Sukhbir Singh Badal DGP Office Protest Live Updates : DGP ਦਫ਼ਤਰ ਤੋਂ ਬਾਹਰ ਆਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਸੁਖਬੀਰ ਸਿੰਘ ਬਾਦਲ ਨੇ ਦਿੱਤੀ DGP ਨੂੰ ਚਿਤਾਵਨੀ
ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਕਿ ਜੇਕਰ ਕੋਈ ਕਾਰਵਾਈ ਕਰਨੀ ਹੈ ਤਾਂ ਮੇਰੇ ਤੇ ਕੀਤੀ ਜਾਵੇ। ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਸਮੇਂ ਤੱਕ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਇੱਥੇ ਮੌਜੂਦ ਰਹੇਗੀ।
Feb 5, 2026 04:32 PM
DGP ਦਫ਼ਤਰ ਤੋਂ ਬਾਹਰ ਆਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ
- ਪੁਲਿਸ ਆਪਣਾ ਕੰਮ ਨਹੀਂ ਕਰ ਰਹੀ- ਸੁਖਬੀਰ ਸਿੰਘ ਬਾਦਲ
- 'ਮੈ DGP ਨੂੰ ਦਿੱਤੀ ਚਿਤਾਵਨੀ ਪੰਜਾਬ ’ਚ ਨਹੀਂ ਚੱਲਣ ਦਿਆਂਗੇ ਗੁੰਡਾਗਰਦੀ'
- 'ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਤੋਂ ਡਰੀ ਸਰਕਾਰ'
- 'ਅਕਾਲੀ ਦਲ ਡਰਨ ਵਾਲੀ ਪਾਰਟੀ ਨਹੀਂ ਹੈ'
- 'ਅਸੀਂ ਸਾਰੇ ਦਸਤਾਵੇਜ਼ ਸੌਂਪੇ ਕਿਹਾ ਕਰੋ ਪਰਚਾ'
Feb 5, 2026 04:11 PM
Sukhbir Singh Badal ਪੂਰੀ Core Committee ਸਣੇ ਪਹੁੰਚੇ Punjab Police Headquarter
Feb 5, 2026 04:10 PM
'DGP ਸਾਬ੍ਹ ਮੇਰੇ ਖ਼ਿਲਾਫ਼ ਕਰੋ ਪਰਚਾ', DGP ਦਫ਼ਤਰ ਪਹੁੰਚੇ Sukhbir Singh Badal
Feb 5, 2026 03:53 PM
DGP ਦਫ਼ਤਰ ਦੇ ਬਾਹਰ ਮਾਨ ਸਰਕਾਰ 'ਤੇ ਭੜਕ ਉੱਠੇ Bunty Romana
Feb 5, 2026 03:52 PM
DGP Office ਦੇ ਬਾਹਰ Akali Dal ਦਾ ਪੱਕਾ ਧਰਨਾ !
Chandigarh News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੂਰੀ ਕੋਰ ਕਮੇਟੀ ਅੱਜ ਡੀਜੀਪੀ ਦਫਤਰ ਵਿਖੇ ਪਹੁੰਚੀ ਹੈ। ਦੱਸ ਦਈਏ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ। ਇਸ ਮੀਟਿੰਗ ਮਗਰੋਂ ਸੁਖਬੀਰ ਸਿੰਘ ਬਾਦਲ ਪੂਰੀ ਕੋਰ ਕਮੇਟੀ ਦੇ ਮੈਂਬਰਾਂ ਦੇ ਨਾਲ ਪੰਜਾਬ ਡੀਜੀਪੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਹਨ।
ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੀਜੀਪੀ ਗੌਰਵ ਯਾਦਵ ਨੂੰ ਕਿਹਾ ਕਿ ਜੇਕਰ ਕੋਈ ਕਾਰਵਾਈ ਕਰਨੀ ਹੈ ਤਾਂ ਮੇਰੇ ਤੇ ਕੀਤੀ ਜਾਵੇ। ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਸਮੇਂ ਤੱਕ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਇੱਥੇ ਮੌਜੂਦ ਰਹੇਗੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਖੁਦ ਗ੍ਰਿਫ਼ਤਾਰੀ ਦੇਣ ਲਈ ਆਏ ਹਨ, ਉਨ੍ਹਾਂ ’ਤੇ ਪਰਚਾ ਦਰਜ ਕਰੋ ਅਤੇ ਜਾਂਚ ਕਰੋ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਰਨਾ ਉਨ੍ਹਾਂ ’ਤੇ ਕਰੇ ਕਿਸੇ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।