ਗਿੱਦੜਬਾਹਾ ਦੇ ਪਿੰਡ ਲੁੰਡੇਵਾਲਾ ਚ ਛੱਤ ਡਿੱਗਣ ਨਾਲ ਨੂੰਹ ਦੀ ਮੌਤ, ਸੱਸ ਗੰਭੀਰ ਜ਼ਖ਼ਮੀ

GidderBaha News : ਸਰਪੰਚ ਸਮਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਜਗਵੀਰ ਸਿੰਘ ਦੀ ਪਤਨੀ ਅਮਨਦੀਪ ਕੌਰ (38)ਅਤੇ ਉਸ ਦੀ ਮਾਤਾ ਹਰਜੀਤ ਕੌਰ ਘਰ ਵਿੱਚ ਸੁੱਤੇ ਪਏ ਸਨ, ਜਦ ਇਹ ਹਾਦਸਾ ਵਾਪਰਿਆ। ਪਰਿਵਾਰਕ ਮੈਂਬਰਾਂ ਨੇ ਮਲਬੇ ਹੇਠੋਂ ਦੋਹਾਂ ਨੂੰ ਬਾਹਰ ਕੱਢਿਆ।

By  KRISHAN KUMAR SHARMA May 7th 2026 11:40 AM -- Updated: May 7th 2026 11:43 AM

GidderBaha News : ਗਿੱਦੜਬਾਹਾ ਦੇ ਪਿੰਡ ਲੁੰਡੇਵਾਲਾ ਵਿੱਚ ਰਾਤ ਸਮੇਂ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ, ਰਾਤ ਕਰੀਬ ਤਿੰਨ ਵਜੇ ਸੁੱਤੀ ਪਈ ਨੂੰਹ ਅਤੇ ਸੱਸ ਉੱਤੇ ਅਚਾਨਕ ਮਕਾਨ ਦੀ ਛੱਤ (Roor Collapse) ਡਿੱਗ ਪਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸਮਿੰਦਰ ਸਿੰਘ ਅਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਜਗਵੀਰ  ਸਿੰਘ ਦੀ ਪਤਨੀ ਅਮਨਦੀਪ ਕੌਰ (38)ਅਤੇ ਉਸ ਦੀ ਮਾਤਾ ਹਰਜੀਤ ਕੌਰ ਘਰ ਵਿੱਚ ਸੁੱਤੇ ਪਏ ਸਨ, ਜਦ ਇਹ ਹਾਦਸਾ ਵਾਪਰਿਆ। ਪਰਿਵਾਰਕ ਮੈਂਬਰਾਂ ਨੇ ਮਲਬੇ ਹੇਠੋਂ ਦੋਹਾਂ ਨੂੰ ਬਾਹਰ ਕੱਢਿਆ।

ਹਾਦਸੇ ਵਿੱਚ ਅਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹਰਜੀਤ ਕੌਰ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਮਕਾਨ ਕਾਫ਼ੀ ਪੁਰਾਣਾ ਸੀ। ਪਰਿਵਾਰ ਵੱਲੋਂ ਨਵੀਂ ਕੋਠੀ ਬਣਾਈ ਜਾ ਰਹੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਲੈਂਟਰ ਪਾਇਆ ਗਿਆ ਸੀ। ਜਲਦ ਹੀ ਉੱਥੇ ਸ਼ਿਫਟ ਹੋਣ ਦੀ ਤਿਆਰੀ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਦੁੱਖਦਾਈ ਘਟਨਾ ਵਾਪਰ ਗਈ।

ਇਹ ਵੀ ਦੱਸਿਆ ਗਿਆ ਕਿ ਜਗਵੀਰ ਸਿੰਘ ਅਤੇ ਉਸਦਾ ਪੁੱਤਰ ਉਸ ਸਮੇਂ ਘਰ ਦੇ ਦੂਜੇ ਕਮਰੇ ਵਿੱਚ ਸੁੱਤੇ ਹੋਏ ਸਨ, ਜਿਸ ਕਾਰਨ ਉਹ ਸੁਰੱਖਿਅਤ ਬਚ ਗਏ।ਉਨ੍ਹਾਂ ਪ੍ਰਸ਼ਾਸਨ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

Related Post