Mohali News : ਜ਼ੀਰਕਪੁਰ ਦੇ ਕ੍ਰਾਊਨ ਹੋਟਲ ਵਿੱਚੋਂ ਗ਼ੈਰ-ਕਾਨੂੰਨੀ ਹਥਿਆਰ ਸਮੇਤ ਨੌਜਵਾਨ ਗ੍ਰਿਫ਼ਤਾਰ, ਸੀਜੀਸੀ ਝੰਜੇੜੀ ਕਾਲਜ ਹੈ ਵਿਦਿਆਰਥੀ

Mohali News : ਪ੍ਰਾਪਤ ਸੂਚਨਾ ਦੇ ਅਧਾਰ 'ਤੇ 21 ਸਾਲਾ ਯਾਦਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਨੂੰ ਹੋਟਲ ਕ੍ਰਾਊਨ, ਲੋਹਗੜ ਰੋਡ, ਜ਼ੀਰਕਪੁਰ ਦੇ ਕਮਰਾ ਨੰਬਰ 302 ਵਿੱਚੋਂ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ ਨਜਾਇਜ਼ ਪਿਸਤੌਲ .32 ਬੋਰ ਅਤੇ 04 ਜਿੰਦਾ ਰੌਂਦ ਬਰਾਮਦ ਕੀਤੇ ਗਏ।

By  KRISHAN KUMAR SHARMA June 17th 2025 03:32 PM -- Updated: June 17th 2025 04:13 PM

CGC College Jhanjeri student Arrest : ਐਸ.ਏ.ਐਸ. ਨਗਰ ਜ਼ਿਲ੍ਹਾ ਪੁਲਿਸ (Mohali Police) ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਇੱਕ ਮੁਲਜ਼ਮ ਨੂੰ ਨਜਾਇਜ਼ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਕਾਰਵਾਈ ਕਪਤਾਨ ਪੁਲਿਸ (ਜਾਂਚ) ਸੌਰਵ ਜਿੰਦਲ, ਕਪਤਾਨ ਪੁਲਿਸ (ਆਪਰੇਸ਼ਨ) ਤਲਵਿੰਦਰ ਸਿੰਘ, ਉਪ ਕਪਤਾਨ ਪੁਲਿਸ (ਜਾਂਚ) ਜਤਿੰਦਰ ਸਿੰਘ ਚੌਹਾਨ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਕੀਤੀ ਗਈ।

ਪ੍ਰਾਪਤ ਸੂਚਨਾ ਦੇ ਅਧਾਰ 'ਤੇ 21 ਸਾਲਾ ਯਾਦਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਨੂੰ ਹੋਟਲ ਕ੍ਰਾਊਨ, ਲੋਹਗੜ ਰੋਡ, ਜ਼ੀਰਕਪੁਰ ਦੇ ਕਮਰਾ ਨੰਬਰ 302 ਵਿੱਚੋਂ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ ਨਜਾਇਜ਼ ਪਿਸਤੌਲ .32 ਬੋਰ ਅਤੇ 04 ਜਿੰਦਾ ਰੌਂਦ ਬਰਾਮਦ ਕੀਤੇ ਗਏ। ਉਕਤ ਵਿਅਕਤੀ ਸੀ.ਜੀ.ਸੀ. ਕਾਲਜ ਝੰਜੇੜੀ ਵਿਖੇ ਲਾਅ ਦਾ ਵਿਦਿਆਰਥੀ ਹੈ।

ਉਸ ਵਿਰੁੱਧ ਥਾਣਾ ਜ਼ੀਰਕਪੁਰ ਵਿਖੇ ਆਰਮਜ਼ ਐਕਟ ਦੀਆਂ ਧਾਰਾਵਾਂ 25-54-59 ਅਧੀਨ ਮੁਕੱਦਮਾ ਨੰ: 291 ਮਿਤੀ 14.06.2025 ਨੂੰ ਦਰਜ ਕੀਤਾ ਗਿਆ। ਦੋਸ਼ੀ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਨਜਾਇਜ਼ ਹਥਿਆਰ ਕਿਸ ਪਾਸੋਂ ਅਤੇ ਕਿਸ ਮਕਸਦ ਲਈ ਪ੍ਰਾਪਤ ਕੀਤਾ।

Related Post