ਕੁੜੀਆਂ ਨਾਲ ਛੇੜਛਾੜ ਕਰ ਰਹੇ ਨੌਜਵਾਨਾਂ ਦੀ ਮਾਪਿਆਂ ਵੱਲੋਂ ਛਿੱਤਰ-ਪਰੇਡ, ਪੁਲਿਸ ਹਵਾਲੇ ਕੀਤੇ

By  Ravinder Singh November 12th 2022 10:42 AM -- Updated: November 12th 2022 10:47 AM

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਲੜਕੀਆਂ ਨਾਲ ਛੇੜਖਾਨੀ ਕਰਨ ਉਤੇ ਭੜਕੇ ਮਾਪਿਆਂ ਨੇ ਸ਼ਰਾਰਤੀ ਨੌਜਵਾਨਾਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ। ਹਰਕ੍ਰਿਸ਼ਨ ਸਕੂਲ ਦੇ ਬਾਹਰ ਕੁਝ ਦਿਨਾਂ ਤੋਂ ਕੁਝ ਨੌਜਵਾਨਾਂ ਵੱਲੋਂ ਲੜਕੀਆਂ ਨੂੰ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਗੁੱਸੇ ਵਿਚ ਆਏ ਲੜਕੀਆਂ ਦੇ ਮਾਪਿਆਂ ਵੱਲੋਂ ਇਸ ਸਬੰਧੀ ਮੌਕੇ ਉਤੇ ਪਹੁੰਚ ਪਹਿਲਾਂ ਸ਼ਰਾਰਤੀ ਲੜਕਿਆਂ ਦੀ ਜਮ ਕੇ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਪੁਲਿਸ ਤੇ ਪੀਸੀਆਰ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਹਰਕ੍ਰਿਸ਼ਨ ਸਕੂਲ ਦੇ ਬਾਹਰ ਵਿਦਿਆਰਥਣਾਂ ਨੂੰ ਛੇੜਿਆ ਜਾ ਰਿਹਾ ਸੀ ਜਿਸ ਕਾਰਨ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚੀ ਅਤੇ ਲੜਕਿਆਂ ਨੂੰ ਹਿਰਾਸਤ ਵਿੱਚ ਲੈ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਾਬਕਾ ਕਾਂਗਰਸੀ ਵਿਧਾਇਕ ਵਿਵਾਦਾਂ 'ਚ ਘਿਰਿਆ, ਵਿਜੀਲੈਂਸ ਵੱਲੋਂ ਜਾਂਚ ਆਰੰਭ

ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਸਦਕਾ ਸਾਰੇ ਲੜਕੀਆ ਦੇ ਸਕੂਲਾਂ ਦੇ ਬਾਹਰ ਸ਼ਰਾਰਤੀ ਅਨਸਰਾਂ ਨੂੰ ਠੱਲ ਪਾਉਣ ਲਈ ਪੀਸੀਆਰ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਉਤੇ ਰੋਕ ਲਗਾਈ ਜਾ ਸਕੇ।


Related Post