ਨਿਤਿਨ ਗਡਕਰੀ ਨੂੰ ਜਾਨੋਂ ਮਾਰਨ ਦੀ ਧਮਕੀ; ਜਾਂਚ ਆਰੰਭ

By  Ravinder Singh January 14th 2023 03:53 PM

ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਗਡਕਰੀ ਨੂੰ ਉਨ੍ਹਾਂ ਦੇ ਨਾਗਪੁਰ ਸਥਿਤ ਦਫਤਰ 'ਚ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸ਼ਿਕਾਇਤ ਮਿਲਣ ਉਤੇ ਨਾਗਪੁਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਕਾਲਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਅਣਪਛਾਤੇ ਕਾਲਰ ਨੇ ਪਹਿਲੇ ਸੱਤ ਮਿੰਟਾਂ ਵਿੱਚ ਦੋ ਵਾਰ ਕਾਲ ਕੀਤੀ ਤੇ ਇਕ ਘੰਟੇ ਬਾਅਦ ਇਕ ਹੋਰ ਕਾਲ ਕਰਨ ਦੀ ਧਮਕੀ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਕ ਗਡਕਰੀ ਦੇ ਨਾਗਪੁਰ ਦਫਤਰ 'ਚ 11.25, 11.32 ਅਤੇ 12.32 'ਤੇ ਤਿੰਨ ਧਮਕੀ ਕਾਲਾਂ ਆਈਆਂ। ਨਾਗਪੁਰ ਦੇ ਡੀਸੀਪੀ ਰਾਹੁਲ ਮਦਾਨੇ ਨੇ ਦੱਸਿਆ ਕਿ ਨਿਤਿਨ ਗਡਕਰੀ ਨੂੰ ਤਿੰਨ ਧਮਕੀ ਭਰੇ ਫ਼ੋਨ ਆਏ ਸਨ। ਵੇਰਵੇ ਪ੍ਰਾਪਤ ਕੀਤੇ ਜਾ ਰਹੇ ਹਨ ਤੇ ਅਪਰਾਧ ਸ਼ਾਖਾ ਸੀਡੀਆਰ 'ਤੇ ਕੰਮ ਕਰੇਗੀ। ਇਕ ਵਿਸ਼ਲੇਸ਼ਣ ਜਾਰੀ ਹੈ। ਮੌਜੂਦਾ ਸੁਰੱਖਿਆ ਵਧਾ ਦਿੱਤੀ ਗਈ ਹੈ। ਮੰਤਰੀ ਗਡਕਰੀ ਦੇ ਪ੍ਰੋਗਰਾਮ ਵਾਲੀ ਥਾਂ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਐਮਪੀ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ

ਦਰਅਸਲ, ਨਿਤਿਨ ਗਡਕਰੀ ਦੇ ਨਾਗਪੁਰ ਸਥਿਤ ਜਨਸੰਪਰਕ ਦਫ਼ਤਰ ਦੇ ਬਾਹਰ ਚਾਰ ਟੈਲੀਫੋਨ ਲਗਾਏ ਗਏ ਹਨ। ਇਨ੍ਹਾਂ ਨੰਬਰਾਂ 'ਤੇ ਸਵੇਰ ਤੋਂ ਤਿੰਨ ਵਾਰ ਫੋਨ ਕਾਲਾਂ ਆ ਚੁੱਕੀਆਂ ਹਨ। ਹੁਣ ਸਥਾਨਕ ਪੁਲਿਸ ਦੇ ਨਾਲ-ਨਾਲ ਮਹਾਰਾਸ਼ਟਰ ਏਟੀਐਸ ਦੀ ਟੀਮ ਵੀ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। 26 ਜਨਵਰੀ ਯਾਨੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਇਸ ਹਮਲੇ ਨੂੰ ਅਪਰਾਧਿਕ ਕਿਸਮ ਦੇ ਲੋਕਾਂ ਜਾਂ ਅੱਤਵਾਦੀਆਂ ਵੱਲੋਂ ਅੰਜਾਮ ਦੇਣ ਦੀ ਸਾਜ਼ਿਸ਼ ਹੋ ਸਕਦੀ ਹੈ। ਪੁਲਿਸ ਤੇ ਏਟੀਐਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ।

Related Post