2027 ਦੀਆਂ ਚੋਣਾਂ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ, ਦੇਖੋ ਕਿਹੜੀ ਪਾਰਟੀ ਨਾਲ ਹੋਣ ਜਾ ਰਿਹਾ ਗਠਜੋੜ
Amit Shah News: ਦੋ ਦਿਨ ਪਹਿਲਾਂ ਪੰਜਾਬ ਦੌਰੇ ਉਤੇ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ।
#WATCH | Delhi: Union Home Minister Amit Shah says, "... Under the AAP government, the drug trade has grown in Punjab. The people have decided to bring an NDA government to power. Kejriwal ji, excuses will not work; results are needed. After losing Delhi, you have shifted your focus to Punjab, disrupting the Chief Minister’s work there. The AAP will be wiped out in the next elections, and we will eliminate the drug trade in Punjab by 2029."
— ANI (@ANI) October 22, 2026
ਸ਼ਾਹ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੰਮ ਨਹੀਂ ਕਰਨ ਦੇ ਰਹੇ ਹਨ। ਉਨ੍ਹਾਂ ਨੇ ਪੰਜਾਬ ਬਾਰੇ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ 2029 ਤੱਕ ਸੂਬੇ ਵਿੱਚੋਂ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ।
ਅਮਿਤ ਸ਼ਾਹ (Amit Shah) ਨੇ ਕਿਹਾ, "ਮੈਂ ਪਰਸੋਂ ਹੀ ਪੰਜਾਬ ਵਿੱਚ ਸੀ। 'ਆਪ' ਸਰਕਾਰ ਦੇ ਅਧੀਨ ਪੰਜਾਬ ਵਿੱਚ ਜਿਸ ਤਰ੍ਹਾਂ ਨਸ਼ਿਆਂ ਦਾ ਕਾਰੋਬਾਰ ਵਧਿਆ-ਫੁੱਲਿਆ ਹੈ, ਉਸ ਨੂੰ ਦੇਖਦੇ ਹੋਏ ਸੂਬੇ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ। ਇਸ ਵਾਰ ਉੱਥੇ ਐਨ.ਡੀ.ਏ. (NDA) ਦੀ ਸਰਕਾਰ ਬਣੇਗੀ ਮੇਰੀ ਇਹ ਗੱਲ ਯਾਦ ਰੱਖਣਾ।"
ਉਨ੍ਹਾਂ ਅੱਗੇ ਕਿਹਾ, "ਕੇਜਰੀਵਾਲ, ਧਿਆਨ ਨਾਲ ਸੁਣੋ: ਬਹਾਨੇ ਬਣਾਉਣ ਦੀ ਸਿਆਸਤ ਜ਼ਿਆਦਾ ਦੇਰ ਨਹੀਂ ਚੱਲਦੀ; ਤੁਹਾਨੂੰ ਨਤੀਜੇ ਦਿਖਾਉਣੇ ਪੈਣਗੇ। ਦਿੱਲੀ ਵਿੱਚ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਅਤੇ ਹੁਣ ਪੰਜਾਬ ਵਿੱਚ ਡੇਰਾ ਜਮਾ ਕੇ ਤੁਸੀਂ ਮੁੱਖ ਮੰਤਰੀ ਨੂੰ ਉਨ੍ਹਾਂ ਦਾ ਕੰਮ ਕਰਨ ਤੋਂ ਰੋਕ ਰਹੇ ਹੋ ਅਤੇ ਸ਼ਾਸਨ-ਪ੍ਰਬੰਧ ਵਿੱਚ ਵਿਘਨ ਪਾ ਰਹੇ ਹੋ। ਗੌਰ ਨਾਲ ਸੁਣੋ: ਅਗਲੀਆਂ ਚੋਣਾਂ ਵਿੱਚ 'ਆਪ' ਸੂਬੇ ਵਿੱਚੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗੀ। ਅਸੀਂ 2029 ਤੱਕ ਪੰਜਾਬ ਵਿੱਚੋਂ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰ ਦੇਵਾਂਗੇ।"
- PTC NEWS