ਹਰਿਆਣਾ: ਕਾਂਗਰਸੀ ਵਿਧਾਇਕ ਮਾਮਨ ਖ਼ਾਨ ਨੂੰ ਗ੍ਰਿਫ਼ਤਾਰੀ ਮਗਰੋਂ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਕਾਂਗਰਸ ਵਿਧਾਇਕ ਦੀ ਗ੍ਰਿਫ਼ਤਾਰੀ ਤੋਂ 2 ਦਿਨ ਬਾਅਦ ਹਰਿਆਣਾ ਦੇ ਨੂੰਹ ਵਿੱਚ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ

By  Shameela Khan September 17th 2023 03:13 PM -- Updated: September 18th 2023 01:14 PM

ਹਰਿਆਣਾ: 31 ਜੁਲਾਈ ਨੂੰ ਨੂੰਹ 'ਚ ਹੋਈ ਫਿਰਕੂ ਹਿੰਸਾ ਦੇ ਮਾਮਲੇ 'ਚ ਕਥਿਤ ਤੌਰ 'ਤੇ ਦੋਸ਼ੀ ਵਜੋਂ ਨਾਮਜ਼ਦ ਕੀਤੇ ਗਏ ਹਰਿਆਣਾ ਦੇ ਕਾਂਗਰਸ ਵਿਧਾਇਕ ਮਾਮਨ ਖਾਨ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿੱਚ ਅੱਧੀ ਰਾਤ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਤਣਾਅ ਦੇ ਡਰ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹੇ ਵਿੱਚ ਮੋਬਾਈਲ ਇੰਟਰਨੈਟ ਅਤੇ ਬਲਕ ਐੱਸ.ਐੱਮ.ਐੱਸ ਸੇਵਾਵਾਂ ਨੂੰ ਦੋ ਦਿਨਾਂ ਲਈ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

31 ਜੁਲਾਈ ਨੂੰ ਨੂੰਹ 'ਚ ਹੋਈ ਫਿਰਕੂ ਹਿੰਸਾ ਦੇ ਮਾਮਲੇ 'ਚ ਹਰਿਆਣਾ ਦੇ ਕਾਂਗਰਸ ਵਿਧਾਇਕ ਮਾਮਨ ਖਾਨ ਨੂੰ ਅਗਸਤ 'ਚ ਨੂੰਹ 'ਚ ਭੜਕੀ ਫਿਰਕੂ ਹਿੰਸਾ ਦੇ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ ਜਿਸਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਕਾਂਗਰਸੀ ਵਿਧਾਇਕ ਨੂੰ ਸ਼ੁੱਕਰਵਾਰ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ। ਉਸ ਨੂੰ ਅੱਜ ਸਵੇਰੇ 11 ਵਜੇ ਤੋਂ ਬਾਅਦ ਮੁੜ  ਨੂੰਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਪੁਲਿਸ ਕਾਂਗਰਸੀ ਵਿਧਾਇਕ ਨੂੰ ਵਾਪਸ ਆਪਣੀ ਹਿਰਾਸਤ ਵਿੱਚ ਲੈਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਖਾਨ ਦੇ ਵਕੀਲ ਅਦਾਲਤੀ ਦਲੀਲ ਲਈ ਪੂਰੀ ਤਰ੍ਹਾਂ ਤਿਆਰ ਹਨ।

ਫਿਰੋਜ਼ਪੁਰ ਝਿਰਕਾ ਤੋਂ ਵਿਧਾਇਕ ਨੇ 12 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਕਰਕੇ ਗ੍ਰਿਫਤਾਰੀ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਸੁਣਵਾਈ 19 ਅਕਤੂਬਰ ਨੂੰ ਤੈਅ ਕੀਤੀ ਗਈ।

ਮੈਮਨ ਨੇ ਦਾਅਵਾ ਕੀਤਾ ਕਿ ਉਸ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ, ਕਿਉਂਕਿ ਜਿਸ ਦਿਨ ਹਿੰਸਾ ਹੋਈ ਉਸ ਦਿਨ ਉਹ ਨੂੰਹ ਵਿੱਚ ਮੌਜੂਦ ਨਹੀਂ ਸੀ।

ਹਾਲਾਂਕਿ, ਹਰਿਆਣਾ ਪੁਲਿਸ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਕਾਂਗਰਸੀ ਆਗੂ ਨੂੰ "ਸਬੂਤ ਦੇ ਸਹੀ ਮੁਲਾਂਕਣ" ਤੋਂ ਬਾਅਦ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਿਸ ਕੋਲ ਉਨ੍ਹਾਂ ਦੇ ਕੇਸ ਦੇ ਸਮਰਥਨ ਲਈ ਫ਼ੋਨ ਕਾਲ ਰਿਕਾਰਡ ਅਤੇ ਹੋਰ ਸਬੂਤ ਹਨ।

ਇਸ ਤੋਂ ਪਹਿਲਾਂ ਵਿਧਾਇਕ ਨੂੰ ਦੋ ਵਾਰ ਨੂੰਹ ਪੁਲਿਸ ਨੇ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ। ਹਾਲਾਂਕਿ, ਉਸਨੇ ਵਾਇਰਲ ਬੁਖਾਰ ਦਾ ਕਾਰਨ ਦੱਸਦੇ ਹੋਏ ਪੁਲਿਸ ਸੰਮਨ ਦੀ ਪਾਲਣਾ ਨਹੀਂ ਕੀਤੀ।



Related Post