ਚੰਡੀਗੜ੍ਹ: ਨੌਕਰੀ ਤੋਂ ਕੱਢਣ ਦੀ ਧਮਕੀ ਦੇ ਕੀਤਾ ਜਬਰ ਜਨਾਹ

By  Jasmeet Singh February 4th 2023 03:24 PM

ਚੰਡੀਗੜ੍ਹ, 4 ਫਰਵਰੀ: ਹਿਮਾਚਲ ਪ੍ਰਦੇਸ਼ ਦੀ ਇੱਕ ਵਸਨੀਕ ਜੋ ਕਿ ਚੰਡੀਗੜ੍ਹ 'ਚ ਕੰਮ ਦੀ ਤਲਾਸ਼ 'ਚ ਆਈ ਸੀ ਤੇ ਇਥੇ ਦੇ ਸੈਕਟਰ 9 ਸਥਿਤ ਨਾਮੀ ਸਲੂਨ 'ਚ ਕੰਮ ਕਰ ਰਹੀ ਸੀ। ਉਸਨੇ ਸਲੂਨ ਦੇ ਹੇਅਰ ਸਟਾਈਲਿਸਟ ਖ਼ਿਲਾਫ਼ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਾਰਵਾਈ ਹੈ। 

ਪੀੜਤਾ ਦਾ ਕਹਿਣਾ ਕਿ ਮੁਲਜ਼ਮ ਨੇ ਉਸ ਨਾਲ ਸੈਕਟਰ 19 ਦੇ ਇੱਕ ਹੋਟਲ 'ਚ ਜਾ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।   

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਸੈਕਟਰ-39 'ਚ ਹਿਮਾਚਲੀ ਕੁੜੀ ਨਾਲ ਜਬਰ ਜ਼ਨਾਹ ਦਾ ਮਾਮਲਾ ਆਇਆ ਸਾਹਮਣੇ

ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੰਦੇ ਹੋਏ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਇਸ ਦੇ ਨਾਲ ਹੀ ਮੁਲਜ਼ਮ ਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਪੀੜਤਾ ਕਾਫੀ ਘਬਰਾ ਗਈ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵੀ ਹੋ ਗਈ ਜਦਕਿ ਇਸ ਦੇ ਨਾਲ ਹੀ ਦੋਸ਼ੀ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।

ਪੀੜਤਾ ਮੁਤਾਬਕ ਮੁਲਜ਼ਮ ਇਸਤਕਾਰ ਅਲੀ ਉਰਫ ਸੰਨੀ ਅਲੀ ਵੀ ਇਸੇ ਸਲੂਨ 'ਚ ਕੰਮ ਕਰਦਾ ਸੀ ਅਤੇ ਉਸ ਨੇ ਹੀ ਪੀੜਤਾ ਨੂੰ ਨੌਕਰੀ 'ਤੇ ਰੱਖਿਆ ਸੀ। ਕੁੜੀ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਨੌਕਰੀ ਤੋਂ ਕਢਣ ਦੀ ਧਮਕੀ ਬਹਾਨੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ। ਫ਼ਿਲਹਾਲ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ। 

Related Post