1st April ਤੋਂ ਚੰਡੀਗੜ੍ਹ ਵਾਸੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ ! ਪਾਣੀ ਤੇ ਕੁੜਾ ਇਕੱਠਾ ਕਰਨ ਦੇ ਵਧਾਏ ਗਏ ਰੇਟ

ਸੀਵਰੇਜ ਸੈੱਸ ਵੀ ਵਧੇਗਾ। ਘਰ-ਘਰ ਕੂੜਾ ਇਕੱਠਾ ਕਰਨ ਦੇ ਚਾਰਜ ਵਿੱਚ ਵੀ ਪੰਜ ਫੀਸਦ ਵਾਧਾ ਹੋਵੇਗਾ। ਪਾਣੀ ਦੇ ਟੈਰਿਫ ਦੇ ਹਰੇਕ ਸਲੈਬ ਵਿੱਚ ਪੰਜ ਫੀਸਦ ਵਾਧਾ ਹੋ ਰਿਹਾ ਹੈ।

By  Aarti March 24th 2026 10:34 AM -- Updated: March 24th 2026 10:35 AM

ਚੰਡੀਗੜ੍ਹ ਦੇ ਲੋਕਾਂ ਨੂੰ 1 ਅਪ੍ਰੈਲ ਤੋਂ ਆਪਣੀਆਂ ਜੇਬਾਂ 'ਤੇ ਵੱਡਾ ਬੋਝ ਪੈਣ ਵਾਲਾ ਹੈ। ਦੱਸ ਦਈਏ ਕਿ ਸ਼ਹਿਰ ’ਚ ਪਾਣੀ ਤੋਂ ਲੈ ਕੇ ਘਰ-ਘਰ ਕੂੜਾ ਇਕੱਠਾ ਕਰਨ ਤੱਕ ਹਰ ਚੀਜ਼ ਲਈ ਖਰਚੇ ਵਧ ਜਾਣਗੇ। ਜੀ ਹਾਂ 1 ਅਪ੍ਰੈਲ ਤੋਂ ਪਾਣੀ ਦੇ ਟੈਰਿਫ ਵਿੱਚ ਪੰਜ ਫੀਸਦ ਵਾਧਾ ਹੋ ਰਿਹਾ ਹੈ ਅਤੇ ਸੀਵਰੇਜ ਸੈੱਸ ਵੀ ਵਧੇਗਾ। ਇਸ ਤੋਂ ਇਲਾਵਾ ਘਰ-ਘਰ ਕੂੜਾ ਇਕੱਠਾ ਕਰਨ ਦੇ ਚਾਰਜ ਵਿੱਚ ਵੀ ਪੰਜ ਫੀਸਦ ਵਾਧਾ ਹੋਵੇਗਾ।

ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ’ਚ ਪਾਣੀ ਦੇ ਟੈਰਿਫ ਦੇ ਹਰੇਕ ਸਲੈਬ ਵਿੱਚ ਪੰਜ ਫੀਸਦ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ ਵਿੱਚ, 0-15 ਕਿਲੋਲੀਟਰ ਪਾਣੀ (ਇੱਕ ਕਿਲੋਲੀਟਰ ਇੱਕ ਹਜ਼ਾਰ ਲੀਟਰ ਦੇ ਬਰਾਬਰ ਹੈ) ਦੀ ਕੀਮਤ 3.47 ਰੁਪਏ ਪ੍ਰਤੀ ਕਿਲੋਲੀਟਰ ਹੈ, ਜੋ ਕਿ ਵਧ ਕੇ 3.64 ਰੁਪਏ ਪ੍ਰਤੀ ਕਿਲੋਲੀਟਰ ਹੋ ਜਾਵੇਗੀ। 60 ਕਿਲੋਲੀਟਰ ਤੋਂ ਵੱਧ ਪਾਣੀ ਦੀ ਖਪਤ ਲਈ, ਬਿੱਲ ਵਿੱਚ 24.31 ਰੁਪਏ ਪ੍ਰਤੀ ਕਿਲੋਲੀਟਰ ਦੀ ਲਾਗਤ ਜੋੜੀ ਜਾਵੇਗੀ।

ਹਾਲਾਂਕਿ, ਪੰਜ ਫੀਸਦ ਵਾਧਾ ਬਹੁਤ ਮਹੱਤਵਪੂਰਨ ਨਹੀਂ ਹੈ। ਘੱਟ ਪਾਣੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਨੂੰ ਇੱਕ ਮਾਮੂਲੀ ਵਾਧੂ ਖਰਚਾ ਝੱਲਣਾ ਪਵੇਗਾ। ਉਦਾਹਰਣ ਵਜੋਂ, ਪਹਿਲੇ 0-15 ਕਿਲੋਲੀਟਰ ਸਲੈਬ ਵਿੱਚ 15 ਪੈਸੇ ਦੇ ਵਾਧੇ ਦੇ ਨਤੀਜੇ ਵਜੋਂ ਸਿਰਫ 3 ਤੋਂ 5 ਰੁਪਏ ਦੀ ਵਾਧੂ ਲਾਗਤ ਆਵੇਗੀ।

1 ਅਪ੍ਰੈਲ ਤੋਂ ਕਮਿਊਨਿਟੀ ਸੈਂਟਰ ਬੁਕਿੰਗ ਵੀ ਮਹਿੰਗੀ ਹੋ ਜਾਵੇਗੀ। ਕਮਿਊਨਿਟੀ ਸੈਂਟਰ ਬੁਕਿੰਗ ਦਰਾਂ ਸ਼੍ਰੇਣੀ ਦੇ ਆਧਾਰ 'ਤੇ ਵਧਣਗੀਆਂ। ਬੁਕਿੰਗਾਂ ਵਿੱਚ ਸਾਲਾਨਾ ਪੰਜ ਤੋਂ ਦਸ ਪ੍ਰਤੀਸ਼ਤ ਦਾ ਵਾਧਾ ਹੋਵੇਗਾ।

ਇਹ ਵੀ ਪੜ੍ਹੋ  : ਹਿਸਾਰ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਭਿਆਨਕ ਹਾਦਸਾ; ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

Related Post