40 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ ਨੌਜਵਾਨ ਜਾਂ ਵਿਅਕਤੀ?, ਬਚਾਅ ਕਾਰਜਾਂ 'ਚ ਜੁਟੀਆਂ NDRF ਤੇ ਪੁਲਿਸ ਟੀਮਾਂ

By  KRISHAN KUMAR SHARMA March 10th 2024 09:46 AM -- Updated: March 10th 2024 09:54 AM

Child Fell into Borewell in Delhi: ਦਿੱਲੀ 'ਚ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਕੇਸ਼ੋਪੁਰ ਮੰਡੀ ਇਲਾਕੇ ਵਿੱਚ ਜਲ ਬੋਰਡ ਦੇ ਬੋਰਵੈਲ 'ਚ ਇੱਕ ਨੌਜਵਾਨ ਦੇ ਡਿੱਗਣ ਦੀ ਖ਼ਬਰ ਹੈ। ਹਾਲਾਂਕਿ ਇਸ ਸਬੰਧੀ ਅਜੇ ਕੁੱਝ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬੋਰਵੈਲ 'ਚ ਨੌਜਵਾਨ ਡਿੱਗਿਆ ਹੈ ਜਾਂ ਕੋਈ ਹੋਰ। ਬਚਾਅ ਅਧਿਕਾਰੀ ਦਾ ਕਹਿਣਾ ਹੈ ਕਿ ਬੋਰਵੈੱਲ 'ਚ ਡਿੱਗਣ ਵਾਲੇ ਵਿਅਕਤੀ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਘਟਨਾ ਬੀਤੀ ਦੇਰ ਰਾਤ ਵਾਪਰੀ। ਬੋਰਵੈਲ 40 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ, ਜਿਸ ਵਿਚੋਂ ਉਕਤ ਨੂੰ ਕੱਢਣ ਲਈ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ 'ਚ ਲੱਗੀਆਂ ਹੋਈਆਂ ਹਨ। ਅਜੇ ਜੇਸੀਬੀ ਮਸ਼ੀਨ ਨਾਲ ਆਸ ਪਾਸ ਤੋਂ ਮਿੱਟੀ ਖੋਦੀ ਜਾ ਰਹੀ ਹੈ।

ਫਾਇਰ ਬ੍ਰਿਗੇਡ ਵਿਭਾਗ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰਾਤ 1 ਵਜੇ ਸੂਚਨਾ ਮਿਲੀ ਸੀ ਕਿ ਕੇਸ਼ੋਪੁਰ ਮੰਡੀ ਇਲਾਕੇ ਵਿੱਚ ਬੋਰਵੈਲ 'ਚ ਕੋਈ ਡਿੱਗ (minor-trapped-in-borewell) ਗਿਆ ਹੈ, ਜਿਸ ਪਿੱਛੋਂ ਮੌਕੇ 'ਤੇ 5 ਬ੍ਰਿਗੇਡ ਦੀਆਂ ਗੱਡੀਆਂ ਬਚਾਅ ਕਾਰਜਾਂ ਲਈ ਭੇਜੀਆਂ ਗਈਆਂ।

ਦੱਸ ਦੇਈਏ ਕਿ ਜਲ ਬੋਰਡ (delhi-jal-board) ਦਾ ਕੇਸ਼ੋਪੁਰ ਮੰਡੀ ਖੇਤਰ ਵਿੱਚ 20 ਐਮਜੀਡੀ ਸਮਰੱਥਾ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ ਹੈ। ਇਸ ਵਿੱਚ ਲਗਾਏ ਗਏ ਬੋਰਵੈੱਲ ਦੀ ਚੌੜਾਈ 1.5 ਫੁੱਟ ਅਤੇ ਡੂੰਘਾਈ 40 ਤੋਂ 50 ਫੁੱਟ ਦੱਸੀ ਜਾਂਦੀ ਹੈ।

ਐਨਡੀਆਰਐਫ ਟੀਮ ਇੰਚਾਰਜ ਇੰਸਪੈਕਟਰ ਵੀਰ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਮੌਕੇ ’ਤੇ ਪਹੁੰਚ ਗਈ ਹੈ। ਨਾਲ ਹੀ ਜੇਸੀਬੀ ਮਸ਼ੀਨ ਵੀ ਮੰਗਵਾਈ ਗਈ। ਜਾਣਕਾਰੀ ਅਨੁਸਾਰ ਜੇਸੀਬੀ ਰਾਹੀਂ ਬੋਰਵੈੱਲ ਦੇ ਸਮਾਨਾਂਤਰ ਨਵਾਂ ਟੋਆ ਪੁੱਟ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਬਚਾਅ ਕਾਰਜ 'ਚ ਲੱਗੇ ਕਰਮਚਾਰੀ ਕਾਫੀ ਸਾਵਧਾਨੀ ਨਾਲ ਕੰਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੇਸੀਬੀ ਨਾਲ ਨਵਾਂ ਟੋਆ ਪੁੱਟਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।

Related Post