Ludhiana Missing Childrean : ਲੁਧਿਆਣਾ ’ਚ RTI ਰਾਹੀਂ ਬੱਚੇ ਲਾਪਤਾ ਹੋਣ ਦਾ ਖੁਲਾਸਾ; 2020 ਤੋਂ 2026 ਤੱਕ 512 ਬੱਚੇ ਹੋਏ ਗੁੰਮ

ਦੱਸ ਦਈਏ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਵਿੱਚੋ ਸਮਾਜ ਸੇਵੀ ਵੱਲੋਂ ਸੂਚਨਾ ਦੇ ਅਧਿਕਾਰ (RTI) ਤਹਿਤ ਮੰਗੀ ਗਈ ਸੂਚਨਾ ਵਿੱਚ ਵੱਡਾ ਖੁਲਾਸਾ ਹੋਇਆ ਹੈ।

By  Aarti July 7th 2026 02:12 PM

Ludhiana Missing Childrean :  ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਸ਼ਹਿਰ ਲੁਧਿਆਣਾ ’ਚ ਬੱਚੇ ਲਾਪਤਾ ਹੋਣ ਦਾ ਮਾਮਲਾ ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚ ਗਿਆ ਹੈ। ਦੱਸ ਦਈਏ ਕਿ ਆਰਟੀਆਈ ਕਾਰਕੁਨ ਰੋਹਿਤ ਸੱਭਰਵਾਲ ਨੇ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।

ਦੱਸ ਦਈਏ ਕਿ ਲੁਧਿਆਣਾ ਪੁਲਿਸ ਕਮਿਸ਼ਨਰੇਟ ਵਿੱਚੋ ਸਮਾਜ ਸੇਵੀ ਵੱਲੋਂ ਸੂਚਨਾ ਦੇ ਅਧਿਕਾਰ (RTI) ਤਹਿਤ ਮੰਗੀ ਗਈ ਸੂਚਨਾ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਿਕ  ਲੁਧਿਆਣਾ ਵਿੱਚ ਸਾਲ 2020 ਤੋਂ ਲੈ ਕੇ 2026 ਤੱਕ 512 ਬੱਚੇ ਗੁੰਮ ਹੋਏ ਇਹਨਾਂ ਵਿੱਚੋਂ 212 ਬੱਚੇ ਅਜੇ ਵੀ ਲਾਪਤਾ ਹਨ। ਪਰ ਬੱਚਿਆਂ ਦੀ ਗੁੰਮ ਹੋਣ ਦਾ ਮਾਮਲਾ ਇੱਥੇ ਹੀ ਨਹੀਂ ਰੁਕਿਆ। 

ਦੱਸ ਦਈਏ ਕਿ ਸਾਲ 2020 ਤੋਂ ਲੈ ਕੇ 2026 ਤੱਕ 62 ਬੱਚਿਆਂ ਦੀ ਕਿਡਨੈਪਿੰਗ ਹੋਈ ਜਿਨਾਂ ਵਿੱਚੋਂ 59 ਬੱਚੇ ਪੁਲਿਸ ਨੇ ਬਰਾਮਦ ਕੀਤੇ ਅਤੇ ਚਾਰ ਬੱਚੇ ਹਾਲੇ ਵੀ ਲਾਪਤਾ ਹਨ।  ਅਗਵਾਹ ਹੋਏ ਬੱਚੇ ਹਾਲੇ ਤਕ ਨਹੀਂ ਮਿਲਿਆ ਜਿਨਾਂ ਦੇ ਵਿੱਚੋਂ 2020 ਸਾਲ ਵਿੱਚ ਇਕ ਬੱਚਾ 2021 ਦਾ ਇਕ ਬੱਚਾ 2023 ਦੇ ਵਿੱਚ ਇਕ ਬੱਚਾ  ਅਤੇ  2024 ਦੇ ਵਿੱਚ ਇੱਕ ਬੱਚਾ ਹਾਲੇ ਤੱਕ ਨਹੀਂ ਮਿਲਿਆ। 

ਇਸ ਮਾਮਲੇ ਦੇ ਸੂਚਨਾ ਲੈਣ ਵਾਲੇ ਸਮਾਜ ਸੇਵੀ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਪੁਲਿਸ ਜਿਲ੍ਹਿਆਂ ਵਿਚ ਗੁੰਮ ਹੋਏ ਬੱਚਿਆਂ ਦੀ ਜਾਣਕਾਰੀ ਵੀ ਡੀਜੀਪੀ ਦੇ ਦਫਤਰ ਰਾਹੀਂ ਮੰਗੀ ਹੈ।

ਇਹ ਵੀ ਪੜ੍ਹੋ  :  Amritsar ਦੇ ਕੋਟ ਖਾਲਸਾ 'ਚ ਦੇਰ ਰਾਤ ਚੱਲੀਆਂ ਗੋਲੀਆਂ; ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ

Related Post