Wed, Feb 4, 2026
Whatsapp

Punjab Raises Fresh Loan : ਪੰਜਾਬ ਸਿਰ ਹੋਰ ਭਾਰੀ ਹੋਈ ਕਰਜ਼ੇ ਦੀ ਪੰਡ ! ਹੁਣ ਪੰਜਾਬ ਸਰਕਾਰ ਨੇ ਲਿਆ 1 ਹਜ਼ਾਰ ਕਰੋੜ ਦਾ ਕਰਜ਼ਾ

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ 31 ਜਨਵਰੀ ਨੂੰ 1 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਗਿਆ ਹੈ। ਇਹ ਕਰਜਾ ਸਰਕਾਰ ਨੇ ਸਰਕਾਰੀ ਸਟਾਕ ਗਹਿਣੇ ਰੱਖ ਕੇ ਲਿਆ ਹੈ।

Reported by:  PTC News Desk  Edited by:  Aarti -- February 04th 2026 08:00 PM
Punjab Raises Fresh Loan : ਪੰਜਾਬ ਸਿਰ ਹੋਰ ਭਾਰੀ ਹੋਈ ਕਰਜ਼ੇ ਦੀ ਪੰਡ ! ਹੁਣ ਪੰਜਾਬ ਸਰਕਾਰ ਨੇ ਲਿਆ 1 ਹਜ਼ਾਰ ਕਰੋੜ ਦਾ ਕਰਜ਼ਾ

Punjab Raises Fresh Loan : ਪੰਜਾਬ ਸਿਰ ਹੋਰ ਭਾਰੀ ਹੋਈ ਕਰਜ਼ੇ ਦੀ ਪੰਡ ! ਹੁਣ ਪੰਜਾਬ ਸਰਕਾਰ ਨੇ ਲਿਆ 1 ਹਜ਼ਾਰ ਕਰੋੜ ਦਾ ਕਰਜ਼ਾ

ਇੱਕ ਪਾਸੇ ਜਿੱਥੇ ਪਹਿਲਾਂ ਹੀ ਪੰਜਾਬ ਸਰਕਾਰ ਕਰਜ਼ੇ ਦੇ ਭਾਰ ਹੇਠ ਹੈ। ਇਸ ਦੇ ਦੂਜੇ ਪਾਸੇ ਇੱਕ ਵਾਰ ਫੇਰ ਤੋਂ ਪੰਜਾਬ ਸਰਕਾਰ ਨੇ ਕਰਜ਼ਾ ਲੈ ਲਿਆ ਹੈ। ਜਿਸ ਨਾਲ ਪੰਜਾਬ ਸਰਕਾਰ ਦੇ ਸਿਰ ’ਤੇ ਕਰਜ਼ੇ ਦੀ ਪੰਡ ਹੋਰ ਵੀ ਜਿਆਦਾ ਭਾਰੀ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ 31 ਜਨਵਰੀ ਨੂੰ 1 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਗਿਆ ਹੈ। ਇਹ ਕਰਜਾ ਸਰਕਾਰ ਨੇ ਸਰਕਾਰੀ ਸਟਾਕ ਗਹਿਣੇ ਰੱਖ ਕੇ ਲਿਆ ਹੈ। 

ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, ਕਰਜ਼ੇ ਦੀ ਰਕਮ ਪੂੰਜੀ ਖਰਚ ਅਤੇ ਚੱਲ ਰਹੀਆਂ ਵਿਕਾਸ ਯੋਜਨਾਵਾਂ ਦੇ ਵਿੱਤ ਲਈ ਵਰਤੀ ਜਾਵੇਗੀ, ਜਦਕਿ ਸੰਵਿਧਾਨ ਦੇ ਅਨੁਛੇਦ 293(3) ਦੇ ਤਹਿਤ ਕੇਂਦਰ ਸਰਕਾਰ ਦੀ ਸਹਿਮਤੀ ਪ੍ਰਾਪਤ ਕੀਤੀ ਗਈ ਹੈ, ਇਸਦੀ ਲੋੜ ਉਸ ਸਮੇਂ ਹੁੰਦੀ ਹੈ ਜਦੋ ਸੂਬਾ ਨਿਰਧਾਰਤ ਕਰਜ਼ ਸੀਮਾਵਾਂ ਨੂੰ ਪਾਰ ਕਰਦਾ ਹੈ। 


ਦੱਸ ਦਈਏ ਕਿ 31 ਜਨਵਰੀ ਨੂੰ ਲਿਆ ਹੋਇਆ ਕਰਜ਼ੇ ਲਈ ਸਾਲ 2038 ਤੱਕ ਕਿਸ਼ਤਾਂ ਭਰਨੀਆਂ ਹੋਣਗੀਆਂ। ਪੰਜਾਬ ਸਰਕਾਰ ਪਹਿਲਾਂ ਵੀ ਕਈ ਵਾਰ ਕਰਜ਼ਾ ਲੈ ਚੁੱਕੀ ਹੈ। ਇਸ ਸਮੇਂ ਪੰਜਾਬ ਕਰਜ਼ ਲੈਣ ’ਚ ਦੂਜੇ ਨੰਬਰ ’ਤੇ ਹੈ। ਨਾਲ ਹੀ ਪੰਜਾਬ ’ਤੇ ਇਸ ਸਮੇਂ 4 ਲੱਖ ਕਰੋੜ ਦਾ ਕਰਜ਼ਾ ਹੈ। 

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਾਰਕਿਟ ’ਚੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਸੀ। ਕਰਜ਼ਾ ਲੈਣ ਲਈ ਪੰਜਾਬ ਸਰਕਾਰ ਨੇ ਐਸਡੀਐਲ ਵੀ ਜਾਰੀ ਕੀਤੇ ਸੀ।

ਇਹ ਵੀ ਪੜ੍ਹੋ : Ludhiana ਕਮਿਸ਼ਨਰ ਸਵਪਨ ਸ਼ਰਮਾ ਨੂੰ ਰਾਹਤ; HC ਨੇ ਜਲੰਧਰ ਅਦਾਲਤ ਦੇ ਹੁਕਮ ’ਤੇ ਲਗਾਇਆ ਸਟੇਅ

- PTC NEWS

Top News view more...

Latest News view more...

PTC NETWORK
PTC NETWORK