Ludhiana Factory Fire: ਲੁਧਿਆਣਾ ਹੋਜ਼ਰੀ ਫੈਕਟਰੀ ਹਾਦਸੇ ’ਚ ਮ੍ਰਿਤਕਾਂ ਦਾ ਵਧਿਆ ਅੰਕੜਾ , ਤਿੰਨ ਮਜ਼ਦੂਰਾਂ ਦੀ ਹੋਈ ਮੌਤ

ਲੁਧਿਆਣਾ ਦੇ ਦਮੋਰੀਆ ਪੁਲ ਦੇ ਕੋਲ ਬੀਤੇ ਦਿਨ ਗਣੇਸ਼ ਹੌਜ਼ਰੀ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਸੀ। ਫੈਕਟਰੀ ਨੂੰ ਲੱਗੀ ਅੱਗ ਇਨ੍ਹੀਂ ਜ਼ਿਆਦਾ ਭਿਆਨਕ ਸੀ ਕਿ ਅੰਦਰ ਫਸੇ 5 ਮਜ਼ਦੂਰ ਬੂਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਹੁਣ ਤੱਕ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ।

By  Aarti March 15th 2023 11:36 AM

ਲੁਧਿਆਣਾ: ਜ਼ਿਲ੍ਹੇ ਦੇ ਦਮੋਰੀਆ ਪੁਲ ਦੇ ਕੋਲ ਬੀਤੇ ਦਿਨ ਗਣੇਸ਼ ਹੌਜ਼ਰੀ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਸੀ। ਫੈਕਟਰੀ ਨੂੰ ਲੱਗੀ ਅੱਗ ਇਨ੍ਹੀਂ ਜ਼ਿਆਦਾ ਭਿਆਨਕ ਸੀ ਕਿ ਅੰਦਰ ਫਸੇ 5 ਮਜ਼ਦੂਰ ਬੂਰੀ ਤਰ੍ਹਾਂ ਝੁਲਸ ਗਏ ਜਿਨ੍ਹਾਂ ਵਿੱਚੋਂ ਹੁਣ ਤੱਕ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨ ਫੈਕਟਰੀ ’ਚ ਅੱਗ ਲੱਗੀ ਸੀ, ਜਿਸ ਕਾਰਨ 5 ਮਜ਼ਦੂਰ ਬੂਰੀ ਤਰ੍ਹਾਂ ਝੂਲਸ ਗਏ ਸੀ ਜਿਨ੍ਹਾਂ ਨੂੰ ਤੁਰੰਤ ਹੀ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜਿਨ੍ਹਾਂ ਚ ਤਿੰਨ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਮੋਹਿੰਦਰ, ਰਵਿੰਦਰ ਅਤੇ ਇੰਦਰਜੀਤ ਵਜੋਂ ਹੋਈ ਹੈ। 

ਦੱਸ ਦਈਏ ਕਿ ਜਾ ਰਿਹਾ ਹੈ ਕਿ ਫੈਕਟਰੀ ਦੇ ਅੰਦਰ 5 ਮਜ਼ਦੂਰ ਝੂਲਸ ਗਏ ਸੀ ਜਿਨ੍ਹਾਂ ਦੇ ਨਾਂ ਮੋਹਿੰਦਰ ਸਿੰਘ 38 ਸਾਲ, ਰਵਿੰਦਰ ਚੋਪੜਾ 60 ਸਾਲ, ਅਸ਼ਵਨੀ  35 ਸਾਲ, ਗੁਲਸ਼ਨ 35 ਸਾਲ ਅਤੇ ਇੰਦਰਜੀਤ ਸਿੰਘ 62 ਸਾਲ ਹੈ। 

-ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: Punjab DGP Gourav Yadav: ਕੇਂਦਰ ਨੇ DGP ਯਾਦਵ ਦੇ ਅਹੁਦੇ ’ਤੇ ਚੁੱਕੇ ਸਵਾਲ, ਕਿਹਾ-'ਹੁਣ ਤੱਕ ਕਿਉਂ ਨਹੀਂ ਭੇਜਿਆ ਯੋਗ ਅਧਿਕਾਰੀਆਂ ਦਾ ਪੈਨਲ'

Related Post