Chatar Singh Jeevan Singh Printing Press: ਗੁਟਕਾ ਸਾਹਿਬ, ਪੋਥੀਆਂ ਅਤੇ ਧਾਰਮਿਕ ਪੁਸਤਕਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਗੁਰੂ ਨਗਰੀ ਅੰਮ੍ਰਿਤਸਰ ਦੀ ਚਤਰ ਸਿੰਘ ਜੀਵਨ ਸਿੰਘ ਦੀ ਪ੍ਰਿੰਟਿੰਗ ਪ੍ਰੈਸ 'ਤੇ ਅੱਜ ਅਚਾਨਕ ਸਤਿਕਾਰ ਕਮੇਟੀ ਵੱਲੋਂ ਛਾਪਾ ਮਾਰਿਆ ਗਿਆ।

By  Jasmeet Singh February 22nd 2023 06:22 PM
Chatar Singh Jeevan Singh Printing Press: ਗੁਟਕਾ ਸਾਹਿਬ, ਪੋਥੀਆਂ ਅਤੇ ਧਾਰਮਿਕ ਪੁਸਤਕਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਮਨਿੰਦਰ ਸਿੰਘ ਮੋਂਗਾ: ਗੁਰੂ ਨਗਰੀ ਅੰਮ੍ਰਿਤਸਰ ਦੀ ਚਤਰ ਸਿੰਘ ਜੀਵਨ ਸਿੰਘ ਦੀ ਪ੍ਰਿੰਟਿੰਗ ਪ੍ਰੈਸ 'ਤੇ ਅੱਜ ਅਚਾਨਕ ਸਤਿਕਾਰ ਕਮੇਟੀ ਵੱਲੋਂ ਛਾਪਾ ਮਾਰਿਆ ਗਿਆ। ਉਥੇ ਦੇ ਹਾਲਤ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਗੁਰਬਾਣੀ ਲਿੱਖੀਆਂ ਪੋਥੀਆਂ ਤੇ ਪਪੁਸਤਾਕਾਂ ਦੇ ਨਾਲ ਆਲੀ ਕੰਧਾਂ 'ਤੇ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਚਿਪਕੀਆਂ ਮਿਲੀਆਂ।


ਇਨ੍ਹਾਂ ਹੀ ਨਹੀਂ ਸੰਗੋਂ ਤੰਬਾਕੂ, ਚੈਨੀ ਖੈਣੀ ਦੇ ਪੈਕਟ ਤੇ ਫੂਕੀਆਂ ਹੋਈਆਂ ਸਿਗਰਟਾਂ ਵੀ ਬਰਾਮਦ ਹੋਈਆਂ। ਅੰਮ੍ਰਿਤਸਰ ਪੁਲਿਸ ਨੂੰ ਤੁਰੰਤ ਇਤਲਾਹ ਦਿੱਤੀ ਗਈ ਜਿਨ੍ਹਾਂ ਮੌਕੇ 'ਤੇ ਪਹੁੰਚ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸੂਚਿਤ ਕੀਤਾ। ਜਿਸ ਮਗਰੋਂ ਹੁਣ ਦੋਸ਼ੀਆਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਨੇ ਪੁਲਿਸ ਨੂੰ ਦਰਖ਼ਾਸਤ  ਦਾਇਰ ਕਰ ਦਿੱਤੀ ਹੈ।  

Related Post