Operation Amritpal: ਕੇਂਦਰ ਸਰਕਾਰ ਨੇ BSF ਨੂੰ ਜਾਰੀ ਕੀਤੀਆਂ ਅੰਮ੍ਰਿਤਪਾਲ ਦੀਆਂ ਤਸਵੀਰਾਂ, ਕੀਤਾ ਅਲਰਟ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹਨ। ਅੰਮ੍ਰਿਤਪਾਲ ਦੀ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਨਕਾਮ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

By  Aarti March 24th 2023 08:48 AM -- Updated: March 24th 2023 08:56 AM

ਮਨਿੰਦਰ ਮੋਂਗਾ (ਅੰਮ੍ਰਿਤਸਰ, 24 ਮਾਰਚ): ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹਨ। ਅੰਮ੍ਰਿਤਪਾਲ ਦੀ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਨਕਾਮ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਪਿਛਲੇ ਕਈ ਦਿਨਾਂ ਤੋਂ ਜਲੰਧਰ ਜ਼ਿਲੇ ਦੇ ਇੱਕ ਪਿੰਡ ਵਿੱਚੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ ਅਤੇ ਉਨ੍ਹਾਂ ਦੀ ਤਾਜ਼ਾ ਜਾਣਕਾਰੀ ਲੋਕੇਸ਼ਨ ਪੰਜਾਬ ਤੋਂ ਬਾਹਰ ਦੱਸੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਮਿਲੀ ਜਾਣਕਾਰੀ ’ਤੇ ਤੇਜ਼ੀ ਨਾਲ ਸਖ਼ਤੀ ਵਿਚ ਫੈਸਲਾ ਲੈਂਦਿਆਂ ਭਾਰਤ ਸਰਕਾਰ ਨੇ ਬੀਐੱਸਐੱਫ ਦੇ ਜਵਾਨ ਜੋ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਡਿਊਟੀ ਨਿਭਾਅ ਰਹੇ ਹਨ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਭਾਰਤ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਰੂਪ ਦੀਆ ਫੋਟੋਆਂ ਜਾਰੀ ਕਰਕੇ ਇਹ ਦੱਸਿਆ ਕਿ ਇਨ੍ਹਾਂ ਫੋਟੋਆ ਵਾਲੇ ਭੇਸ ਵਿੱਚ ਜੇਕਰ ਕੋਈ ਵੀ ਵਿਅਕਤੀ ਰਾਤ ਸਮੇਂ ਸਰਹੱਦ ’ਤੇ ਆ ਕੇ ਭਾਰਤ ਤੋਂ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕੀਤਾ ਜਾਵੇ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਪੰਜਾਬ ਰਾਜਸਥਾਨ ਗੁਜਰਾਤ ਰਾਜਾਂ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਉਥੇ ਵੀ ਬੀ ਐਸ ਐਫ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਵੱਖ ਵੱਖ ਤਸਵੀਰਾਂ ਜਿੱਥੇ ਜਾਰੀ ਕੀਤੀਆਂ ਹਨ ਉੱਥੇ ਹੀ ਇਹ ਤਸਵੀਰਾਂ ਅਟਾਰੀ ਸਰਹੱਦ ਦੇ ਨਾਲ ਲੱਗਦੀ ਕੰਡਿਆਲੀ ਤਾਰ ਤੇ ਡਿਊਟੀ ਨਿਭਾਉਣ ਵਾਲੇ ਜਵਾਨਾਂ ਨੂੰ ਫੋਟੋਆ ਜਾਰੀ ਕੀਤੀਆਂ ਗਈਆਂ ਹਨ। 

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਟਾਰੀ ਸਰਹੱਦ ਵਿਖੇ ਜਾਰੀ ਕੀਤੀਆਂ ਵੱਖ-ਵੱਖ ਅੰਮ੍ਰਿਤਪਾਲ ਦੀਆਂ ਤਸਵੀਰਾਂ ਰਾਤ ਭਾਰਤ-ਪਾਕਿ ਸਰਹੱਦ ਅੰਦਰ ਲੱਗੀ ਕੰਡਿਆਲੀ ਤਾਰ ਦੇ ਉੱਤੇ ਟਾਵਰਾਂ ’ਤੇ ਡਿਊਟੀ ਨਿਭਾਉਣ ਵਾਲੇ ਜਵਾਨਾਂ ਨੂੰ ਕਲਰ ਪ੍ਰਿੰਟ ਕੱਢ ਕੇ ਦਿੱਤੀਆਂ ਗਈਆਂ ਹਨ। ਤਾਂ ਜੋ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਨੂੰ ਭਾਰਤੀ ਸਰਹੱਦ ਵਿਖੇ ਝੰਡੀ ਦੀ ਰਸਮ ਵੇਖਣ ਆਉਣ ਵਾਲੇ ਹਜ਼ਾਰਾਂ ਸੈਲਾਨੀ ਵੀ ਦੇਖ ਸਕਣ। 

ਇਹ ਵੀ ਪੜ੍ਹੋ: PTC Exclusive: ਪੀਟੀਸੀ ਕੋਲ ਆਈ ਅੰਮ੍ਰਿਤਪਾਲ ਦੇ ਚਾਚੇ ਦੀ ਐਸਕਲੂਸੀਵ ਆਡੀਓ ਅਤੇ ਇਕ ਹੋਰ ਵੀਡੀਓ

Related Post