ਸਕਰੈਪ ਡੀਲਰ ਦੀ ਪੁਲਿਸ ਹਿਰਾਸਤ ਚ ਮੌਤ, ਹਾਈ ਕੋਰਟ ਚ ਸੁਣਵਾਈ

By  Jasmeet Singh December 9th 2022 04:28 PM -- Updated: December 9th 2022 05:47 PM

ਫਾਜ਼ਿਲਕਾ, 9 ਦਸੰਬਰ: ਫਾਜ਼ਿਲਕਾ ਦੇ ਲਾਧੂਕਾ ਮੰਡੀ ਵਾਸੀ ਕੇਵਲ ਕ੍ਰਿਸ਼ਨ ਵਧਵਾ ਨੂੰ ਇਸ ਸਾਲ 5 ਮਾਰਚ ਨੂੰ ਟਰਾਂਸਫਾਰਮਰ ਸਮੇਤ ਚੋਰੀ ਦਾ ਸਾਮਾਨ ਖਰੀਦਣ ਦੇ ਇਲਜ਼ਾਮਾਂ 'ਚ ਹਿਰਾਸਤ 'ਚ ਲਿਆ ਗਿਆ ਸੀ। ਮੁੱਢਲੀ ਜਾਂਚ ਤੋਂ ਬਾਅਦ ਸਕਰੈਪ ਡੀਲਰ ਨੂੰ ਫਾਜ਼ਿਲਕਾ ਸਦਰ ਥਾਣੇ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। 

ਮ੍ਰਿਤਕ ਦੇ ਪੁੱਤਰ ਰਾਜਨ ਵਧਵਾ ਨੇ ਇਲਜ਼ਾਮ ਲਾਇਆ ਕਿ ਉਸ ਦੇ ਪਿਤਾ ਨੂੰ ਪੁਲਿਸ ਨੇ ਬਿਜਲੀ ਦੇ ਝਟਕੇ ਦੇ ਤਸ਼ੱਦਦ ਢਾਈ, ਜਿਸ ਨਾਲ ਉਸਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਵੀ ਇਲਜ਼ਾਮ ਲਾਇਆ ਕਿ ਵਧਵਾ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ ਅਤੇ ਉਸ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। 

ਇਸ ਸਬੰਧੀ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ 'ਚ ਹਲਫਨਾਮਾ ਦਾਇਰ ਕੀਤਾ ਹੈ। ਇਸ ਸਬੰਧੀ ਕੇਵਲ ਕ੍ਰਿਸ਼ਨ ਦੇ ਭਰਾ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਅਤੇ ਪਟੀਸ਼ਨ ਵਿੱਚ ਸੀ.ਆਈ.ਏ ਇੰਚਾਰਜ ਫਾਜ਼ਿਲਕਾ ਨਵਦੀਪ ਭੱਟੀ ਅਤੇ ਇੱਕ ਕਾਂਸਟੇਬਲ ਨੂੰ ਦੋਸ਼ੀ ਠਹਿਰਾਇਆ ਹੈ। ਜਿਸ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 12 ਜਨਵਰੀ ਨੂੰ ਸੱਦੀ ਗਈ ਹੈ। 

ਇਹ ਵੀ ਪੜ੍ਹੋ: ਕਾਂਗਰਸ ਵੱਲੋਂ ਜੰਤਰ-ਮੰਤਰ 'ਤੇ ਹੱਲਾ-ਬੋਲ

ਵਧਵਾ ਪਰਿਵਾਰ ਦੇ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ ਜਿੱਥੇ ਵਿਭਾਗ ਦੇ ਨਿਯਮਾਂ ਅਨੁਸਾਰ ਮੁਲਜ਼ਮ ਐੱਸ.ਐੱਚ.ਓ ਨਵਦੀਪ ਭੱਟੀ ਨੂੰ ਮੁਅੱਤਲ ਕੀਤਾ ਜਾਣਾ ਸੀ ਉੱਥੇ ਹੀ ਉਸਦਾ ਕਿਸੇ ਦੂਜੇ ਜ਼ਿਲ੍ਹੇ 'ਚ ਤਬਾਦਲਾ ਕਰ ਉਸਨੂੰ ਪੁਰਾਣੇ ਅਹੁਦੇ 'ਤੇ ਕਾਇਮ ਰੱਖਿਆ, ਜੋ ਕਿ ਪੁਲਿਸ ਦੀ ਕਾਰਵਾਈ 'ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ। ਵਕੀਲ ਮੁਤਾਬਕ ਕਾਨੂੰਨੀ ਨਿਯਮਾਂ ਮੁਤਾਬਕ ਸਬੰਧਿਤ ਆਰੋਪੀ ਪੁਲਿਸ ਕਰਮੀ ਨੂੰ ਮੁਅੱਤਲ ਕਰ ਉਸ ਖ਼ਿਲਾਫ਼ ਅਪਰਾਧਿਕ ਕਾਰਵਾਈ ਵੀ ਆਰੰਭੀ ਜਾਣੀ ਚਾਹੀਦੀ ਸੀ।  

- ਰਿਪੋਰਟਰ ਨੇਹਾ ਸ਼ਰਮਾ ਦੇ ਸਹਿਯੋਗ ਨਾਲ 

Related Post