PTC News
Search

Chandigarh News : ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ, 30 ਸਤੰਬਰ ਤੇ 1 ਅਕਤੂਬਰ ਨੂੰ ਰਹੇਗੀ ਪਾਣੀ ਦੀ ਕਿੱਲ੍ਹਤ !

Chandigarh News : 30 ਸਤੰਬਰ ਨੂੰ ਸਵੇਰੇ 3:30 ਵਜੇ ਤੋਂ ਸਵੇਰੇ 9 ਵਜੇ ਤੱਕ ਪੂਰੇ ਦਬਾਅ ਨਾਲ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਘੱਟ ਦਬਾਅ ਨਾਲ ਪਾਣੀ ਦੀ ਸਪਲਾਈ ਕੀਤੀ ਜਾਵੇਗੀ।

By  KRISHAN KUMAR SHARMA September 30th 2026 08:49 AM

Chandigarh News : ਚੰਡੀਗੜ੍ਹ 'ਚ ਰਹਿਣ ਵਾਲੀਆਂ ਲਈ ਵੱਡੀ ਖ਼ਬਰ ਹੈ। 30 ਸਤੰਬਰ ਅਤੇ 1 ਅਕਤੂਬਰ ਨੂੰ ਸ਼ਹਿਰ ਦੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਮੇਂ ਦੌਰਾਨ, ਕਜੌਲੀ ਫੇਜ਼ 3 ਤੋਂ ਸੈਕਟਰ 39 ਦੇ ਵਾਟਰ ਵਰਕਸ ਤੱਕ ਕੱਚਾ ਪਾਣੀ ਪੰਪ ਕਰਨ ਦਾ ਕੰਮ ਕੀਤਾ ਜਾਵੇਗਾ।

ਸ਼ਾਮ ਨੂੰ ਪਾਣੀ ਦੀ ਸਪਲਾਈ ਘੱਟ ਦਬਾਅ ਨਾਲ, ਨਿਰਧਾਰਤ ਸਮੇਂ ਅਨੁਸਾਰ ਦਿੱਤੀ ਜਾਵੇਗੀ। 30 ਸਤੰਬਰ ਨੂੰ ਸਵੇਰੇ 3:30 ਵਜੇ ਤੋਂ ਸਵੇਰੇ 9 ਵਜੇ ਤੱਕ ਪੂਰੇ ਦਬਾਅ ਨਾਲ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਘੱਟ ਦਬਾਅ ਨਾਲ ਪਾਣੀ ਦੀ ਸਪਲਾਈ ਕੀਤੀ ਜਾਵੇਗੀ।

ਸਵੇਰੇ ਤੇਜ਼ ਅਤੇ ਸ਼ਾਮ ਨੂੰ ਘੱਟ ਪ੍ਰੈਸ਼ਰ 'ਚ ਹੋਵੇਗੀ ਸਪਲਾਈ

ਇਸੇ ਤਰ੍ਹਾਂ, 1 ਅਕਤੂਬਰ ਨੂੰ ਸਵੇਰੇ 3:30 ਵਜੇ ਤੋਂ ਸਵੇਰੇ 9 ਵਜੇ ਤੱਕ ਪੂਰੇ ਦਬਾਅ ਨਾਲ, ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਘੱਟ ਦਬਾਅ ਨਾਲ ਪਾਣੀ ਦੀ ਸਪਲਾਈ ਕੀਤੀ ਜਾਵੇਗੀ।

ਜਲ ਸਪਲਾਈ ਵਿਭਾਗ ਨੇ ਜਨਤਾ ਨੂੰ ਇਨ੍ਹਾਂ ਦੋ ਦਿਨਾਂ ਦੌਰਾਨ ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨ ਅਤੇ ਪਹਿਲਾਂ ਤੋਂ ਲੋੜੀਂਦਾ ਪਾਣੀ ਸਟੋਰ ਕਰਨ ਦੀ ਅਪੀਲ ਕੀਤੀ ਹੈ। ਕੰਮ ਪੂਰਾ ਹੋਣ ਤੋਂ ਬਾਅਦ ਆਮ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ...

ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਲਾਸ਼ਕਰ-ਏ-ਤੋਇਬਾ ਦਾ ਕਮਾਂਡਰ ਫੌਜੀ ਮੂਸਾ ਢੇਰ

Related Post