Tue, Feb 24, 2026
Whatsapp

Bathinda ’ਚ ਚੂਹਿਆਂ ਨੇ ਖਾਧਾ ਬੰਦਾ; ਅੱਖਾਂ ਤੇ ਚਿਹਰਾ ਖਾ ਬੀਮਾਰ ਮਜ਼ਦੂਰ ਨੂੰ ਦਿੱਤੀ ਦਰਦਨਾਕ ਮੌਤ

ਦੱਸ ਦਈਏ ਕਿ ਇਹ ਘਟਨਾ ਸ਼ਹਿਰ ਦੇ ਰੇਲਵੇ ਫਾਟਕ ਕੋਲ ਸਥਿਤ ਪੱਟਾ ਮਾਰਕੀਟ ਦੀ ਦੱਸੀ ਜਾ ਰਹੀ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਚੂਹਿਆਂ ਵੱਲੋਂ ਵਿਅਕਤੀ ਦੀਆਂ ਅੱਖਾਂ ਤੱਕ ਖਾ ਲਈਆਂ ਗਈਆਂ ਹਨ ਅਤੇ ਚਿਹਰਾ ਵੀ ਬੁਰੀ ਤਰ੍ਹਾਂ ਖਾਧਾ ਹੋਇਆ ਹੈ।

Reported by:  PTC News Desk  Edited by:  Aarti -- February 24th 2026 06:16 PM -- Updated: February 24th 2026 06:30 PM
Bathinda ’ਚ ਚੂਹਿਆਂ ਨੇ ਖਾਧਾ ਬੰਦਾ; ਅੱਖਾਂ ਤੇ ਚਿਹਰਾ ਖਾ ਬੀਮਾਰ ਮਜ਼ਦੂਰ ਨੂੰ ਦਿੱਤੀ ਦਰਦਨਾਕ ਮੌਤ

Bathinda ’ਚ ਚੂਹਿਆਂ ਨੇ ਖਾਧਾ ਬੰਦਾ; ਅੱਖਾਂ ਤੇ ਚਿਹਰਾ ਖਾ ਬੀਮਾਰ ਮਜ਼ਦੂਰ ਨੂੰ ਦਿੱਤੀ ਦਰਦਨਾਕ ਮੌਤ

Bathinda News : ਬਠਿੰਡਾ ਅੰਦਰ ਚੂਹਿਆਂ ਵੱਲੋਂ ਇੱਕ ਵਿਅਕਤੀ ਨੂੰ ਖਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ, ਹਾਲਾਂਕਿ ਜੰਗਲੀ ਜਾਨਵਰਾਂ ਜਾਂ ਅਵਾਰਾ ਕੁੱਤਿਆਂ ਵੱਲੋਂ ਬੰਦਿਆਂ ਨੂੰ ਖਾਣ ਜਾਂ ਵੱਢਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹਨ ਪਰ ਚੂਹਿਆਂ ਵੱਲੋਂ ਬੰਦਿਆਂ ਦੇ ਅੰਗ ਖਾਣ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਦੱਸ ਦਈਏ ਕਿ ਇਹ ਘਟਨਾ ਸ਼ਹਿਰ ਦੇ ਰੇਲਵੇ ਫਾਟਕ ਕੋਲ ਸਥਿਤ ਪੱਟਾ ਮਾਰਕੀਟ ਦੀ ਦੱਸੀ ਜਾ ਰਹੀ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਚੂਹਿਆਂ ਵੱਲੋਂ ਵਿਅਕਤੀ ਦੀਆਂ ਅੱਖਾਂ ਤੱਕ ਖਾ ਲਈਆਂ ਗਈਆਂ ਹਨ ਅਤੇ ਚਿਹਰਾ ਵੀ ਬੁਰੀ ਤਰ੍ਹਾਂ ਖਾਧਾ ਹੋਇਆ ਹੈ। 

ਇਸ ਵਿਅਕਤੀ ਦੀ ਲਾਸ਼ ਨੂੰ ਚੁੱਕਣ ਲਈ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਮੁਤਾਬਕ ਮ੍ਰਿਤਕ ਬੰਦੇ ਦੀਆਂ ਅੱਖਾਂ ਤੇ ਚਿਹਰੇ ਨੂੰ ਚੂਹਿਆਂ ਨੇ ਹੀ ਖਾਧਾ ਹੈ ਜੋ ਕਿ ਇੱਥੇ ਸੈਂਕੜੇ ਦੀ ਤਾਦਾਦ ਵਿੱਚ ਰਹਿੰਦੇ ਹਨ, 

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇੱਕ ਦਿਹਾੜੀਦਾਰ ਮਜ਼ਦੂਰ ਸੀ ਜੋ ਕਿ ਇੱਥੇ ਹੀ ਮਜ਼ਦੂਰੀ ਕਰਨ ਤੋਂ ਬਾਅਦ ਪੱਟਾ ਮਾਰਕੀਟ ਵਿੱਚ ਸੌ ਜਾਂਦਾ ਸੀ। ਉਸਦੀ ਉਮਰ 30 ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਉਹ ਦੋ ਤਿੰਨ ਦਿਨ ਤੋਂ ਬਿਮਾਰ ਸੀ, ਮੁੱਢਲੀ ਪੁਲਿਸ ਕਾਰਵਾਈ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖ ਦਿੱਤਾ ਹੈ।  

ਇਹ ਵੀ ਪੜ੍ਹੋ : Samana ਦੇ ਬੰਦਾ ਸਿੰਘ ਬਹਾਦਰ ਚੌਂਕ ’ਚ ਸਿੱਖ ਜਥੇਬੰਦੀਆਂ ਤੇ ਕਿਸਾਨਾਂ ਦਾ ਪੱਕਾ ਧਰਨਾ; ਜਾਣੋ ਪੂਰਾ ਮਾਮਲਾ

- PTC NEWS

Top News view more...

Latest News view more...

PTC NETWORK
PTC NETWORK