Sangrur : ਸੰਗਰੂਰ ਚ ਕਲਯੁੱਗੀ ਨੂੰਹ ਨੇ ਸੱਸ ਦਾ ਕੀਤਾ ਕਤਲ, ਸਿਰਹਾਣੇ ਤੇ ਤੋਲੀਏ ਮੁਲਜ਼ਮਾਂ ਨੇ ਘੁੱਟਿਆ ਗਲਾ

Sangrur : ਸੰਗਰੂਰ 'ਚ ਇੱਕ ਰੁਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਕ ਕਲਯੁੱਗੀ ਨੂੰਹ ਨੇ ਆਪਣੇ ਭਰਾ ਅਤੇ ਉਸਦੇ ਦੋਸਤ ਨਾਲ ਮਿਲ ਕੇ ਹੀ ਆਪਣੀ ਹੀ ਸੱਸ ਦਾ ਸਰਾਹਣੇ ਅਤੇ ਤੋਲੀਏ ਦੀ ਮਦਦ ਨਾਲ ਮੂੰਹ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

By  KRISHAN KUMAR SHARMA August 28th 2026 03:33 PM -- Updated: August 28th 2026 03:39 PM

Sangrur : ਸੰਗਰੂਰ 'ਚ ਇੱਕ ਰੁਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਕ ਕਲਯੁੱਗੀ ਨੂੰਹ ਨੇ ਆਪਣੇ ਭਰਾ ਅਤੇ ਉਸਦੇ ਦੋਸਤ ਨਾਲ ਮਿਲ ਕੇ ਹੀ ਆਪਣੀ ਹੀ ਸੱਸ ਦਾ ਸਰਾਹਣੇ ਅਤੇ ਤੋਲੀਏ ਦੀ ਮਦਦ ਨਾਲ ਮੂੰਹ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮੁਲਜ਼ਮ ਔਰਤ ਨੇ ਭਰਾ ਤੇ ਉਸ ਦੇ ਦੋਸਤ ਨਾਲ ਮਿਲ ਕੇ ਕੀਤਾ ਕਤਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਕਰਨੈਲ ਸਿੰਘ ਨੇ ਬਿਆਨ ਦਿੱਤੇ ਕਿ  24 ਜੁਲਾਈ ਨੂੰ ਉਸ ਦੀ ਭੈਣ ਬਲਜੀਤ ਕੌਰ ਵਾਸੀ ਸ਼ੇਰੋਂ (ਸੰਗਰੂਰ) ਦਾ ਕਤਲ ਉਸਦੀ ਨੂੰਹ ਜਸਵੀਰ ਕੌਰ, ਉਸਦੇ ਭਰਾ ਅਤੇ ਇੱਕ ਦੋਸਤ ਗੁਰਵਿੰਦਰ ਸਿੰਘ, ਹਰਮਨਦੀਪ ਸਿੰਘ ਵਲੋਂ  ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਚੀਮਾ ਪੁਲਿਸ ਵੱਲੋਂ 25 ਅਗਸਤ ਨੂੰ ਮਾਮਲਾ ਦਰਜ ਕਰਕੇ ਦੋਸ਼ਣ ਜਸਵੀਰ ਕੌਰ, ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਉਕਤਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਸਿਰਹਾਣੇ ਤੇ ਤੋਲੀਏ ਨਾਲ ਗਲਾ ਘੁੱਟ ਕੇ ਕੀਤਾ ਕਤਲ

ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਰਾਹਣੇ ਅਤੇ ਤੋਲੀਏ ਦੀ ਮਦਦ ਨਾਲ  ਬਲਜੀਤ ਕੌਰ ਦਾ ਮੂੰਹ ਘੁੱਟ ਕੇ ਉਸਦਾ ਕਤਲ ਕੀਤਾ ਗਿਆ ਦੋਸ਼ੀਆਂ ਪਾਸੋਂ ਬਕੂਆ ਸਮੇਂ ਵਰਤਿਆ ਹੋਇਆ ਸਰਹਾਣਾ ਅਤੇ ਦੋਸ਼ੀਆਂ ਗੁਰਵਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਉਕਤਾਨ ਵੱਲੋਂ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਦੋਸ਼ੀ ਤਿੰਨ ਦਿਨਾਂ ਦੇ  ਪੁਲਿਸ ਰਿਮਾਂਡ ਤੇ ਹਨ ਜਿਨਾਂ ਨਾਲ ਡੁੰਘਾਈ ਤੋਂ ਪੁੱਛਤਾਛ  ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ... ਰੱਖੜੀ ਵਾਲੇ ਦਿਨ 3 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

Related Post