'ਯੂਰਪ 'ਚ ਇਸਲਾਮ ਦੀ ਕੋਈ ਥਾਂ ਨਹੀਂ...', ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਦਾ ਵਿਵਾਦਤ ਬਿਆਨ

ਮੇਲੋਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਯੂਰਪ ਦੇ ਇਸਲਾਮੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸਦੇ ਮੁੱਲ ਯੂਰਪੀ ਸੰਸਕ੍ਰਿਤੀ ਨਾਲ ਮੇਲ ਨਹੀਂ ਖਾਂਦੇ।

By  KRISHAN KUMAR SHARMA December 18th 2023 04:11 PM -- Updated: December 18th 2023 04:15 PM

ਰੋਮ: ਇਸਲਾਮ ਨੂੰ ਲੈ ਕੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦਾ ਵੱਡਾ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਮੈਲੇਨੀ ਨੇ ਵਿਵਾਦਤ ਬਿਆਨ 'ਚ ਕਿਹਾ ਹੈ ਕਿ ਯੂਰਪ 'ਚ ਇਸਲਾਮ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਇਲਜ਼ਾਮ ਵੀ ਲਾਇਆ ਕਿ ਯੂਰਪ ਦੇ ਇਸਲਾਮੀਕਰਨ ਦੀ ਕੋਸ਼ਿਸ਼ ਵੀ ਭਰਪੂਰ ਕੀਤੀ ਜਾ ਰਹੀ ਹੈ।

ਕੀ ਸੀ ਪੂਰਾ ਵਿਵਾਦਤ ਬਿਆਨ
ਮੇਲੋਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਯੂਰਪ ਦੇ ਇਸਲਾਮੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸਦੇ ਮੁੱਲ ਯੂਰਪੀ ਸੰਸਕ੍ਰਿਤੀ ਨਾਲ ਮੇਲ ਨਹੀਂ ਖਾਂਦੇ। ਇਸਲਾਮ ਦੀ ਸਭਿਅਤਾ ਅਤੇ ਯੂਰਪੀ ਸਭਿਅਤਾ ਦੋਵਾਂ 'ਚ ਬਹੁਤ ਫਰਕ ਹੈ, ਜਿਸ ਕਾਰਨ ਯੂਰਪ 'ਚ ਇਸਲਾਮੀ ਸੰਸਕ੍ਰਿਤੀ ਦੀ ਕੋਈ ਥਾਂ ਨਹੀਂ ਹੈ।


'ਯੂਰਪ ਦਾ ਸੁੰਤਲਨ ਵਿਗਾੜਨ ਦੀ ਕੋਸ਼ਿਸ਼'
ਮੇਲੋਨੀ ਨੇ ਅੱਗੇ ਕਿਹਾ ਕਿ ਬ੍ਰਿਟੇਨ 'ਚ ਇਸਲਾਮਿਕ ਸੰਸਥਾਵਾਂ ਨੂੰ ਸਾਊਦੀ ਅਰਬ ਤੋਂ ਪੈਸੇ ਮਿਲਦੇ ਹਨ ਅਤੇ ਯੂਰਪ 'ਚ ਸਾਡੀ ਸਭਿਅਤਾ ਦੇ ਇਸਲਾਮੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਲੋਨੀ ਦਾ ਇਹ ਬਿਆਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਯੂਰਪ ਦਾ ਸੁੰਤਲਨ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸ਼ਰਨਾਰਥੀਆਂ ਦੀ ਗਿਣਤੀ ਵਧਾਉਣ ਵਿੱਚ ਕੁੱਝ ਦੇਸ਼ ਲਗਾਤਾਰ ਕੰਮ ਕਰ ਰਹੇ ਹਨ।

ਰਿਸ਼ੀ ਸੁਨਕ ਨੇ ਕਿਹਾ ਸੀ ਕਿ ਜੇਕਰ ਯੂਰਪ 'ਚ ਸ਼ਰਨਾਰਥੀਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਕੋਈ ਕੋਸ਼ਿਸ਼ ਨਾ ਕੀਤੀ ਗਈ ਤਾਂ ਉਨ੍ਹਾਂ ਦੀ ਗਿਣਤੀ ਵਧ ਜਾਵੇਗੀ। ਇਹ ਸਾਡੀ ਸਮਰੱਥਾ ਨੂੰ ਪ੍ਰਭਾਵਤ ਕਰੇਗਾ, ਅਸੀਂ ਲੋੜਵੰਦ ਲੋਕਾਂ ਅਤੇ ਦੇਸ਼ਾਂ ਦੀ ਅਸਲ ਵਿੱਚ ਮਦਦ ਨਹੀਂ ਕਰ ਸਕਾਂਗੇ। ਰਿਸ਼ੀ ਸੁਨਕ ਨੇ ਸਾਰੇ ਯੂਰਪੀਅਨ ਦੇਸ਼ਾਂ ਨੂੰ ਆਪਣੇ ਕਾਨੂੰਨਾਂ ਨੂੰ ਅਪਡੇਟ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਸੀ।

Related Post