Ludhiana Minor Rape case: ਲੁਧਿਆਣਾ ਦੀ ਅਦਾਲਤ ਨੇ ਬਲਾਤਕਾਰ ਦੇ ਦੋ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ

ਲੁਧਿਆਣਾ ਦੀ ਅਦਾਲਤ ਨੇ 7 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਇਤਿਹਾਸਿਕ ਫੈਸਲਾ ਸੁਣਾਇਆ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੀ ਅਦਾਲਤ ਨੇ 7 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਚ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

By  Aarti March 30th 2023 05:14 PM

Ludhiana Minor Rape case: ਲੁਧਿਆਣਾ ਦੀ ਅਦਾਲਤ ਨੇ 7 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਇਤਿਹਾਸਿਕ ਫੈਸਲਾ ਸੁਣਾਇਆ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੀ ਅਦਾਲਤ ਨੇ  7 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਚ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਵਧੀਕ ਸੈਸ਼ਨ ਜੱਜ ਅਮਰ ਜੀਤ ਸਿੰਘ ਦੀ ਫਾਸਟ ਟ੍ਰੈਕ ਵਿਸ਼ੇਸ਼ ਪੋਕਸੋ ਅਦਾਲਤ ਨੇ ਸੁਣਾਈ ਹੈ। ਮੁਲਜ਼ਮਾਂ ਖਿਲਾਫ ਸਾਲ 2019 ’ਚ ਮਾਮਲਾ ਦਰਜ ਕੀਤਾ ਗਿਆ ਸੀ। 

ਮਾਮਲੇ ਮੁਤਾਬਿਕ ਲੁਧਿਆਣਾ ਦੇ ਦੋਰਾਹਾ ਜ਼ਿਲ੍ਹੇ ਦੇ ਰਹਿਣ ਵਾਲੀ 7 ਸਾਲਾਂ ਲੜਕੀ ਦਾ ਸਾਲ 2019 ’ਚ ਇੱਕ 25 ਸਾਲਾਂ ਵਿਅਕਤੀ ਵੱਲੋਂ ਕੈਂਡੀ ਖਰੀਦਣ ਦੇ ਬਹਾਨੇ ਅਗਵਾ ਕੀਤਾ ਗਿਆ ਸੀ ਪਰ ਬਾਅਦ ’ਚ ਉਸ ਨਾਲ ਆਪਣੇ ਸਾਥੀ ਨਾਲ ਮਿਲ ਕੇ ਬੱਚੀ ਨਾਲ ਜਬਰਜਨਾਹ ਦੇ ਮਾਮਲੇ ਨੂੰ ਅੰਜਾਮ ਦਿੱਤਾ ਅਤੇ ਫਿਰ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।  

ਫਿਲਹਾਲ ਹੁਣ ਅਦਾਲਤ ਨੇ ਦੋਹਾਂ ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾ 302 ਅਤੇ ਪੋਕਸੋ ਐਕਟ ਦੀ ਧਾਰਾ 6ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਹੈ। 

ਇਹ ਵੀ ਪੜ੍ਹੋ: Amritpal Singh Audio Clip Viral: ਵੀਡੀਓ ਤੋਂ ਬਾਅਦ ਅੰਮ੍ਰਿਤਪਾਲ ਦੀ ਆਡੀਓ ਕਲਿੱਪ ਵਾਇਰਲ, ਸੁਣੋ ਕੀ ਕਿਹਾ... 

Related Post