Punjab liquor policy : ਸ਼ਰਾਬ ਨੀਤੀ ਨੂੰ ਲੈ ਕੇ ਮਾਨ ਕੈਬਨਿਟ ਦੇ ਅਹਿਮ ਫੈਸਲੇ, BEER Shops ਲਈ ਸਸਤੇ ਲਾਇਸੈਂਸ ਤੋਂ ਵਧੇ ਗਊ ਸੈੱਸ ਤੱਕ ਜਾਣੋ ਸਭ ਕੁੱਝ

Punjab Cabinet decisions : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਵਿੱਚ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਸਸਤੇ ਭਾਅ ਵਿੱਚ ਮਿਲਣਗੇ, ਜਦਕਿ ਸ਼ਰਾਬ 'ਤੇ ਗਊ ਸੈਸ ਇੱਕ ਰੁਪਏ ਤੋਂ ਵਧਾ ਕੇ ਡੇਢ ਰੁਪਏ ਤੱਕ ਕਰਨ ਨੂੰ ਮਨਜੂਰੀ ਦੇ ਦਿੱਤੀ ਗਈ ਹੈ।

By  KRISHAN KUMAR SHARMA February 27th 2025 03:49 PM -- Updated: February 27th 2025 03:54 PM

CM Mann Cabinet decisions : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਕਈ ਅਹਿਮ ਫੈਸਲਿਆਂ ਨੂੰ ਮਨਜੂਰੀ ਦਿੱਤੀ ਗਈ, ਜਿਸ ਵਿੱਚ ਪੰਜਾਬ 'ਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਕਈ ਅਹਿਮ ਫੈਸਲੇ ਸ਼ਾਮਲ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਪੰਜਾਬ ਵਿੱਚ ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਸਸਤੇ ਭਾਅ ਵਿੱਚ ਮਿਲਣਗੇ, ਜਦਕਿ ਸ਼ਰਾਬ 'ਤੇ ਗਊ ਸੈਸ ਇੱਕ ਰੁਪਏ ਤੋਂ ਵਧਾ ਕੇ ਡੇਢ ਰੁਪਏ ਤੱਕ ਕਰਨ ਨੂੰ ਮਨਜੂਰੀ ਦੇ ਦਿੱਤੀ ਗਈ ਹੈ।

ਪੰਜਾਬ 'ਚ ਸ਼ਰਾਬ ਨੀਤੀ ਨੂੰ ਲੈ ਕੇ ਮਾਨ ਕੈਬਨਿਟ ਦੇ ਅਹਿਮ ਫੈਸਲੇ

ਬੀਅਰ ਦੀਆਂ ਦੁਕਾਨਾਂ ਲਈ ਲਾਇਸੈਂਸ ਫ਼ੀਸ ਜੋ ਕਿ ਪਹਿਲਾਂ 2 ਲੱਖ ਰੁਪਏ ਹੁੰਦੀ ਸੀ, ਹੁਣ ਘਟਾ ਕੇ 25000 ਰੁਪਏ ਲਾਇਸੈਂਸ ਕਰ ਦਿੱਤੀ ਗਈ ਹੈ, ਜਿਸ ਨਾਲ ਬੀਅਰ ਸ਼ਾਪਸ ਲੈਣ ਵਾਲੇ ਵਿਅਕਤੀ ਨੂੰ ਸਿੱਧਾ 1 ਲੱਖ 75000 ਰੁਪਏ ਦਾ ਫਾਇਦਾ ਹੋਵੇਗਾ।

ਇਸ ਤੋਂ ਇਲਾਵਾ ਪਹਿਲਾਂ ਫਾਰਮ ਹਾਊਸ ਲਾਇਸੈਂਸ ਕੋਟੇ ਤਹਿਤ 12 ਬੋਤਲਾਂ ਸ਼ਰਾਬ ਦੀਆਂ ਰੱਖਣ ਨੂੰ ਮਨਜੂਰੀ ਹੁੰਦੀ ਸੀ, ਪਰ ਹੁਣ ਇਹ ਗਿਣਤੀ ਵਧਾ ਕੇ 36 ਬੋਤਲਾਂ ਕਰ ਦਿੱਤੀ ਗਈ ਹੈ।

ਇੱਕ ਹੋਰ ਅਹਿਮ ਫੈਸਲੇ ਵਿੱਚ ਪੰਜਾਬ ਸਰਕਾਰ ਨੇ ਸ਼ਰਾਬ 'ਤੇ Cow Cess ਵਧਾ ਕੇ 1 ਰੁਪਏ ਤੋਂ 1.50 ਰੁਪਏ ਕਰ ਦਿੱਤਾ ਹੈ।


ਨਵੇਂ ਆਬਕਾਰੀ ਪੁਲਿਸ ਸਟੇਸ਼ਨ ਕਰਨ ਨੂੰ ਦਿੱਤੀ ਗਈ ਪ੍ਰਵਾਨਗੀ

ਪੰਜਾਬ ਕੈਬਨਿਟ ਵੱਲੋਂ ਪੰਜਾਬ 'ਚ ਬਾਟਲਿੰਗ ਪਲਾਂਟ ਲਗਾਉਣ ਨੂੰ ਵੀ ਮਨਜੂਰੀ ਦੇ ਦਿੱਤੀ ਗਈ ਹੈ।

Related Post