Sat, Jun 21, 2025
Whatsapp

Amritsar News : ਅੰਮ੍ਰਿਤਸਰ 'ਚ ਨਾਬਾਲਗ ਲੜਕੀ ਦਾ ਹੋ ਰਿਹਾ ਸੀ ਵਿਆਹ, ਸਮਾਜ ਸੇਵੀ ਸੰਸਥਾ ਨੇ ਮੌਕੇ 'ਤੇ ਪਹੁੰਚ ਕੇ ਰੁਕਵਾਇਆ ਵਿਆਹ

Amritsar News : ਅੰਮ੍ਰਿਤਸਰ ਵਿੱਚ ਇੱਕ 14 ਸਾਲ ਦੀ ਨਾਬਾਲਗ ਲੜਕੀ ਦਾ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੋਹਕਮਪੁਰਾ ਥਾਣਾ ਖੇਤਰ ਦੀ ਹੈ। ਜਿਸ ਦੀ ਜਾਣਕਾਰੀ ਸਮਾਜਸੇਵੀ ਸੰਸਥਾ ਨੂੰ ਲੱਗੀ ਤਾਂ ਉਹਨਾਂ ਨੇ ਬਾਲ ਵਿਭਾਗ ਨਾਲ ਸੰਪਰਕ ਕਰਕੇ ਅਤੇ ਪੁਲਿਸ ਨਾਲ ਸੰਪਰਕ ਕਰਕੇ ਮੌਕੇ 'ਤੇ ਜਾ ਕੇ ਵਿਆਹ ਰੁਕਵਾਇਆ

Reported by:  PTC News Desk  Edited by:  Shanker Badra -- June 07th 2025 06:16 PM
Amritsar News : ਅੰਮ੍ਰਿਤਸਰ 'ਚ ਨਾਬਾਲਗ ਲੜਕੀ ਦਾ ਹੋ ਰਿਹਾ ਸੀ ਵਿਆਹ,  ਸਮਾਜ ਸੇਵੀ ਸੰਸਥਾ ਨੇ ਮੌਕੇ 'ਤੇ ਪਹੁੰਚ ਕੇ ਰੁਕਵਾਇਆ ਵਿਆਹ

Amritsar News : ਅੰਮ੍ਰਿਤਸਰ 'ਚ ਨਾਬਾਲਗ ਲੜਕੀ ਦਾ ਹੋ ਰਿਹਾ ਸੀ ਵਿਆਹ, ਸਮਾਜ ਸੇਵੀ ਸੰਸਥਾ ਨੇ ਮੌਕੇ 'ਤੇ ਪਹੁੰਚ ਕੇ ਰੁਕਵਾਇਆ ਵਿਆਹ

Amritsar News : ਅੰਮ੍ਰਿਤਸਰ ਵਿੱਚ ਇੱਕ 14 ਸਾਲ ਦੀ ਨਾਬਾਲਗ ਲੜਕੀ ਦਾ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੋਹਕਮਪੁਰਾ ਥਾਣਾ ਖੇਤਰ ਦੀ ਹੈ। ਜਿਸ ਦੀ ਜਾਣਕਾਰੀ ਸਮਾਜਸੇਵੀ ਸੰਸਥਾ ਨੂੰ ਲੱਗੀ ਤਾਂ ਉਹਨਾਂ ਨੇ ਬਾਲ ਵਿਭਾਗ ਨਾਲ ਸੰਪਰਕ ਕਰਕੇ ਅਤੇ ਪੁਲਿਸ ਨਾਲ ਸੰਪਰਕ ਕਰਕੇ ਮੌਕੇ 'ਤੇ ਜਾ ਕੇ ਵਿਆਹ ਰੁਕਵਾਇਆ। 

ਇਸ ਦੌਰਾਨ ਸਮਾਜ ਸੇਵੀ ਸੰਸਥਾ ਦੀ ਮੈਂਬਰ ਸਪਨਾ ਮਹਿਰਾ ਨੇ ਦੱਸਿਆ ਕਿ ਕੁੜੀ ਦੇ ਪਰਿਵਾਰ ਵੱਲੋਂ ਤਰਨਤਾਰਨ ਰੋਡ ਦੇ ਭਾਈ ਮੰਝ ਸਿੰਘ ਇਲਾਕੇ ਵਿੱਚ ਵਿਆਹ ਕਰਵਾਇਆ ਜਾ ਰਿਹਾ ਸੀ। ਇਸ ਦੌਰਾਨ ਜਦੋਂ ਸਮਾਜ ਸੇਵੀ ਸੰਸਥਾ ਦੇ ਮੈਂਬਰ ਮੌਕੇ 'ਤੇ ਪਹੁੰਚੇ ਤਾਂ ਲੜਕਾ ਪਰਿਵਾਰ ਮੌਕੇ ਤੋਂ ਹੀ ਰਫੂ ਚੱਕਰ ਹੋ ਗਿਆ। ਜਿਸ ਤੋਂ ਬਾਅਦ ਲੜਕੀ ਨੂੰ ਉਹਨਾਂ ਦੇ ਘਰ ਥਾਣਾ ਮੁਹਕਮਪੁਰਾ ਅਧੀਨ ਲਿਆਂਦਾ ਗਿਆ ਅਤੇ ਹੁਣ ਪੁਲਿਸ ਨੂੰ ਬੁਲਾ ਕੇ ਇਸ 'ਤੇ ਕਾਰਵਾਈ ਕਰਵਾਈ ਜਾ ਰਹੀ ਹੈ। 


ਉੱਥੇ ਹੀ ਸਮਾਜ ਸੇਵੀ ਸੰਸਥਾ ਨੇ ਕਿਹਾ ਕਿ ਲੜਕੀ ਦੀ ਦਾਦੀ ਦਾ ਕਹਿਣਾ ਹੈ ਕਿ ਇਹ ਸਿਰਫ ਮੰਗਣੀ ਕਰਵਾਈ ਜਾ ਰਹੀ ਸੀ ਨਾ ਕਿ ਇਹ ਵਿਆਹ ਕਰਵਾਇਆ ਜਾ ਰਿਹਾ ਸੀ। ਫਿਲਹਾਲ ਇਹਨਾਂ ਤੋਂ ਮੰਗਣੀ ਦੇ ਡਾਕੂਮੈਂਟ ਵੀ ਮੰਗੇ ਜਾ ਰਹੇ ਹਨ। ਦੂਜੇ ਪਾਸੇ ਵਿਆਹ ਕਰਵਾਉਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਰਹੀ ਸੀ ਅਤੇ ਉਸਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਹੁਣ ਉਹ ਵਿਆਹ ਕਰਵਾਉਣਾ ਚਾਹੁੰਦੀ ਸੀ। ਜਿਸ ਦੇ ਚਲਦੇ ਉਸ ਦੀ ਮੰਗਣੀ ਹੋ ਰਹੀ ਸੀ।  

ਦਾਦੀ ਕਰਵਾ ਰਹੀ ਸੀ ਰੋਕਾ  

ਲੜਕੀ ਦੀ ਮਾਂ ਨਹੀਂ ਹੈ ਅਤੇ ਉਸਦੀ ਦਾਦੀ ਉਸਦਾ ਵਿਆਹ ਕਰਵਾ ਰਹੀ ਸੀ। ਦਾਦੀ ਦੇ ਅਨੁਸਾਰ ਇਸ ਸਮੇਂ ਉਹ ਸਿਰਫ਼ ਰੋਕਾ ਕਰ ਰਹੇ ਸਨ ਅਤੇ ਉਸਦੇ ਬਾਲਗ ਹੋਣ ਤੋਂ ਬਾਅਦ ਹੀ ਵਿਆਹ ਕਰਵਾਉਣਗੇ। ਦਾਦੀ ਨਿੰਮੋ ਦੇ ਅਨੁਸਾਰ ਉਹ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੀ ਹੈ ਅਤੇ ਮੁੰਡਾ ਚੰਗਾ ਸੀ ,ਇਸ ਲਈ ਉਸਨੇ ਮੰਗਣੀ ਕਰਨ ਬਾਰੇ ਸੋਚਿਆ।

ਲੜਕੀ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਮੰਗਣੀ ਕਰਵਾ ਰਹੀ ਹੈ। ਉਸਦਾ ਦਾਅਵਾ ਹੈ ਕਿ ਉਸਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ। ਪੁਲਿਸ ਨੇ ਕਿਹਾ ਕਿ ਕਾਨੂੰਨ ਅਨੁਸਾਰ 18 ਸਾਲ ਤੋਂ ਘੱਟ ਉਮਰ ਦੀ ਕੁੜੀ ਦੀ ਮੰਗਣੀ ਨਹੀਂ ਹੋ ਸਕਦੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਪਰਿਵਾਰ ਤੋਂ ਮੰਗਣੀ ਦੇ ਦਸਤਾਵੇਜ਼ ਵੀ ਮੰਗ ਰਹੀ ਹੈ।


- PTC NEWS

Top News view more...

Latest News view more...

PTC NETWORK
PTC NETWORK