PUNBUS ਤੇ PRTC ਦੇ ਕੱਚੇ ਮੁਲਾਜ਼ਮਾਂ ਨੇ 52 ਤੋਂ ਵੱਧ ਸਵਾਰੀਆਂ ਲਈ ਕੀਤੀ ਨਾਂਹ, ਆਮ ਲੋਕ ਹੋਏ ਪਰੇਸ਼ਾਨ

By  Aarti January 24th 2024 12:50 PM

PRTC Punbus Bus Problem: ਇੱਕ ਵਾਰ ਫਿਰ ਤੋਂ ਪੰਜਾਬ ’ਚ ਸਫਰ ਕਰਨ ਵਾਲੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵਾਰੀਆਂ ਕਈ ਘੰਟਿਆਂ ਤੱਕ ਬੱਸਾਂ ਦਾ ਇਤੰਜਾਰ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਬੱਸ ਚਾਲਕ ਚੜ੍ਹਾ ਨਹੀਂ ਰਹੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  

ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਯੂਨੀਅਨ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ 52 ਸੀਟਰ ਬੱਸ ਦੇ ਵਿੱਚ ਕੇਵਲ 52 ਸਵਾਰੀਆਂ ਹੀ ਬਿਠਾਈਆਂ ਜਾਣਗੀਆਂ। ਇਸ ਤੋਂ ਵੱਧ ਕੋਈ ਵੀ ਸਵਾਰੀ ਬੱਸ ’ਚ ਨਹੀਂ ਚੜ੍ਹਾਈ ਜਾਵੇਗੀ। 

ਮੁਲਾਜ਼ਮਾਂ ਨੇ ਸੀਟਾਂ ਤੋਂ ਵੱਧ ਸਵਾਰੀਆਂ ਚੜ੍ਹਾਉਣ ਤੋਂ ਕੀਤੀ ਨਾਂਹ

ਉਹਨਾਂ ਦਾ ਕਹਿਣਾ ਹੈ ਕਿ ਜਦ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਉਸ ਲਈ ਡਰਾਈਵਰ ਕੰਡਕਟਰ ਹੀ ਜਿੰਮੇਵਾਰ ਹੁੰਦਾ ਹੈ ਤੇ ਸਰਕਾਰ ਆਪਣਾ ਪੱਲਾ ਝਾੜ ਦਿੰਦੀ ਹੈ ਇਸੇ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਬੱਸ ਦੇ ਅੰਦਰ ਵਾਧੂ ਸਵਾਰੀ ਨਹੀਂ ਚੜ੍ਹਾਈ ਜਾਵੇਗੀ।

ਬੱਸਾਂ ਹੋਰ ਐਡ ਕਰਨ ਦੀ ਮੰਗ 

ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਹਿਲਾਂ ਹੀ ਇਹ ਦੱਸ ਚੁੱਕੇ ਹਾਂ ਕਿ ਬੱਸਾਂ ਘੱਟ ਹਨ ਅਤੇ ਸਵਾਰੀਆਂ ਵੱਧ ਹਨ ਜਿਸ ਕਾਰਨ ਬੱਸਾਂ ਹੋਰ ਐਡ ਕਰਨ ਦੀ ਵੀ ਗੱਲ ਆਖੀ ਗਈ ਸੀ। ਪਰ ਹਜੇ ਤੱਕ ਸਰਕਾਰ ਨੇ ਇਸ ਉੱਤੇ ਕੋਈ ਵੀ ਫੈਸਲਾ ਨਹੀਂ ਲਿਆ ਹੈ ਜਦ ਤੱਕ ਸਰਕਾਰ ਕੋਈ ਠੋਸ ਫੈਸਲਾ ਨਹੀਂ ਲੈਂਦੀ ਤਦ ਤੱਕ ਅਸੀਂ ਵਾਧੂ ਸਵਾਰੀਆਂ ਨਹੀਂ ਲੈਕੇ ਜਾਵਾਗੇ।

ਸਵਾਰੀਆਂ ਹੋਈਆਂ ਖੱਜਲ ਖੁਆਰ 

ਦੂਜੇ ਪਾਸੇ ਇਸ ਐਲਾਨ ਮਗਰੋਂ ਸਵਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਜਿਆਦਾ ਤੋਂ ਜਿਆਦਾ ਸਮੇਂ ਤੱਕ ਬੱਸ ਦਾ ਇੰਤਜਾਰ ਕਰਨਾ ਪੈ ਰਿਹਾ ਹੈ। ਰੋਜ਼ ਕੰਮ ’ਤੇ ਜਾਣ ਵਾਲੀਆਂ ਸਵਾਰੀਆਂ ਨੂੰ ਕਾਫੀ ਪਰੇਸ਼ਾਨੀ ਝਲਣੀ ਪੈ ਰਹੀ ਹੈ।  

ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਕੜਾਕੇ ਦੀ ਠੰਢ ਦਾ ਕਹਿਰ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

Related Post