Lehragaga : ਕਾਰ ਨੇ ਸੈਰ ਕਰ ਰਹੇ ਬੱਚਿਆਂ ਨੂੰ ਦਰੜਿਆ, ਇੱਕ ਬੱਚੇ ਦੀ ਮੌਤ, ਇੱਕ ਜ਼ਖ਼ਮੀ
Lehragaga News : ਲਹਿਰਾਗਾਗਾ ਦੇ ਪਿੰਡ ਬਖੋਰਾ ਖੁਰਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਸੈਰ ਕਰ ਰਹੇ ਪੰਜ ਬੱਚਿਆਂ ਵੱਲ ਇੱਕ ਤੇਜ਼ ਰਫ਼ਤਾਰ ਆਲਟੋ ਕਾਰ (Car Accident) ਆ ਗਈ। ਹਾਦਸੇ ਵਿੱਚ ਇੱਕ ਮੁੰਡੇ ਦੀ ਮੌਤ ਹੋ ਗਈ, ਜਦਕਿ ਇੱਕ ਕੁੜੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬਾਕੀ ਤਿੰਨ ਬੱਚੇ ਬਚ ਗਏ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਕਾਰ ਦੀ ਟੱਕਰ 'ਚ ਇੱਕ ਬੱਚੇ ਦੀ ਹੋਈ ਮੌਤ (Child Death in Car Accident)
ਪਿੰਡ ਵਾਸੀਆਂ ਮੁਤਾਬਕ ਬੱਚੇ ਬਖੋਰਾ ਖੁਰਦ ਵਿਖੇ ਸੈਰ ਕਰ ਰਹੇ ਸਨ। ਇਸ ਦੌਰਾਨ ਬਖੋਰਾ ਕਲਾਂ ਵਾਲੇ ਪਾਸਿਓਂ ਆ ਰਹੀ ਆਲਟੋ ਕਾਰ ਬੱਚਿਆਂ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਲਹਿਰਾਗਾਗਾ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਇੱਕ ਮੁੰਡੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ...Punjab Weather News : ਮੀਂਹ ਕਾਰਨ ਤਾਪਮਾਨ 'ਚ ਆਈ ਗਿਰਾਵਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ
ਡਾਕਟਰ ਤੁਲੇਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਵਿੱਚ ਇੱਕ ਮੁੰਡੇ ਦੀ ਮੌਤ ਹੋ ਚੁੱਕੀ ਸੀ, ਜਦਕਿ ਜ਼ਖ਼ਮੀ ਕੁੜੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅਗਲੇ ਇਲਾਜ ਲਈ ਸੰਗਰੂਰ ਰੈਫਰ ਕੀਤਾ ਗਿਆ। ਮ੍ਰਿਤਕ ਬੱਚੇ ਦੀ ਦੇਹ ਨੂੰ ਪੋਸਟਮਾਰਟਮ ਲਈ ਮੂਨਕ ਭੇਜਿਆ ਗਿਆ ਹੈ।
ਘਟਨਾ ਸਮੇਂ 5 ਬੱਚੇ ਕਰ ਰਹੇ ਸਨ ਸੈਰ
ਚੌਂਕੀ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ। ਪੁਲਿਸ ਮੁਤਾਬਕ ਪੰਜ ਬੱਚੇ ਸੈਰ ਕਰਦੇ ਜਾ ਰਹੇ ਸਨ, ਜਿਨ੍ਹਾਂ ਨਾਲ ਆਲਟੋ ਕਾਰ ਦਾ ਹਾਦਸਾ ਵਾਪਰਿਆ। ਇਸ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਜ਼ਖ਼ਮੀ ਹੋਈ।
ਪੁਲਿਸ ਨੇ ਕਾਰ ਨੂੰ ਕਬਜ਼ੇ 'ਚ ਲਿਆ
ਪੁਲਿਸ ਨੇ ਹਾਦਸਾਗ੍ਰਸਤ ਆਲਟੋ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਚਾਲਕ ਦੀ ਭਾਲ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ...
- PTC NEWS