Combine Driver Death: ਕਣਕ ਦੀ ਵਾਢੀ ਕਰਦੇ ਸਮੇਂ ਕੰਬਾਈਨ ਚਾਲਕ ਨੂੰ ਲੱਗਿਆ ਕਰੰਟ, ਹੋਈ ਦਰਦਨਾਕ ਮੌਤ

ਮਿਲੀ ਜਾਣਕਾਰੀ ਮੁਤਾਬਿਕ ਕੰਬਾਈਨ ਚਾਲਕ ਫੋਰਮੈਨ ਕਾਲਾ ਸਿੰਘ ਵਾਸੀ ਸੰਗਰੂਰ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ।

By  Aarti April 25th 2024 11:31 AM

Combine Driver Death:  ਅੰਮ੍ਰਿਤਸਰ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਚੈਨਪੁਰ ਨੇੜੇ ਕਣਕ ਦੀ ਵਾਢੀ ਕਰਦੇ ਸਮੇਂ ਕੰਬਾਈਨ ਚਾਲਕ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੰਬਾਈਨ ਚਾਲਕ ਫੋਰਮੈਨ ਕਾਲਾ ਸਿੰਘ ਵਾਸੀ ਸੰਗਰੂਰ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ। 

ਮਿਲੀ ਜਾਣਕਾਰੀ ਮੁਤਾਬਿਕ ਕੰਬਾਈਨ ਚਾਲਕ ਪਿੰਡ ਚੈਨਪੁਰ ਦੇ ਕਿਸਾਨ ਆਗੂ ਸਾਹਬ ਸਿੰਘ ਦੀ ਕਣਕ ਦੀ ਵਾਢੀ ਕਰਨ ਦੇ ਲਈ ਆਇਆ ਸੀ ਜਦੋਂ ਪਿੰਡ ਚੈਨਪੁਰ ਦੇ ਨਵੇਂ ਬਣੇ ਪੁਲ ਕੋਲ ਕਿਸੇ ਹੋਰ ਵਾਹਨ ਨੂੰ ਰਾਹ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਦੀ ਕੰਬਾਈਨ ਬਿਜਲੀ ਦੀ ਤਾਰ ਨਾਲ ਟਕਰਾ ਗਈ, ਜਿਸ ਕਾਰਨ ਡਰਾਈਵਰ ਮੁਖ਼ਤਿਆਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। 


ਪਿੰਡ ਚੈਨਪੁਰ ਦੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਬਾਵਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਾਵਰਕੌਮ ਦੇ ਐਸ.ਡੀ.ਓ. ਚੋਗਾਵਾ ਨੂੰ 4 ਅਪ੍ਰੈਲ 2024 ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਪਰ ਪਾਵਰਕੌਮ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਜਿਸ ਕਾਰਨ ਅੱਜ ਇਹ ਦਰਦਨਾਕ ਹਾਦਸਾ ਵਾਪਰ ਗਿਆ। 

ਕਿਸਾਨ ਆਗੂਆਂ ਨੇ ਕਿਹਾ ਕਿ ਇੱਥੋਂ ਤੱਕ ਕਿ ਪਾਵਰਕੌਮ ਦੇ ਅਧਿਕਾਰੀ ਮੌਕਾ ਵੇਖਣ ਨੂੰ ਹੀ ਨਹੀਂ ਆਏ ਜਿਹਦੇ ਚਲਦੇ ਅਸੀਂ ਮੰਗ ਕਰਦੇ ਹਾਂ ਕਿ ਇਸ ਹਲਕੇ ਦੇ ਜੇਈ ਰਵਿੰਦਰ ਪਾਲ ਸਿੰਘ ਦੇ 302 ਦਾ ਪਰਚਾ ਦਰਜ ਕੀਤਾ ਜਾਵੇ ਜਿਸਦੇ ਕਾਰਨ ਇੱਕ ਗਰੀਬ ਕਿਸਾਨ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ- ਐਡਵੋਕੇਟ ਧਾਮੀ

Related Post