CBI ਨੇ ਇੱਕ IRS ਅਧਿਕਾਰੀ ਸਮੇਤ 2 ਲੋਕਾਂ ਨੂੰ 25 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
Delhi News : ਸੀਬੀਆਈ ਨੇ 25 ਲੱਖ ਦੀ ਰਿਸ਼ਵਤ ਮੰਗਣ ਦੇ ਆਰੋਪ ਵਿੱਚ ਇੱਕ IRS ਅਧਿਕਾਰੀ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਿਤ ਕੁਮਾਰ, ਜੋ ਕਿ ਭਾਰਤੀ ਮਾਲੀਆ ਸੇਵਾ 2007 ਬੈਚ ਦਾ ਇੱਕ ਆਈਆਰਐਸ ਅਧਿਕਾਰੀ ਹੈ, ਇਸ ਸਮੇਂ ਟੈਕਸਦਾਤਾ ਸੇਵਾ ਵਿਭਾਗ ਨਵੀਂ ਦਿੱਲੀ ਵਿੱਚ ਐਡੀਸ਼ਨਲ ਡਾਇਰੈਕਟਰ ਵਜੋਂ ਤਾਇਨਾਤ ਸੀ। ਸੀਬੀਆਈ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਉਸਦੇ ਨਾਲ ਇੱਕ ਨਿੱਜੀ ਵਿਅਕਤੀ ਹਰਸ਼ ਕੋਟਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
Delhi News : ਸੀਬੀਆਈ ਨੇ 25 ਲੱਖ ਦੀ ਰਿਸ਼ਵਤ ਮੰਗਣ ਦੇ ਆਰੋਪ ਵਿੱਚ ਇੱਕ IRS ਅਧਿਕਾਰੀ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਿਤ ਕੁਮਾਰ, ਜੋ ਕਿ ਭਾਰਤੀ ਮਾਲੀਆ ਸੇਵਾ 2007 ਬੈਚ ਦਾ ਇੱਕ ਆਈਆਰਐਸ ਅਧਿਕਾਰੀ ਹੈ, ਇਸ ਸਮੇਂ ਟੈਕਸਦਾਤਾ ਸੇਵਾ ਵਿਭਾਗ ਨਵੀਂ ਦਿੱਲੀ ਵਿੱਚ ਐਡੀਸ਼ਨਲ ਡਾਇਰੈਕਟਰ ਵਜੋਂ ਤਾਇਨਾਤ ਸੀ। ਸੀਬੀਆਈ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਉਸਦੇ ਨਾਲ ਇੱਕ ਨਿੱਜੀ ਵਿਅਕਤੀ ਹਰਸ਼ ਕੋਟਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
45 ਲੱਖ ਰੁਪਏ ਦੀ ਮੰਗੀ ਸੀ ਰਿਸ਼ਵਤ
ਮਾਲੀਆ ਵਿਭਾਗ ਤੋਂ ਟੈਕਸ ਸਹਾਇਤਾ ਦੇ ਨਾਮ 'ਤੇ ਸ਼ਿਕਾਇਤਕਰਤਾ ਤੋਂ 45 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਦੋਵਾਂ ਨੂੰ ਸੀਬੀਆਈ ਨੇ ਪਹਿਲੀ ਕਿਸ਼ਤ ਵਜੋਂ 25 ਲੱਖ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।
ਕਾਨੂੰਨੀ ਮਾਮਲਿਆਂ ਵਿੱਚ ਉਲਝਾਉਣ ਦੀ ਧਮਕੀ
ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਸਨੇ ਪੈਸੇ ਨਹੀਂ ਦਿੱਤੇ ਤਾਂ ਉਸਨੂੰ ਕਾਨੂੰਨੀ ਮਾਮਲਿਆਂ ਵਿੱਚ ਉਲਝਾਇਆ ਜਾਵੇਗਾ। ਇਸ ਦੇ ਨਾਲ ਹੀ ਭਾਰੀ ਜੁਰਮਾਨਾ ਲਗਾਉਣ ਦੀ ਧਮਕੀ ਵੀ ਦਿੱਤੀ ਗਈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਸੀਬੀਆਈ ਨੂੰ ਸੂਚਿਤ ਕੀਤਾ ਅਤੇ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਸ਼ੁਰੂ ਕੀਤੀ ਗਈ।
ਸੀਬੀਆਈ ਨੇ ਇਨ੍ਹਾਂ ਥਾਵਾਂ 'ਤੇ ਛਾਪੇਮਾਰੀ ਕੀਤੀ
ਸੀਬੀਆਈ ਨੇ ਆਈਆਰਐਸ ਅਧਿਕਾਰੀ ਅਤੇ ਨਿੱਜੀ ਵਿਅਕਤੀ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸੀਬੀਆਈ ਵੱਲੋਂ ਦਿੱਲੀ, ਪੰਜਾਬ ਅਤੇ ਮੁੰਬਈ ਦੇ ਟਿਕਾਣਿਆਂ 'ਤੇ ਕੀਤੀ ਗਈ। ਇਸ ਦੌਰਾਨ ਤਲਾਸ਼ੀ ਮੁਹਿੰਮ ਚਲਾਈ ਗਈ। ਸੀਬੀਆਈ ਨੇ ਸਬੂਤ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।