Tue, Feb 24, 2026
Whatsapp

Ranchi Plane Crash : ਰਾਂਚੀ 'ਚ ਵੱਡਾ ਹਾਦਸਾ, ਚਤਰਾ 'ਚ ਏਅਰ ਐਂਬੂਲੈਂਸ ਹਾਦਸੇ 'ਚ 7 ਲੋਕਾਂ ਦੀ ਮੌਤ

Ranchi Plane Crash : ਏਅਰ ਐਂਬੂਲੈਂਸ ਖਰਾਬ ਮੌਸਮ ਕਾਰਨ ਸਿਮਰੀਆ ਦੇ ਸੰਘਣੇ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਮਰੀਜ਼, ਉਸਦੀ ਪਤਨੀ, ਡਾਕਟਰ ਅਤੇ ਪਾਇਲਟ ਸਮੇਤ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ।

Reported by:  PTC News Desk  Edited by:  KRISHAN KUMAR SHARMA -- February 24th 2026 08:20 AM -- Updated: February 24th 2026 08:38 AM
Ranchi Plane Crash : ਰਾਂਚੀ 'ਚ ਵੱਡਾ ਹਾਦਸਾ, ਚਤਰਾ 'ਚ ਏਅਰ ਐਂਬੂਲੈਂਸ ਹਾਦਸੇ 'ਚ 7 ਲੋਕਾਂ ਦੀ ਮੌਤ

Ranchi Plane Crash : ਰਾਂਚੀ 'ਚ ਵੱਡਾ ਹਾਦਸਾ, ਚਤਰਾ 'ਚ ਏਅਰ ਐਂਬੂਲੈਂਸ ਹਾਦਸੇ 'ਚ 7 ਲੋਕਾਂ ਦੀ ਮੌਤ

Ranchi Plane Crash : ਰਾਂਚੀ 'ਚ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਹੈ। ਚਤਰਾ ਜ਼ਿਲ੍ਹੇ ਤੋਂ ਦਿੱਲੀ ਜਾ ਰਹੀ ਇੱਕ ਏਅਰ ਐਂਬੂਲੈਂਸ ਖਰਾਬ ਮੌਸਮ ਕਾਰਨ ਸਿਮਰੀਆ ਦੇ ਸੰਘਣੇ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਮਰੀਜ਼, ਉਸਦੀ ਪਤਨੀ, ਡਾਕਟਰ ਅਤੇ ਪਾਇਲਟ ਸਮੇਤ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ।

ਦਿੱਲੀ ਲਿਆਂਦਾ ਜਾ ਰਿਹਾ ਸੀ ਮਰੀਜ਼


ਜਾਣਕਾਰੀ ਅਨੁਸਾਰ, ਰੈੱਡ ਬਰਡ ਏਵੀਏਸ਼ਨ (Red Bird Aviation) ਦੇ ਜਹਾਜ਼ ਨੇ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਭਰੀ ਸੀ। ਲਾਤੇਹਾਰ ਦੇ ਚਾਂਦਵਾ ਦੇ ਰਹਿਣ ਵਾਲੇ 41 ਸਾਲਾ ਸੰਜੇ ਕੁਮਾਰ ਨੂੰ ਬਿਹਤਰ ਇਲਾਜ ਲਈ ਦਿੱਲੀ ਲਿਜਾਇਆ ਜਾ ਰਿਹਾ ਸੀ।

ਉਡਾਣ ਤੋਂ 20 ਮਿੰਟਾਂ ਬਾਅਦ ਟੁੱਟਿਆ ਸੀ ਸੰਪਰਕ

ਸ਼ਾਮ 7 ਵਜੇ ਦੇ ਕਰੀਬ ਜਹਾਜ਼ ਨੇ ਉਡਾਣ ਭਰੀ ਸੀ, ਜਿਸ ਤੋਂ 20 ਮਿੰਟ ਬਾਅਦ ਹੀ ਅਚਾਨਕ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨਾਲ ਸੰਪਰਕ ਟੁੱਟ ਗਿਆ ਅਤੇ ਚਤਰਾ ਜ਼ਿਲ੍ਹੇ ਦੇ ਸਿਮਰੀਆ ਥਾਣਾ ਖੇਤਰ ਵਿੱਚ ਕਸੀਆਤੂ ਦੇ ਅਧੀਨ ਕਰਮਤੰਡ ਜੰਗਲ ਵਿੱਚ ਹਾਦਸਾਗ੍ਰਸਤ ਹੋ ਗਿਆ। ਚਸ਼ਮਦੀਦਾਂ ਦੇ ਅਨੁਸਾਰ, ਉਸ ਸਮੇਂ ਖੇਤਰ ਵਿੱਚ ਤੇਜ਼ ਤੂਫ਼ਾਨ, ਬਿਜਲੀ ਅਤੇ ਭਾਰੀ ਮੀਂਹ ਪੈ ਰਿਹਾ ਸੀ।

ਮੁੱਢਲੇ ਤੌਰ 'ਤੇ ਖਰਾਬ ਮੌਸਮ ਮੰਨਿਆ ਜਾ ਰਿਹਾ ਕਾਰਨ

ਹਾਦਸੇ ਦੀ ਸੂਚਨਾ ਮਿਲਦੇ ਹੀ, ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੁਰੰਤ ਕਾਰਵਾਈ ਸੰਭਾਲ ਲਈ। ਚਤਰਾ ਦੇ ਡੀਸੀ ਕੀਰਤੀ ਸ਼੍ਰੀ ਜੀ ਅਤੇ ਐਸਪੀ ਸੁਮਿਤ ਕੁਮਾਰ ਅਗਰਵਾਲ ਭਾਰੀ ਪੁਲਿਸ ਫੋਰਸ ਅਤੇ ਅਰਧ ਸੈਨਿਕ ਬਲਾਂ ਨਾਲ ਮੌਕੇ 'ਤੇ ਪਹੁੰਚੇ। ਜਹਾਜ਼ ਦੇ ਮਲਬੇ ਵਿੱਚੋਂ ਇੱਕ ਔਰਤ ਅਤੇ ਛੇ ਪੁਰਸ਼ਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਘਟਨਾ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਇੱਕ ਫੋਰੈਂਸਿਕ ਟੀਮ ਨੂੰ ਘਟਨਾ ਸਥਾਨ 'ਤੇ ਬੁਲਾਇਆ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਪੂਰੀ ਹਾਦਸੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਚਤਰਾ ਦੇ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਚਤਰਾ ਸਦਰ ਹਸਪਤਾਲ ਦੇ ਡਿਪਟੀ ਸੁਪਰਡੈਂਟ ਡਾ. ਪੰਕਜ ਨੇ ਕਿਹਾ, "ਜਹਾਜ਼ ਦੇ ਮਲਬੇ ਵਿੱਚੋਂ ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਖਰਾਬ ਮੌਸਮ ਅਤੇ ਤੇਜ਼ ਤੂਫ਼ਾਨ ਇਸ ਹਾਦਸੇ ਦੇ ਮੁੱਖ ਕਾਰਨ ਜਾਪਦੇ ਹਨ।"

ਮਰਨ ਵਾਲਿਆਂ ਦੀ ਹੋਈ ਪਛਾਣ

ਇਸ ਦਰਦਨਾਕ ਹਾਦਸੇ ਵਿੱਚ ਸੱਤ ਲੋਕਾਂ ਦੀ ਜਾਨ ਚਲੀ ਗਈ। ਹਸਪਤਾਲ ਅਤੇ ਹਵਾਈ ਅੱਡਾ ਅਧਿਕਾਰੀਆਂ ਦੇ ਅਨੁਸਾਰ, ਮਾਰੇ ਗਏ ਲੋਕਾਂ ਦੀ ਪਛਾਣ ਪਾਇਲਟ ਵਿਵੇਕ ਵਿਕਾਸ ਭਗਤ ਤੇ ਸਬਰਾਜਦੀਪ ਸਿੰਘ, ਮਰੀਜ਼ ਸੰਜੇ ਕੁਮਾਰ, ਪਰਿਵਾਰਕ ਮੈਂਬਰ ਅਰਚਨਾ ਦੇਵੀ ਤੇ ਧੁਰੂ ਕੁਮਾਰ, ਡਾਕਟਰ ਵਿਕਾਸ ਕੁਮਾਰ ਗੁਪਤਾ ਤੇ ਨਰਸ ਸਚਿਨ ਕੁਮਾਰ ਸਚਿਨ ਕੁਮਾਰ ਮਿਸ਼ਰਾ ਵੱਜੋਂ ਹੋਈ।

- PTC NEWS

Top News view more...

Latest News view more...

PTC NETWORK
PTC NETWORK