Chandigarh Police ਨੇ ਸਾਇਬਰ ਠੱਗੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼ , ਗਿਰੋਹ ਦੇ 9 ਮੈਂਬਰ ਗ੍ਰਿਫ਼ਤਾਰ

Chandigarh News : ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸਟੇਸ਼ਨ ਨੇ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਸੰਗਠਿਤ ਸਾਈਬਰ ਕ੍ਰਾਈਮ ਨੈੱਟਵਰਕ ਵਿਰੁੱਧ "ਆਪ੍ਰੇਸ਼ਨ ਮਿਊਲ ਹੰਟ" ​​(Operation Mule Hunt) ਚਲਾਇਆ ਅਤੇ 9 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ

By  Shanker Badra January 20th 2026 01:31 PM -- Updated: January 20th 2026 01:39 PM

 Chandigarh News : ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਸਟੇਸ਼ਨ ਨੇ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਸੰਗਠਿਤ ਸਾਈਬਰ ਕ੍ਰਾਈਮ ਨੈੱਟਵਰਕ ਵਿਰੁੱਧ "ਆਪ੍ਰੇਸ਼ਨ ਮਿਊਲ ਹੰਟ" ​​(Operation Mule Hunt) ਚਲਾਇਆ ਅਤੇ 9 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਹ ਆਪ੍ਰੇਸ਼ਨ ਐਸਪੀ (ਸਾਈਬਰ ਕ੍ਰਾਈਮ) ਗੀਤਾਂਜਲੀ ਖੰਡੇਲਵਾਲ ਦੀ ਅਗਵਾਈ ਅਤੇ ਡੀਐਸਪੀ ਏ. ਵੈਂਕਟੇਸ਼ ਦੀ ਅਗਵਾਈ ਹੇਠ ਇੰਸਪੈਕਟਰ ਇਰਮ ਰਿਜ਼ਵੀ ਦੀ ਟੀਮ ਵੱਲੋਂ ਅੰਜਾਮ ਦਿੱਤਾ ਗਿਆ।

ਜਾਂਚ ਦੌਰਾਨ ਸਾਈਬਰ ਕ੍ਰਾਈਮ ਪੁਲਿਸ ਨੇ ਪਾਇਆ ਕਿ ਇਹ ਗੈਂਗ ਕਈ ਤਰ੍ਹਾਂ ਦੀਆਂ ਧੋਖਾਧੜੀ ਵਿੱਚ ਸ਼ਾਮਲ ਸੀ। ਆਰੋਪੀ ਵੱਡੇ ਪੱਧਰ 'ਤੇ "ਮਿਊਲ ਬੈਂਕ ਖਾਤਿਆਂ" (ਦੂਜਿਆਂ ਦੇ ਨਾਮ 'ਤੇ ਖੋਲ੍ਹੇ ਗਏ ਖਾਤੇ) ਦੀ ਵਰਤੋਂ ਕਰਕੇ ਧੋਖਾਧੜੀ ਵਾਲੇ ਫੰਡਾਂ ਦਾ ਲੈਣ -ਦੇਣ ਕਰ ਰਹੇ ਸਨ।

ਪੁਲਿਸ ਨੇ ਵੱਖ-ਵੱਖ ਐਫਆਈਆਰਜ਼ ਤਹਿਤ ਹੇਠ ਰਿਤਿਕ, ਰਿਦਮ, ਮੁਹੰਮਦ ਦਾਨਿਸ਼ ਮੌਲੀ ਜਾਗਰਣ ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਆਕਾਸ਼ ਅਤੇ ਅੰਕਿਤ ਮੋਹਾਲੀ ਦੇ ਰਹਿਣ ਵਾਲੇ ਹਨ। ਅਰਚਿਤ ਸੈਕਟਰ-41ਬੀ ਚੰਡੀਗੜ੍ਹ ਦਾ ਰਹਿਣ ਵਾਲਾ ਹੈ।  ਚਰਨਦਾਸ ਸੈਕਟਰ-25 ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਮੁਹੰਮਦ ਤੌਸ਼ਿਕ ਅਤੇ ਦਿਲਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ।

ਸਾਈਬਰ ਕ੍ਰਾਈਮ ਪੁਲਿਸ ਨੇ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਲਈ ਕੁਝ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ  ਕਦੇ ਵੀ ਆਪਣੇ ਬੈਂਕ ਵੇਰਵੇ, ਏਟੀਐਮ ਕਾਰਡ, ਚੈੱਕਬੁੱਕ, ਜਾਂ ਓਟੀਪੀ ਕਿਸੇ ਅਜਿਹੇ ਵਿਅਕਤੀ ਨਾਲ ਸਾਂਝਾ ਨਾ ਕਰੋ ਜਿਸਨੂੰ ਤੁਸੀਂ ਨਹੀਂ ਜਾਣਦੇ। ਕਦੇ ਵੀ ਕਿਸੇ ਹੋਰ ਨੂੰ ਕਮਿਸ਼ਨ ਲਈ ਆਪਣੇ ਬੈਂਕ ਖਾਤੇ ਦੀ ਵਰਤੋਂ ਨਾ ਕਰਨ ਦਿਓ; ਅਜਿਹਾ ਕਰਨ ਨਾਲ ਤੁਸੀਂ 'ਮਿਊਲ ਅਕਾਊਂਟ ਹੋਲਡਰ' ਬਣ ਸਕਦੇ ਹੋ, ਜੋ ਕਿ ਇੱਕ ਸਜ਼ਾਯੋਗ ਅਪਰਾਧ ਹੈ। ਕਿਸੇ ਵੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਤੁਰੰਤ 1930 'ਤੇ ਕਾਲ ਕਰੋ ਜਾਂ www.cybercrime.gov.in 'ਤੇ ਸ਼ਿਕਾਇਤ ਦਰਜ ਕਰੋ।

Related Post