LPG Cylinder Rates: ਮਹਿੰਗਾਈ ਤੋਂ ਮਿਲੇਗੀ ਰਾਹਤ, 92 ਰੁਪਏ ਸਸਤਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ

ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਦੀ ਸਮੀਖਿਆ ਕਰਦੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਅਪ੍ਰੈਲ ਦੇ ਪਹਿਲੇ ਦਿਨ ਕਮਰਸ਼ੀਅਲ ਰਸੋਈ ਗੈਸ ਸਿਲੰਡਰ ਨੂੰ ਲੈ ਕੇ ਵੱਡੀ ਰਾਹਤ ਮਿਲੀ ਹੈ। 1 ਅਪ੍ਰੈਲ ਨੂੰ ਕਮਰਸ਼ੀਅਲ ਰਸੋਈ ਗੈਸ ਦੀਆਂ ਕੀਮਤਾਂ 'ਚ 92 ਰੁਪਏ ਦੀ ਕਟੌਤੀ ਕੀਤੀ ਗਈ ਹੈ।

By  Ramandeep Kaur April 1st 2023 10:59 AM

LPG Cylinder Rates: ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਰਸੋਈ ਗੈਸ ਦੀ ਸਮੀਖਿਆ ਕਰਦੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਅਪ੍ਰੈਲ ਦੇ ਪਹਿਲੇ ਦਿਨ ਕਮਰਸ਼ੀਅਲ ਰਸੋਈ ਗੈਸ ਸਿਲੰਡਰ ਨੂੰ ਲੈ ਕੇ ਵੱਡੀ ਰਾਹਤ ਮਿਲੀ ਹੈ। 1 ਅਪ੍ਰੈਲ ਨੂੰ ਕਮਰਸ਼ੀਅਲ ਰਸੋਈ ਗੈਸ ਦੀਆਂ ਕੀਮਤਾਂ 'ਚ 92 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮਤਲਬ 14.2 ਕਿਲੋ ਗੈਸ ਸਿਲੰਡਰ ਦਾ ਰੇਟ ਪਿਛਲੇ ਮਹੀਨੇ ਵਾਂਗ ਹੀ ਹੈ। ਪਿਛਲੇ ਮਹੀਨੇ ਕੇਂਦਰ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਸੀ।

ਇਸੇ ਤਰ੍ਹਾਂ ਸਰਕਾਰ ਨੇ ਮਾਰਚ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 350 ਰੁਪਏ ਦਾ ਵਾਧਾ ਕੀਤਾ ਸੀ ਅਤੇ ਹੁਣ ਸ਼ਨੀਵਾਰ ਨੂੰ ਇਸ ਵਿੱਚ 92 ਰੁਪਏ ਦੀ ਕਟੌਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ: Navjot Sidhu Release: ਨਵਜੋਤ ਸਿੱਧੂ ਅੱਜ ਪਟਿਆਲਾ ਜੇਲ੍ਹ ਤੋਂ ਹੋਣਗੇ ਰਿਹਾਅ

Related Post