Ludhiana Child News: ਸ਼ੁੱਕਰਵਾਰ ਤੋਂ ਲਾਪਤਾ ਹੋਏ 1 ਸਾਲ ਦੇ ਬੱਚੇ ਦੀ ਗੰਦੇ ਨਾਲੇ ’ਚੋਂ ਮਿਲੀ ਲਾਸ਼
ਹੈਬੋਵਾਲ 'ਚ ਕਾਲੀ ਮਾਤਾ ਮੰਦਿਰ ਨੇੜੇ ਨਾਲੇ 'ਚ ਡਿੱਗੇ ਬੱਚੇ ਦੀ ਲਾਸ਼ 24 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਗੰਦੇ ਨਾਲੋਂ 'ਚੋਂ ਬਰਾਮਦ ਕੀਤੀ ਗਈ। ਹਿਮਾਂਸ਼ੂ ਨਾਂ ਦਾ ਇੱਕ ਸਾਲ ਦਾ ਬੱਚਾ ਸ਼ਨੀਵਾਰ ਨੂੰ ਆਪਣੀ ਮਾਂ ਦੇ ਹੱਥੋਂ ਗੰਦੇ ਨਾਲੇ 'ਚ ਡਿੱਗ ਗਿਆ। ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ।
ਲੁਧਿਆਣਾ: ਹੈਬੋਵਾਲ 'ਚ ਕਾਲੀ ਮਾਤਾ ਮੰਦਿਰ ਨੇੜੇ ਨਾਲੇ 'ਚ ਡਿੱਗੇ ਬੱਚੇ ਦੀ ਲਾਸ਼ 24 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਗੰਦੇ ਨਾਲੋਂ 'ਚੋਂ ਬਰਾਮਦ ਕੀਤੀ ਗਈ। ਹਿਮਾਂਸ਼ੂ ਨਾਂ ਦਾ ਇੱਕ ਸਾਲ ਦਾ ਬੱਚਾ ਸ਼ਨੀਵਾਰ ਨੂੰ ਆਪਣੀ ਮਾਂ ਦੇ ਹੱਥੋਂ ਗੰਦੇ ਨਾਲੇ 'ਚ ਡਿੱਗ ਗਿਆ। ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ।
ਕਦੇ ਮਾਂ ਕਹਿੰਦੀ ਰਹੀ ਕਿ ਪੁੱਤ ਨੂੰ ਕੋਈ ਚੁੱਕ ਕੇ ਲੈ ਗਿਆ ਹੈ ਤੇ ਕਦੇ ਮਾਂ ਕਹਿੰਦੀ ਰਹੀ ਕਿ ਉਹ ਨਾਲੇ 'ਚ ਡਿੱਗ ਗਿਆ ਹੈ। ਜਿੱਥੇ ਮਾਂ ਨੇ ਦੱਸਿਆ ਕਿ ਪੁਲਿਸ ਅਤੇ ਨਗਰ ਨਿਗਮ ਦੀ ਟੀਮ ਬੱਚੇ ਦੀ ਭਾਲ ਵਿੱਚ ਲੱਗੀ ਹੋਈ ਹੈ। 24 ਘੰਟੇ ਬਾਅਦ ਐਤਵਾਰ ਦੁਪਹਿਰ ਬੱਚੇ ਦੀ ਲਾਸ਼ ਗੰਦੇ ਨਾਲੇ 'ਚੋਂ ਮਿਲੀ। ਜਿਸ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਹੈਬੋਵਾਲ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿਣ ਵਾਲੀ ਰੂਬੀ ਅਨੁਸਾਰ ਉਹ ਆਪਣੇ ਇੱਕ ਸਾਲ ਦੇ ਬੇਟੇ ਹਿਮਾਂਸ਼ੂ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਇਕ ਬਾਈਕ ਅੱਗੇ ਆ ਗਈ ਅਤੇ ਉਹ ਡਰ ਗਈ। ਜਿਸ ਤੋਂ ਬਾਅਦ ਬੱਚਾ ਉਸਦੇ ਹੱਥ ਤੋਂ ਤਿਲਕ ਗਿਆ ਅਤੇ ਨਾਲੇ 'ਚ ਡਿੱਗ ਗਿਆ। ਜਿਵੇਂ ਹੀ ਬੱਚਾ ਡਿੱਗਿਆ, ਉਸਨੇ ਬਹੁਤ ਰੌਲਾ ਪਾਇਆ।
ਮੀਡੀਆ ਰਿਪੋਰਟ ਅਨੁਸਾਰ ਵਾਰ-ਵਾਰ ਬਿਆਨ ਬਦਲਣ ਕਾਰਨ ਇਲਾਕੇ ਦੇ ਲੋਕਾਂ ਨੇ ਦੋਸ਼ ਲਾਇਆ ਕਿ ਬੱਚੇ ਦੀ ਮਾਂ ਝੂਠ ਬੋਲ ਰਹੀ ਹੈ ਅਤੇ ਉਸ ਨੇ ਪਹਿਲਾਂ ਬੱਚੇ ਦੀ ਕੁੱਟਮਾਰ ਕੀਤੀ ਅਤੇ ਗੁੱਸੇ ਵਿੱਚ ਆ ਕੇ ਖੁਦ ਬੱਚੇ ਨੂੰ ਨਾਲੇ ਵਿੱਚ ਸੁੱਟ ਦਿੱਤਾ। ਕੁਝ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਕੋਈ ਉਸ ਤੋਂ ਬੱਚਾ ਲੈ ਗਿਆ ਹੈ। ਪਰ ਰੂਬੀ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚਾ ਨਾਲੇ ਵਿੱਚ ਡਿੱਗਿਆ ਸੀ।
ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਨਗਰ ਕੌਂਸਲ ਦੀ ਟੀਮ ਨਾਲ ਮਿਲ ਕੇ ਸਾਰੀ ਰਾਤ ਬਚਾਅ ਕਾਰਜ ਕੀਤਾ ਅਤੇ 24 ਘੰਟਿਆਂ ਬਾਅਦ ਬੱਚੇ ਦੀ ਲਾਸ਼ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਬੱਚਾ ਡਿੱਗਿਆ ਹੈ ਜਾਂ ਬੱਚਾ ਸੁੱਟਿਆ ਗਿਆ ਹੈ।
ਇਹ ਵੀ ਪੜ੍ਹੋ: Punjab Cabinet Meeting: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਮੀਟਿੰਗ ’ਚ ਕੁਝ ਅਹਿਮ ਫੈਸਲਿਆਂ ’ਤੇ ਲੱਗ ਸਕਦੀ ਹੈ ਮੋਹਰ