ਦਿੱਲੀ 'ਚ ਵਾਤਾਵਰਣ ਸੰਕਟ : ਮੰਤਰੀ ਗੋਪਾਲ ਰਾਏ ਵੱਲੋਂ Work From Home ਕਰਨ ਦੀ ਅਪੀਲ

By  Ravinder Singh November 2nd 2022 01:52 PM -- Updated: November 2nd 2022 01:54 PM

ਨਵੀਂ ਦਿੱਲੀ : ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਕੋਰੋਨਾ ਮਹਾਮਾਰੀ ਦੀ ਤਰਜ਼ ਉਤੇ ਵਰਕ ਫਰਾਮ ਹੋਮ ਪਾਲਿਸੀ ਲਾਗੂ ਹੋ ਸਕਦੀ ਹੈ। ਦਿੱਲੀ ਵਿਚ ਗੰਧਲੇ ਚੌਗਿਰਦੇ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਲੋਕਾਂ ਨੂੰ ਘਰੋਂ ਤੋਂ ਕੰਮ ਕਰਨ ਦੀ ਅਪੀਲ ਕੀਤੀ ਹੈ। ਰਾਜਧਾਨੀ ਵਿਚ ਵਾਤਾਵਰਣ ਬੇਹੱਦ ਪਲੀਤ ਹੋ ਚੁੱਕਾ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਾਂਝੇ ਟਰਾਂਸਪੋਰਟ ਦੀ ਵਰਤੋਂ ਕਰਨ। ਇਸ ਨਾਲ ਪ੍ਰਦੂਸ਼ਣ ਵਿਚ ਕਮੀ ਆਵੇਗੀ।

ਇਹ ਵੀ ਪੜ੍ਹੋ : ਕੌਂਸਲਰਾਂ ਨੇ ਮੇਅਰ ਖ਼ਿਲਾਫ਼ ਖੋਲ੍ਹਿਆ ਮੋਰਚਾ: ਹਾਊਸ ਦੀ ਮੀਟਿੰਗ ਸਮੇਂ ਸਿਰ ਨਾ ਬੁਲਾਉਣ ਦੀ ਪ੍ਰਿੰਸੀਪਲ ਸਕੱਤਰ ਨੂੰ ਕੀਤੀ ਸ਼ਿਕਾਇਤ

ਬੁੱਧਵਾਰ ਨੂੰ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਸ਼੍ਰੇਣੀ 'ਚ ਆਉਣ ਕਾਰਨ ਵਾਤਾਵਰਣ ਮੰਤਰੀ ਨੇ ਦਿੱਲੀ ਦੇ ਲੋਕਾਂ ਨੂੰ ਘਰ ਤੋਂ ਕੰਮ ਕਰਨ ਅਤੇ ਜੇ ਸੰਭਵ ਹੋਵੇ ਤਾਂ ਨਿੱਜੀ ਵਾਹਨਾਂ ਦੀ ਵਰਤੋਂ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। 50 ਫ਼ੀਸਦੀ ਪ੍ਰਦੂਸ਼ਣ ਸਿਰਫ ਵਾਹਨਾਂ ਕਾਰਨ ਹੁੰਦਾ ਹੈ। ਲੋਕਾਂ ਨੂੰ ਪਟਾਕੇ ਨਹੀਂ ਚਲਾਉਣੇ ਚਾਹੀਦੇ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦਿੱਲੀ 'ਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਲੋਕਾਂ ਨੂੰ ਬੇਨਤੀ  ਕੀਤੀ ਹੈ।

1. ਜੇ ਦਿੱਲੀ ਵਿਚ ਕਿਤੇ ਵੀ ਕੋਲਾ ਜਾਂ ਲੱਕੜ ਸੜਦੀ ਨਜ਼ਰ ਆਵੇ ਤਾਂ ਸਰਕਾਰ ਨੂੰ ਸੂਚਿਤ ਕਰੋ। 2. ਕੰਮ ਉਤੇ ਜਾਣ ਲਈ ਸਾਂਝੇ ਵਾਹਨ ਦੀ ਵਰਤੋਂ ਕਰੋ। 3. ਸੜਕ ਉਤੇ ਵਾਹਨਾਂ ਨੂੰ ਘਟਾਉਣ ਲਈ ਜੇ ਸੰਭਵ ਹੋਵੇ ਤਾਂ ਘਰ ਤੋਂ ਕੰਮ ਕਰੋ। 4. ਠੰਡਢ ਤੋਂ ਬਚਣ ਲਈ ਇਲੈਕਟ੍ਰਿਕ ਹੀਟਰ ਦੀ ਵਰਤੋਂ ਕਰੋ, ਅੱਗ ਦੀ ਨਹੀਂ।


Related Post