
- ਸਰਬ ਸੰਮਤੀ ਨਾਲ ਚੁਣੇ ਗਏ 30 ਪੰਚ
- ਤਿੰਨ ਸੀਟਾਂ ਲਈ ਪੰਚਾਂ ਨੇ ਨਹੀਂ ਕਰਵਾਏ ਆਪਣੇ ਚੋਣ ਨਾਮਜ਼ਦਗੀ ਪੱਤਰ ਦਾਖਲ
Jul 27, 2025 11:33 AM
ਮੋਗਾ ਦੇ ਪਿੰਡ ਦਾਤਾ ’ਚ ਸਰਬਸੰਮਤੀ ਨਾਲ ਹੋਈ ਸਰਪੰਚ ਦੀ ਚੋਣ
ਅੱਜ ਵੱਖ-ਵੱਖ ਪਿੰਡਾਂ ਵਿੱਚ ਹੋਣ ਵਾਲੀਆਂ ਸਰਪੰਚ ਅਤੇ ਪੰਚ ਦੀਆਂ ਚੋਣਾਂ ਵਿੱਚ ਪਿੰਡ ਦਾਤਾ ਤੋਂ ਮਰਹੂਮ ਸਰਪੰਚ ਗੁਰਿੰਦਰ ਸਿੰਘ ਗੁੱਗੂ ਦਾਤਾ ਦੀ ਧਰਮ ਪਤਨੀ ਸਵਰਨਜੀਤ ਕੌਰ ਨੂੰ ਪਿੰਡ ਵਾਸੀਆਂ ਨੇ ਦੂਸਰੀ ਵਾਰ ਸਰਬਸੰਮਤੀ ਸੰਮਤੀ ਨਾਲ ਪਿੰਡ ਦਾਤਾ ਦੀ ਸਰਬ ਸੰਮਤੀ ਦੇ ਨਾਲ ਪਿੰਡ ਵਾਸੀਆਂ ਨੇ ਸਰਪੰਚ ਚੁਣ ਲਿਆ ਅਤੇ ਇਸ ਤੋਂ ਇਲਾਵਾ 33 ਹੋਰ ਵੱਖ ਵੱਖ ਪਿੰਡਾਂ ਦੇ ਪੰਚ ਦੀ ਸਰਬ ਸੰਮਤੀ ਦੇ ਨਾਲ ਚੁਣੇ ਗਏ ਤੇ ਅੱਜ ਕੁੱਲ 13 ਪੰਚਾਂ ਦੀਆਂ ਚੋਣਾਂ ਵੱਖ-ਵੱਖ ਪਿੰਡਾਂ ਦੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਚੋਣਾਂ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ 10 ਵਜੇ ਤੱਕ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪੈ ਰਹੀਆਂ ਹਨ।

ਪੀਟੀਸੀ ਨਿਊਜ਼ ਨੇ ਪਿੰਡ ਬਹੋਨਾ ਵਿਖੇ ਵੀ ਦੋ ਵਾਰਡਾਂ ਦੀਆਂ ਚੋਣਾਂ ਨੂੰ ਲੈ ਕੇ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਬੜੀ ਹੀ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਪਾਈਆਂ ਜਾ ਰਹੀਆਂ ਹਨ ਅਤੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਪਿੰਡ ਬਹੋਨਾ ਵਿਖੇ ਤਾਂ ਇਹਨਾਂ ਏਆਰਓ ਨੇ ਦੱਸਿਆ ਕਿ ਪਿੰਡ ਬਹੋਨਾ ਵਿੱਚ ਪੰਜਾਬ ਪਰਸੈਂਟ ਦੇ ਕਰੀਬ ਵੋਟ ਪੋਲ ਹੋ ਚੁੱਕੀ ਹੈ ਅਤੇ 4 ਵਜੇ ਤੱਕ ਇਹ ਵੋਟ ਪ੍ਰਕਿਰਿਆ ਚੱਲੇਗੀ 5ਵਜੇ ਤੋ ਬਾਅਦ ਨਜੀਜੇ ਆਉਣਗੇ।
Jul 27, 2025 11:00 AM
ਪਿੰਡ ਮਹਿਲਾਂ ਵਾਲੀ ਦੀ ਚੋਣ ਪ੍ਰਕਿਰਿਆ ਦਾ ਨਿਰਿਖਣ ਕਰਨ ਪਹੁੰਚੇ ਅਧਿਕਾਰੀ
ਹੁਸ਼ਿਆਰਪੁਰ ਦੇ ਬਲਾਕ 2 ਦੇ ਪਿੰਡ ਮਹਿਲਾਂ ਵਾਲੀ ਵਿਖ਼ੇ ਹੋ ਰਹੀ ਵਟਿੰਗ ਦਾ ਨਰੀਖਣ ਕਰਣ ਪਹੁੰਚੇ। ਸੀਨੀਅਰ ਅਧਿਕਾਰੀ ਨਿਕਾਸ ਕੁਮਾਰ ਜਿਹਨਾਂ ਦੱਸਿਆ ਕਿ ਹਾਲੇ ਤਕ 7 ਬਲਾਕਾਂ ਵਿੱਚ ਵੋਟਿੰਗ ਸਹੀ ਅਤੇ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ।
Jul 27, 2025 10:49 AM
ਪਿੰਡ ਵਾਸੀਆਂ ਵਿੱਚ ਚੋਣਾਂ ਨੂੰ ਲੈ ਕੇ ਵੱਡਾ ਉਤਸਾਹ
ਸੰਗਰੂਰ ਜ਼ਿਲ੍ਹੇ ਵਿੱਚ ਇੱਕ ਸਰਪੰਚ ਤੇ ਦੋ ਪੰਚਾਂ ਦੀਆਂ ਚੋਣਾਂ ਹੋ ਰਹੀਆਂ ਹਨ। ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਵਿੱਚ ਪਿੰਡ ਨਾਗਰਾ ਅਤੇ ਧੂਰੀ ਇਲਾਕੇ ਦੇ ਪਿੰਡ ਪਲਾਸੌਰ ਅਤੇ ਲਹਿਰਾ ਗਾਗਾ ਦੇ ਪਿੰਡ ਰਾਮਪੁਰ ਜਵਾਹਰ ਵਾਲਾ ਵਿਖੇ ਚੋਣਾਂ ਹੋ ਰਹੀਆਂ ਹਨ। ਸਵੇਰੇ 8 ਵਜੇ ਤੋਂ ਚੋਣਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਪਿੰਡ ਵਾਸੀਆਂ ਵਿੱਚ ਚੋਣਾਂ ਨੂੰ ਲੈ ਕੇ ਵੱਡਾ ਉਤਸਾਹ
Jul 27, 2025 10:35 AM
ਪਿੰਡ ਘੋੜੇਵਾਹੀ ’ਚ 30% ਹੋਈ ਵੋਟਿੰਗ
2 ਘੰਟੇ ਦਾ ਸਮਾਂ ਬੀਤਣ ਤੋਂ ਬਾਅਦ ਜਲੰਧਰ ਦੇ ਪਿੰਡ ਘੋੜੇਵਾਹੀ ’ਚ 30% ਹੋਈ ਵੋਟਿੰਗ
Jul 27, 2025 10:32 AM
ਰਾਏਕੋਟ ਦੇ ਪਿੰਡ ਬੜੂੰਦੀ ਵਿੱਚ 10 ਵਜੇ ਤੱਕ 20 ਫੀਸਦ ਹੋਈ ਪੋਲਿੰਗ
Jul 27, 2025 10:20 AM
Punjab 'ਚ Sarpanch ਤੇ ਪੰਚਾਂ ਦੀ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ
Jul 27, 2025 10:19 AM
ਵੋਟਾਂ ਪਾਉਣ ਨੂੰ ਲੈ ਕੇ ਮਾਹੌਲ ਹੋਇਆ ਤਣਾਅਪੂਰਨ
ਪਿੰਡ ਬੜੂੰਦੀ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਮਾਹੌਲ ਹੋਇਆ ਤਣਾਅਪੂਰਨ, ਉਮੀਦਵਾਰਾਂ ਦੇ ਸਮਰੱਥਕਾਂ ਵੱਲੋਂ ਅਪਾਹਜਾਂ ਅਤੇ ਹੋਰ ਵਿਅਕਤੀਆਂ ਦੀਆਂ ਵੋਟਾਂ ਆਪਣੇ ਵੱਲੋਂ ਭੁਗਤਾਉਣ ਦਾ ਮਾਮਲਾ, ਪੁਲਿਸ ਨੇ ਮਾਮਲੇ ਨੂੰ ਕੀਤਾ ਸ਼ਾਂਤ
Sarpanch and Panch By Election : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਪਈਆਂ ਸੀਟਾਂ 'ਤੇ 27 ਜੁਲਾਈ 2025 ਯਾਨੀ ਅੱਜ ਉਪ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਸ ਵੇਲੇ 90 ਸਰਪੰਚ ਅਤੇ 1771 ਪੰਚਾਂ ਦੀਆਂ ਅਸਾਮੀਆਂ ਖਾਲੀ ਹਨ।
ਦੱਸ ਦਈਏ ਕਿ ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਜਾਰੀ ਹੈ। । ਵੋਟਾਂ ਦੀ ਗਿਣਤੀ ਪੋਲਿੰਗ ਵਾਲੇ ਦਿਨ ਸ਼ਾਮ ਨੂੰ ਪੋਲਿੰਗ ਸਟੇਸ਼ਨ 'ਤੇ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਜਨਰਲ ਗ੍ਰਾਮ ਪੰਚਾਇਤ ਚੋਣਾਂ 15 ਅਕਤੂਬਰ 2024 ਨੂੰ ਹੋਈਆਂ ਸਨ।
ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਵਿੱਚ 6 ਸਰਪੰਚਾਂ ਅਤੇ 26 ਪੰਚਾਂ ਦੀ ਉਪ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਉਪ ਚੋਣਾਂ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਪੋਲਿੰਗ ਟੀਮਾਂ ਅੱਜ ਦੁਪਹਿਰ ਤੋਂ ਬਾਅਦ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਗਈਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਵੋਟਾਂ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪੈਣਗੀਆਂ ਅਤੇ ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨ 'ਤੇ ਹੀ ਕੀਤੀ ਜਾਵੇਗੀ।
ਨਵਾਂਸ਼ਹਿਰ ਜ਼ਿਲ੍ਹੇ ਵਿੱਚ ਅੱਜ ਪੰਚਾਇਤ ਚੋਣਾਂ ਹੋ ਰਹੀਆਂ ਹਨ। ਨਵਾਂਸ਼ਹਿਰ ਦੇ 2 ਪੰਚਾਇਤੀ ਪਿੰਡ ਕਰਿਆਮ ਅਤੇ ਦੁਰਗਾਪੁਰ, ਬੰਗਾ ਦੇ ਪਿੰਡ ਲਧਾਣਾ ਝਿੱਕਾ ਅਤੇ ਘੁੰਮਣ, ਬਲਾਚੌਰ ਦੇ ਨਵਾਂ ਮਜੋਤ ਅਤੇ ਦੁਗਰੀ ਵੇਟ ਵਿੱਚ ਸਵੇਰੇ 8 ਵਜੇ ਤੋਂ ਪੰਚ ਚੋਣਾਂ ਸ਼ਾਂਤੀਪੂਰਵਕ ਚੱਲ ਰਹੀਆਂ ਹਨ। ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਪੰਚ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਪਿੰਡ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣਗੇ।
ਇਹ ਵੀ ਪੜ੍ਹੋ : Punjab News : PRTC ,ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਦਾ ਭਗਵੰਤ ਮਾਨ ਸਰਕਾਰ ਨੂੰ ਅਲਟੀਮੇਟਮ ,ਆਖੀ ਵੱਡੀ ਗੱਲ