Punjab ਕਰੇਗਾ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਜਾਣੋ ਕਦੋਂ ਅਤੇ ਕਿੱਥੇ ਆਯੋਜਿਤ ਹੋਵੇਗੀ ਚੈਂਪੀਅਨਸ਼ਿਪ
Punjab Host Asian Hockey Championship ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਪੁਰਸ਼ ਦੀ ਮੇਜ਼ਬਾਨੀ ਪਹਿਲੀ ਪੰਜਾਬ ਵੱਲੋਂ ਕੀਤੀ ਜਾਵੇਗੀ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਰਸ਼ਾਂ ਦੇ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।
ਸੀਐੱਮ ਭਗਵੰਤ ਮਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਏਸ਼ੀਆਈ ਖੇਡਾਂ ਦੀਆਂ ਚੋਟੀ ਦੀਆਂ ਛੇ ਟੀਮਾਂ ਖੇਡਣਗੀਆਂ। ਭਾਰਤ ਦੇ ਸ਼ਾਮਲ ਹੋਣ ਦੀ ਬਹੁਤ ਉਮੀਦ ਹੈ। ਪਹਿਲਾ ਮੈਚ 26-27 ਅਕਤੂਬਰ ਨੂੰ ਹੋਵੇਗਾ। ਸਾਰੇ ਮੈਚ ਮੁਹਾਲੀ ਅਤੇ ਜਲੰਧਰ ਵਿੱਚ ਹੋਣਗੇ।
ਦੱਸ ਦਈਏ ਕਿ ਪਾਕਿਸਤਾਨ ਨਾਲ ਪਿਛਲਾ ਟੈਸਟ ਮੈਚ 1997 ਵਿੱਚ ਜਲੰਧਰ ਵਿੱਚ ਹੋਇਆ ਸੀ। ਟੀਮ ਨੇ ਕੱਲ੍ਹ ਹਰ ਚੀਜ਼ ਦਾ ਨਿਰੀਖਣ ਕੀਤਾ। ਇਸ ਦੌਰਾਨ, ਹਾਕੀ ਟੀਮ ਨੇ ਸਾਨੂੰ ਹਰ ਸਾਲ ਚਾਰ ਦੇਸ਼ਾਂ ਦਾ ਟੂਰਨਾਮੈਂਟ ਕਰਵਾਉਣ ਦਾ ਮੌਕਾ ਦਿੱਤਾ ਹੈ।
ਖੁਰਾਕ ਭੱਤਾ ਕੀਤਾ ਗਿਆ ਦੁੱਗਣਾ
ਖਿਡਾਰੀਆਂ ਦਾ ਖੁਰਾਕ ਭੱਤਾ ਵਧਾ ਕੇ 480 ਰੁਪਏ ਕਰ ਦਿੱਤਾ ਗਿਆ ਹੈ। ਖਿਡਾਰੀਆਂ ਲਈ ਇੱਕ ਬਕਾਇਦਾ ਇੱਕ ਸ਼ੈੱਫ ਨੂੰ ਰੱਖਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਅਭਿਆਸ ਕਰਨ ਦਾ ਪੂਰਾ ਮੌਕਾ ਮਿਲੇ।
- PTC NEWS