Sat, Dec 20, 2025
Whatsapp

Faridkot ’ਚ ਕਾਰ ਨੇ ਸੜਕ ’ਤੇ ਜਾ ਰਹੇ ਤਿੰਨ ਲੋਕਾਂ ਨੂੰ ਮਾਰੀ ਟੱਕਰ, ਇੱਕ ਦੀ ਹਾਲਤ ਗੰਭੀਰ, 2 ਨੂੰ ਵੱਜੀਆਂ ਸੱਟਾਂ

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਅਮਰ ਆਸ਼ਰਮ ਦੇ ਸਾਹਮਣੇ ਵਾਪਰਿਆ ਹੈ ਜਿੱਥੇ ਅਣਪਛਾਤੇ ਕਾਰ ਚਾਲਕ ਵੱਲੋਂ ਸੜਕ ’ਤੇ ਜਾ ਰਹੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।

Reported by:  PTC News Desk  Edited by:  Aarti -- December 20th 2025 12:20 PM
Faridkot ’ਚ ਕਾਰ ਨੇ ਸੜਕ ’ਤੇ ਜਾ ਰਹੇ ਤਿੰਨ ਲੋਕਾਂ ਨੂੰ ਮਾਰੀ ਟੱਕਰ, ਇੱਕ ਦੀ ਹਾਲਤ ਗੰਭੀਰ, 2 ਨੂੰ ਵੱਜੀਆਂ ਸੱਟਾਂ

Faridkot ’ਚ ਕਾਰ ਨੇ ਸੜਕ ’ਤੇ ਜਾ ਰਹੇ ਤਿੰਨ ਲੋਕਾਂ ਨੂੰ ਮਾਰੀ ਟੱਕਰ, ਇੱਕ ਦੀ ਹਾਲਤ ਗੰਭੀਰ, 2 ਨੂੰ ਵੱਜੀਆਂ ਸੱਟਾਂ

Faridkot News : ਫਰੀਦਕੋਟ ’ਚ ਕਾਰ ਨੇ ਸੜਕ ’ਤੇ ਜਾ ਰਹੇ ਤਿੰਨ ਲੋਕਾਂ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ’ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਇਸ ਭਿਆਨਕ ਹਾਦਸੇ ’ਚ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਦੋ ਨੂੰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚਲ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਅਮਰ ਆਸ਼ਰਮ ਦੇ ਸਾਹਮਣੇ ਵਾਪਰਿਆ ਹੈ ਜਿੱਥੇ ਅਣਪਛਾਤੇ ਕਾਰ ਚਾਲਕ ਵੱਲੋਂ ਸੜਕ ’ਤੇ ਜਾ ਰਹੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਜਿਸ ’ਚ ਇੱਕ ਪਤੀ ਪਤਨੀ ਤੇ ਇੱਕ ਵਿਅਕਤੀ ਸ਼ਾਮਲ ਹੈ। ਟੱਕਰ ਮਗਰੋਂ ਲੋਕ ਸੜਕ ’ਤੇ ਵੱਜੇ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ। 


ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਐਬੂਲੈਂਸ ਨਹੀਂ ਪਹੁੰਚੀ ਜਿਸ ਕਾਰਨ ਪੀਸੀਆਰ ਮੁਲਾਜ਼ਮਾਂ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਦੇ ਕਹਿਣ ’ਤੇ ਪੁਲਿਸ ਦੀ ਗੱਡੀ ਰਾਹੀਂ ਜਖਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਈਆ ਗਿਆ। 

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਕੈਂਟ ਰੋਡ ਦੇ ਰਹਿਣ ਵਾਲੇ ਇਕ ਪਰਿਵਾਰ ਦੀ ਕਾਰ ’ਚ ਪੈਟਰੋਲ ਖ਼ਤਮ ਹੋ ਗਿਆ ਜਿਸ ਕਾਰਨ ਕਾਰ ਮਾਲਕ ਪੇਟ੍ਰੋਲ ਪੰਪ ਤੋਂ ਤੇਲ ਲੈਣ ਜਾ  ਰਿਹਾ ਸੀ ਜਦਕਿ ਉਸਦਾ ਪਰਿਵਾਰ ਗੱਡੀ ’ਚ ਹੀ ਬੈਠਾ ਸੀ ਅਤੇ ਜਦ ਉਹ ਪੈਦਲ ਪੈਟਰੋਲ ਲੈਣ ਜਾ ਰਿਹਾ ਸੀ ਤਾਂ ਪਿੱਛੋਂ ਤੇਜੀ ਨਾਲ ਇੱਕ ਰਿਟਜ਼ ਕਾਰ ਜੋ ਪ੍ਰਤਖਦਰਸੀਆਂ ਦੇ ਦੱਸਣ ਮੁਤਾਬਿਕ ਤੇਜ਼ ਰਫ਼ਤਾਰ ਕਾਰ ਨੇ ਉਕਤ ਵਿਅਕਤੀ ਨੂੰ ਦਰੜ ਦਿੱਤਾ, ਜਿਸ ਤੋਂ ਬਾਅਦ ਉਸੇ ਕਾਰ ਵੱਲੋਂ ਅੱਗੇ ਜਾ ਰਹੇ ਪਤੀ-ਪਤਨੀ ਨੂੰ ਵੀ ਟੱਕਰ ਮਾਰੀ।

ਦੱਸ ਦਈਏ ਕਿ ਜਿਨ੍ਹਾਂ ਪਤੀ-ਪਤਨੀ ਨੂੰ ਕਾਰ ਨੇ ਟੱਕਰ ਮਾਰੀ ਸੀ , ਉਨ੍ਹਾਂ  ਦੀ ਵੀ ਕਾਰ ਖਰਾਬ ਸੀ ਜੋ ਮਕੈਨਿਕ ਤੋਂ ਠੀਕ ਕਰਵਾ ਰਹੇ ਸਨ।

ਇਹ ਵੀ ਪੜ੍ਹੋ : Punjab Rain Alert : ਪੰਜਾਬ ’ਚ ਸੰਘਣੀ ਧੁੰਦ ਦਾ ਕਹਿਰ ਜਾਰੀ, ਕਈ ਇਲਾਕਿਆਂ ’ਚ ਪੈ ਸਕਦਾ ਹੈ ਮੀਂਹ !

- PTC NEWS

Top News view more...

Latest News view more...

PTC NETWORK
PTC NETWORK