Amritsar News : ਦੀਪਿਕਾ ਲੂਥਰਾ ਨੂੰ ਮਿਲੀ ਪੰਜਾਬ ਪੁਲਿਸ ਦੀ ਸੁਰੱਖਿਆ, ਘਰ ਬਾਹਰ ਤਇਨਾਤ ਕੀਤੇ ਸੁਰੱਖਿਆ ਕਰਮੀ

Amritsar News : ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲ ਗਈ ਹੈ। ਦੀਪਿਕਾ ਦੇ ਘਰ ਬਾਹਰ ਸੁਰੱਖਿਆ ਕਰਮੀ ਤਇਨਾਤ ਕੀਤੇ ਗਏ ਹਨ। ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ

By  Shanker Badra June 16th 2025 07:57 PM -- Updated: June 16th 2025 08:27 PM

Amritsar News : ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲ ਗਈ ਹੈ। ਦੀਪਿਕਾ ਦੇ ਘਰ ਬਾਹਰ ਸੁਰੱਖਿਆ ਕਰਮੀ ਤਇਨਾਤ ਕੀਤੇ ਗਏ ਹਨ। ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ। ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। 

ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਅੰਮ੍ਰਿਤਸਰ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦਿੱਤੀ ਸੀ।  ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇੱਕ ਵੀਡੀਓ ਜਾਰੀ ਕਰਕੇ ਦੀਪਿਕਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਅਸ਼ਲੀਲ ਵੀਡੀਓ ਬਣਾਉਣਾ ਬੰਦ ਨਾ ਕਰੇ ਤਾਂ ਉਸਨੂੰ ਨਤੀਜੇ ਭੁਗਤਣੇ ਪੈਣਗੇ।  ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਹ ਵੀ ਕਿਹਾ ਕਿ ਪਾਰਕਿੰਗ ਸਿਰਫ਼ ਬਠਿੰਡਾ ਵਿੱਚ ਹੀ ਨਹੀਂ ਹੈ ,ਹੋਰ ਵੀ ਕਿਤੇ ਹਨ ਅਤੇ ਲਾਸ਼ ਲੱਭਣੀ ਜ਼ਰੂਰੀ ਨਹੀਂ ਹੈ।

ਇਸ ਤੋਂ ਦੋ ਮਹੀਨੇ ਪਹਿਲਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਬਟਾਲਾ ਰੋਡ ਦੀ ਰਹਿਣ ਵਾਲੀ ਦੀਪਿਕਾ ਲੂਥਰਾ ਨੂੰ ਮਿਲਿਆ ਵੀ ਸੀ। ਉਸਨੇ ਦੀਪਿਕਾ ਦੀ ਇੱਕ ਵੀਡੀਓ 'ਤੇ ਇਤਰਾਜ਼ ਜਤਾਇਆ ਸੀ।  ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਕਿਹਾ ਕਿ ਅਜਿਹੀ ਸਮੱਗਰੀ ਪੰਜਾਬ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਦੀਪਿਕਾ ਨੇ ਫਿਰ ਮੁਆਫ਼ੀ ਮੰਗੀ ਸੀ ਅਤੇ ਭਵਿੱਖ ਵਿੱਚ ਅਜਿਹੀ ਸਮੱਗਰੀ ਪੋਸਟ ਨਾ ਕਰਨ ਦਾ ਵਾਅਦਾ ਕੀਤਾ ਸੀ।

ਇਸ 'ਤੇ ਦੀਪਿਕਾ ਲੂਥਰਾ ਨੇ ਕਿਹਾ ਕਿ ਉਹ ਅਜਿਹੀ ਕਿਸੇ ਵੀ ਮੁਸੀਬਤ ਵਿੱਚ ਨਹੀਂ ਪੈਣਾ ਚਾਹੁੰਦੀ। ਉਹ ਪਹਿਲਾਂ ਹੀ ਸਮੱਗਰੀ ਲਈ ਮੁਆਫੀ ਮੰਗ ਚੁੱਕੀ ਹੈ ਅਤੇ ਸਾਰਾ ਮਾਮਲਾ ਖਤਮ ਕਰ ਚੁੱਕੀ ਹੈ। ਹੁਣ ਉਸਨੂੰ ਨਹੀਂ ਪਤਾ ਕਿ ਧਮਕੀਆਂ ਕਿਉਂ ਦਿੱਤੀਆਂ ਜਾ ਰਹੀਆਂ ਹਨ। ਦੀਪਿਕਾ ਲੂਥਰਾ ਨੇ ਕਿਹਾ ਕਿ ਉਸਨੂੰ ਦੋ ਮਹੀਨੇ ਪਹਿਲਾਂ ਮੋਗਾ ਬੁਲਾਇਆ ਗਿਆ ਸੀ ਅਤੇ ਫਿਰ ਮੁਆਫੀ ਮੰਗਵਾਈ ਗਈ ਸੀ। 

ਇਸ ਤੋਂ ਬਾਅਦ ਉਸਨੇ ਅਕਾਊਟ ਤੋਂ ਸਾਰੀ ਸਮੱਗਰੀ ਡਿਲੀਟ ਕਰ ਦਿੱਤੀ ਸੀ, ਜਿਸ 'ਤੇ ਇਤਰਾਜ਼ ਜਤਾਇਆ ਗਿਆ ਸੀ। ਇਸ ਤੋਂ ਬਾਅਦ ਕੋਈ ਡਬਲ ਮੀਨਿੰਗ ਵਾਲੀ ਸਮੱਗਰੀ ਪੋਸਟ ਨਹੀਂ ਕੀਤੀ ਗਈ। ਇਸ ਦੇ ਬਾਵਜੂਦ ਉਸਨੂੰ ਨਹੀਂ ਪਤਾ ਕਿ ਉਸਨੂੰ ਜਨਤਕ ਤੌਰ 'ਤੇ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ ਅਤੇ ਉਸਨੂੰ ਧਮਕੀ ਕਿਉਂ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੀਪਿਕਾ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਕਿਹਾ ਹੈ ਕਿ ਇਸ ਧਮਕੀ ਤੋਂ ਬਾਅਦ ਉਹ ਅਤੇ ਉਸਦਾ ਪਰਿਵਾਰ ਘਬਰਾ ਗਏ ਹਨ।

Related Post