Tue, Feb 24, 2026
Whatsapp

Moga Bus Incident : ਮੋਗਾ 'ਚ ਬੱਸ ਲੁੱਟ ਮਾਮਲੇ 'ਚ ਆਇਆ ਨਵਾਂ ਮੋੜ, ਹਸਪਤਲ 'ਚੋਂ ਬੋਲਿਆ ਕੰਡਕਟਰ - ਇਹ ਲੁੱਟ ਨਹੀਂ ਸੀ...

Moga Bus Incident : ਮੋਗਾ ਵਿਖੇ ਪੀਆਰਟੀਸੀ ਦੀ ਬੱਸ ਦੀ ਲੁੱਟ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਮਾਮਲੇ 'ਚ ਜ਼ਖ਼ਮੀ ਹੋਏ ਕੰਡਕਟਰ ਨੇ ਹਸਪਤਾਲ ਵਿਚੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਈ ਲੁੱਟ ਨਹੀਂ ਹੋਈ ਹੈ ਅਤੇ ਇਹ ਸਿਰਫ਼ ਇੱਕ ਮਾਮੂਲੀ ਝਗੜਾ ਸੀ।

Reported by:  PTC News Desk  Edited by:  KRISHAN KUMAR SHARMA -- February 24th 2026 08:52 AM -- Updated: February 24th 2026 09:27 AM
Moga Bus Incident : ਮੋਗਾ 'ਚ ਬੱਸ ਲੁੱਟ ਮਾਮਲੇ 'ਚ ਆਇਆ ਨਵਾਂ ਮੋੜ, ਹਸਪਤਲ 'ਚੋਂ ਬੋਲਿਆ ਕੰਡਕਟਰ - ਇਹ ਲੁੱਟ ਨਹੀਂ ਸੀ...

Moga Bus Incident : ਮੋਗਾ 'ਚ ਬੱਸ ਲੁੱਟ ਮਾਮਲੇ 'ਚ ਆਇਆ ਨਵਾਂ ਮੋੜ, ਹਸਪਤਲ 'ਚੋਂ ਬੋਲਿਆ ਕੰਡਕਟਰ - ਇਹ ਲੁੱਟ ਨਹੀਂ ਸੀ...

Moga Bus Incident : ਮੋਗਾ ਵਿਖੇ ਪੀਆਰਟੀਸੀ ਦੀ ਬੱਸ ਦੀ ਲੁੱਟ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਮਾਮਲੇ 'ਚ ਜ਼ਖ਼ਮੀ ਹੋਏ ਕੰਡਕਟਰ ਨੇ ਹਸਪਤਾਲ ਵਿਚੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਈ ਲੁੱਟ ਨਹੀਂ ਹੋਈ ਹੈ ਅਤੇ ਇਹ ਸਿਰਫ਼ ਇੱਕ ਮਾਮੂਲੀ ਝਗੜਾ ਸੀ।

ਦੱਸ ਦਈਏ ਕਿ ਬੀਤੇ ਦਿਨ ਮੋਗਾ 'ਚ ਇੱਕ ਸਕਾਰਪੀਓ ਸਵਾਰ ਕੁੱਝ ਲੋਕਾਂ ਵੱਲੋਂ ਬੱਸ ਨੂੰ ਪਹਿਲਾਂ ਰੋਕਿਆ ਗਿਆ ਸੀ ਅਤੇ ਫਿਰ ਬੱਸ ਵਿੱਚ ਚੜ੍ਹ ਕੇ ਹੁੜਦੁੰਗ ਮਚਾਉਂਦੇ ਹੋਏ ਕੰਡਕਟਰ ਨਾਲ ਗਾਲੀ-ਗਲੋਚ ਕਰਦੇ ਹੋਏ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ ਸਨ।

ਪੀਆਰਟੀਸੀ ਬੱਸ ਦੇ ਕੰਡਕਟਰ ਨੇ ਕੀ ਕਿਹਾ ?

ਹੁਣ, ਮੋਗਾ ਦੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ਼ ਪੀਆਰਟੀਸੀ ਬੱਸ ਦੇ ਕੰਡਕਟਰ ਜਗਸੀਰ ਸਿੰਘ ਨੇ ਦੱਸਿਆ ਕਿ ਸਾਡੀ ਕੋਈ ਲੁੱਟ ਨਹੀਂ ਹੋਈ, ਬਲਕਿ ਸਵਾਰੀ ਨੂੰ ਬੱਸ ਵਿੱਚ ਚੜਾਉਣ ਨੂੰ ਲੈ ਕੇ ਸਵਾਰੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਾਡੇ ਨਾਲ ਗਾਈ-ਗਲੋਚ ਕੀਤਾ ਗਿਆ। ਅਸੀਂ ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ ਪਰ ਸਵਾਰੀ ਦੇ ਪਰਿਵਾਰਕ ਮੈਂਬਰਾਂ ਨੇ ਅੱਗੇ ਆ ਕੇ ਬੱਸ ਨੂੰ ਰੋਕ ਲਿਆ ਅਤੇ ਮੇਰੇ ਗਲ ਪੈ ਗਏ।

ਕੰਡਕਟਰ ਨੇ ਕਿਹਾ ਕਿ ਮੁਲਜ਼ਮਾਂ ਨੇ ਮੇਰੇ ਸਿਰ ਵਿੱਚ ਕੜੇ ਨਾਲ ਵਾਰ ਕੀਤਾ, ਜਿਸ ਦਰਮਿਆਨ ਮੈਂ ਜਖਮੀ ਹੋ ਗਿਆ। ਉਸ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸਵਾਰੀ ਦੇ ਪਰਿਵਾਰਿਕ ਮੈਂਬਰਾਂ ਨਾਲ ਹੀ ਤੂੰ-ਤੂੰ ਮੈਂ-ਮੈਂ ਹੋਈ ਹੈ ਤੇ ਮੇਰੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਮੇਰੀ ਦਸਤਾਰ ਦੀ ਬੇਅਦਬੀ ਕੀਤੀ ਅਤੇ ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰਾ ਪੈਸਿਆਂ ਵਾਲਾ ਬੈਗ ਕਿੱਥੇ ਗਿਆ। ਉਸ ਨੇ ਕਿਹਾ ਕਿ ਇਸ ਦੌਰਾਨ ਕਿਸੇ ਵੀ ਸਵਾਰੀ ਨਾਲ ਕੋਈ  ਲੁੱਟ ਦੀ ਵਾਰਦਾਤ ਨਹੀਂ ਹੋਈ। ਉਸ ਨੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਅਤੇ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਪੁਲਿਸ ਦਾ ਕੀ ਹੈ ਕਹਿਣਾ ?

ਉਧਰ, ਇਸ ਮਾਮਲੇ ਨੂੰ ਲੈ ਕੇ ਥਾਣਾ ਮਹਿਣਾ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਭੁੱਲਰ ਨੇ ਵੀ ਜਾਣਕਾਰੀ ਕਿਹਾ ਕਿ ਕਰੀਬ 4 ਵਜੇ ਸਾਨੂੰ ਇੱਕ ਕਾਲ ਆਈ, ਜਿਸ ਵਿੱਚ ਦੱਸਿਆ ਗਿਆ ਕਿ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ ਹੈ ਤਾਂ ਸਾਡੇ ਪੁਲਿਸ ਪਾਰਟੀ ਨੇ ਮੌਕੇ 'ਤੇ ਜਾ ਕੇ ਸਕਾਰਪੀਓ ਗੱਡੀ ਨੂੰ ਟਰੇਸ ਕੀਤਾ ਅਤੇ ਅਤੇ ਉਕਤ ਵਿਅਕਤੀ ਦੀ ਪਹਿਚਾਣ ਬਸੰਤ ਸਿੰਘ ਉਰਫ ਰੈਂਕੂ ਪੁੱਤਰ ਜੱਗਾ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕਿਹਾ ਲੁੱਟ ਮਾਮਲੇ ਦੀ ਅਸਲ ਸੱਚਾਈ ਇਹ ਹੈ ਕਿ ਇੱਕ ਸਵਾਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਦਰਮਿਆਨ ਕੰਡਕਟਰ ਦੇ ਸੱਟ ਲੱਗੀ ਹੈ, ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਕੰਡਕਟਰ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ।

- PTC NEWS

Top News view more...

Latest News view more...

PTC NETWORK
PTC NETWORK