ਨਿੱਜੀ ਹੋਟਲ ‘ਤੇ ਚੰਨੀ ਸਰਕਾਰ ਦੀ ਮੇਹਰਬਾਨੀ, 8 ਏਕੜ ਜ਼ਮੀਨ ਕਿਰਾਇਆ ਸਿਰਫ਼ 1 ਲੱਖ ਪ੍ਰਤੀ ਮਹੀਨਾ

By  Jasmeet Singh June 14th 2023 01:37 PM

ਚੰਡੀਗੜ੍ਹ: ਪੰਜਾਬ ਸਰਕਾਰ ਦੀ ਪੰਜਾਬ ਤੋਂ ਬਾਹਰ ਵੀ ਕਈ ਸੂਬਿਆਂ ਵਿੱਚ ਜਮੀਨ ਪਈ ਹੈ, ਉਨ੍ਹਾਂ ਵਿੱਚ ਸਾਉਥ ਗੋਆ ਵਿਖੇ ਵੀ ਪੰਜਾਬ ਸਰਕਾਰ ਦੀ 8 ਏਕੜ ਜਮੀਨ ਪਈ ਹੈ। ਜੋ ਕਿ ਪਿਛਲੇ ਕਈ ਦਹਾਕੇ ਤੋਂ ਪੰਜਾਬ ਦੇ ਨਾਅ ਚਲਦੀ ਆ ਰਹੀ ਹੈ। ਇਸ ਜ਼ਮੀਨ ਨੂੰ ਕਿਸੇ ਵੀ ਪੰਜਾਬ ਸਰਕਾਰ ਵੱਲੋਂ ਛੇੜਿਆ ਨਹੀਂ ਗਿਆ, ਕਿਉਂਕਿ ਇਸ ਜ਼ਮੀਨ ਨੂੰ ਗੋਆ ਸਰਕਾਰ ਵਲੋਂ ਬਾਗ ਜਾਂ ਫਿਰ ਝੋਨਾ ਲਗਾਉਣ ਲਈ ਹੀ ਰਿਜ਼ਰਵ ਰੱਖਿਆ ਹੋਇਆ ਹੈ। ਇਸ ਜ਼ਮੀਨ ‘ਤੇ ਖੇਤੀਬਾੜੀ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਕੀਤਾ ਜਾ ਸਕਦਾ ਹੈ। 

ਪਰ ਸਾਉਥ ਗੋਆ ਵਿਖੇ ਜਿਹੜੀ ਥਾਂ ‘ਤੇ ਪੰਜਾਬ ਸਰਕਾਰ ਦੀ ਇਹ 8 ਏਕੜ ਜ਼ਮੀਨ ਹੈ, ਉਹ ਬਿਲਕੁਲ ਹੀ ਬੀਚ ਦੇ ਕੰਡੇ ’ਤੇ ਹੈ। ਪੰਜਾਬ ਸਰਕਾਰ ਦੀ ਜ਼ਮੀਨ ਤੋਂ ਬੀਚ ਸਿਰਫ਼ ਕੁਝ ਫੁੱਟ ਦੀ ਦੂਰੀ ’ਤੇ ਹੋਣ ਕਰਕੇ ਇਸ ਦਾ ਮੁੱਲ ਕਾਫ਼ੀ ਜਿਆਦਾ ਹੈ ਪਰ ਇਸ ਨੂੰ ਹੋਟਲ ਬਣਾਉਣ ਲਈ ਨਹੀਂ ਦਿੱਤੇ ਜਾਣ ਦੇ ਚਲਦੇ ਪੰਜਾਬ ਸਰਕਾਰ ਵਲੋਂ ਇਸ ਜ਼ਮੀਨ ਨੂੰ ਖ਼ਾਲੀ ਹੀ ਰੱਖਿਆ ਹੋਇਆ ਹੈ। 

ਪਿਛਲੇ ਸਾਲ 2022 ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਕੁਝ ਹੋਟਲ ਇੰਡਸਟਰੀਜ਼ ਵੱਲੋਂ ਸਰਕਾਰ ਨਾਲ ਇਸ ਜ਼ਮੀਨ ਨੂੰ ਲੈ ਕੇ ਸੰਪਰਕ ਕੀਤਾ ਗਿਆ ਸੀ ਤਾਂ ਇਸ ਦੌਰਾਨ ਟੈਂਡਰ ਲਗਾਉਂਦੇ ਹੋਏ ਇਹ ਜ਼ਮੀਨ ਨਿੱਜੀ ਹੋਟਲ ਨੂੰ ਅਲਾਟ ਕਰ ਦਿੱਤੀ ਗਈ। ਹੁਣ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਇਸ ਨਿੱਜੀ ਹੋਟਲ ‘ਤੇ ਚੰਨੀ ਸਰਕਾਰ ਕੁਝ ਜ਼ਿਆਦਾ ਹੀ ਮੇਹਰਬਾਨ ਰਹੀ ਹੈ। ਉਸ ਵੇਲੇ ਸਰਕਾਰ ਨੇ ਗੋਆ ’ਚ 8 ਏਕੜ ਜ਼ਮੀਨ ਦਾ ਕਿਰਾਇਆ ਸਿਰਫ਼ 1 ਲੱਖ ਰੁਪਿਆ ਹੀ ਤੈਅ ਕੀਤਾ ਸੀ, ਹੁਣ ਇਹ ਮਾਮਲਾ ਸ਼ੱਕ ਦੇ ਘੇਰੇ 'ਚ ਆ ਗਿਆ ਹੈ। ਜਿਸ ਕਰਕੇ ਪੰਜਾਬ ਵਿਜੀਲੈਂਸ ਬਹੁਤ ਜਲਦ ਇਸ ਮਾਮਲੇ 'ਚ ਮੁਕੱਦਮਾ ਦਰਜ ਕਰ ਸਕਦੀ ਹੈ। 

ਦੱਸਿਆ ਜਾ ਰਿਹਾ ਕਿ ਹੁਣ ਵਿਜੀਲੈਂਸ ਇਸ ਮਾਮਲੇ 'ਚ ਚਰਨਜੀਤ ਸਿੰਘ ਚੰਨੀ ’ਤੇ ਇੱਕ ਹੋਰ ਮਾਮਲਾ ਦਰਜ ਕਰਨ ਦੀ ਤਿਆਰੀ 'ਚ ਹੈ। ਚੰਨੀ ਨੇ ਇਹ ਫੈਸਲਾ ਤੌਰ ਵਿਭਾਗ ਮੰਤਰੀ ਕੀਤਾ ਸੀ। ਪੰਜਾਬ ਵਿਜੀਲੈਂਸ ਨੇ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਨੂੰ 4 ਪੱਤਰ ਜਾਰੀ ਕਰਦਿਆਂ ਹੁਣ ਇਸ ਮਾਮਲੇ 'ਚ ਸਾਰਾ ਰਿਕਾਰਡ ਮੰਗਿਆ ਹੈ। 


50 ਸਵਾਲਾਂ ਦਾ ਪ੍ਰੋਫਾਰਮਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਵਿਜੀਲੈਂਸ ਦਫਤਰ ਪਹੁੰਚੇ। ਇੱਥੇ ਉਨ੍ਹਾਂ ਤੋਂ ਅਸਪਸ਼ਟ ਸੰਪਤੀਆਂ ਦੇ ਮਾਮਲੇ ਬਾਰੇ ਪੁੱਛਗਿੱਛ ਕੀਤੀ ਗਈ। ਚੰਨੀ ਪਹਿਲਾਂ ਵੀ ਇਸ ਦਾ ਵਿਰੋਧ ਕਰ ਚੁੱਕੇ ਹਨ ਅਤੇ ਵਿਜੀਲੈਂਸ 'ਤੇ ਉਨ੍ਹਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਵਿਜੀਲੈਂਸ ਨੇ ਇਸ ਸਾਲ ਜਨਵਰੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ। ਜਲੰਧਰ ਲੋਕ ਸਭਾ ਉਪ ਚੋਣ ਤੋਂ ਪਹਿਲਾਂ ਵਿਜੀਲੈਂਸ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਇਸ ਦੌਰਾਨ ਚੰਨੀ ਇਕੱਲੇ ਹੀ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਉਨ੍ਹਾਂ ਤੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਨੇ ਉਨ੍ਹਾਂ ਨੂੰ 50 ਸਵਾਲਾਂ ਦਾ ਪ੍ਰੋਫਾਰਮਾ ਦਿੱਤਾ ਸੀ, ਜੋ ਉਨ੍ਹਾਂ ਨੇ ਭਰਨਾ ਸੀ। ਪਰ ਉਸ ਤੋਂ ਬਾਅਦ ਉਹ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ।

ਮਾਨ ਸਰਕਾਰ 'ਤੇ ਸ਼ਰਾਬ ਘੁਟਾਲੇ ਦੇ ਇਲਜ਼ਾਮ

ਕੁਝ ਦਿਨ ਪਹਿਲਾਂ ਚੰਨੀ ਨੇ ਸਰਕਾਰ 'ਤੇ ਸ਼ਰਾਬ ਘੁਟਾਲੇ ਦੇ ਇਲਜ਼ਾਮ ਲਾਏ ਸਨ। ਚੰਨੀ ਨੇ ਹੁਣ ਇੱਕ ਵਾਰ ਫਿਰ ਮਾਨਯੋਗ ਸਰਕਾਰ ਅਤੇ ਵਿਜੀਲੈਂਸ 'ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਸਿਰਫ ਸ਼ਰਾਬ ਦੇ ਘੁਟਾਲੇ ਦਾ ਪਰਦਾਫਾਸ਼ ਕਰਨ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਚੰਨੀ ਨੇ ਇਲਜ਼ਾਮ ਲਾਇਆ ਕਿ ਸ਼ਰਾਬ ਨੀਤੀ ਨੇ ਪੰਜਾਬ ਦੇ ਮਾਲੀਏ ਨੂੰ ਖੋਰਾ ਲਾਇਆ ਹੈ।

- ਰਾਵਿੰਦਰਮੀਤ ਸਿੰਘ ਦੇ ਸਹਿਯੋਗ ਨਾਲ 

ਹੋਰ ਖ਼ਬਰਾਂ ਪੜ੍ਹੋ:

Related Post