Baisakhi Bumper 2026 : ਸੇਵਾਮੁਕਤ ਮੁਲਾਜ਼ਮ ਦੀ ਨਿਕਲੀ 6 ਕਰੋੜ ਦੀ ਲਾਟਰੀ, ਓਮ ਪ੍ਰਕਾਸ਼ ਨੇ ਕਿਹਾ - ਨੇਕ ਕੰਮਾਂ ਤੇ ਲਾਵਾਂਗੇ ਪੈਸਾ
Punjab State Baisakhi Bumper 2026 : ਓਮ ਪ੍ਰਕਾਸ਼ ਨੇ ਦੱਸਿਆ ਕਿ ਲਾਟਰੀ (6 Crore Lottery) ਲੁਧਿਆਣਾ (Ludhiana) ਦੇ ਘੰਟਾ ਘਰ ਤੋਂ ਗਾਂਧੀ ਬ੍ਰਦਰ ਸਟੋਰ ਤੋਂ ਖਰੀਦੀ ਗਈ ਸੀ। ਟਿਕਟ ਨੰਬਰ B520729 ਨੂੰ ਇਹ ਡਰਾ ਨਿਕਲਿਆ ਹੈ।
Punjab State Baisakhi Bumper 2026 : ਪੰਜਾਬ ਸਟੇਟ ਵਿਸਾਖੀ ਬੰਪਰ ਦਾ ਪਹਿਲਾ ਇਨਾਮ ਦਿੱਲੀ ਦੇ ਓਮ ਪ੍ਰਕਾਸ਼ ਦਾ ਨਿਕਲਿਆ ਹੈ। 6 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੇ ਓਮ ਪ੍ਰਕਾਸ਼ ਦਾ ਅੱਜ ਢੋਲ ਦੇ ਨਾਲ ਸਵਾਗਤ ਹੋਇਆ। ਇਹ ਲਾਟਰੀ (6 Crore Lottery) ਲੁਧਿਆਣਾ (Ludhiana) ਦੇ ਘੰਟਾ ਘਰ ਤੋਂ ਗਾਂਧੀ ਬ੍ਰਦਰ ਸਟੋਰ ਤੋਂ ਖਰੀਦੀ ਗਈ ਸੀ। ਟਿਕਟ ਨੰਬਰ B520729 ਨੂੰ ਇਹ ਡਰਾ ਨਿਕਲਿਆ ਹੈ।
ਜਿੱਤਣ ਤੋਂ ਬਾਅਦ ਖੁਸ਼ੀ ਸਾਂਝੀ ਕਰਦੀ ਹੋਏ ਓਮ ਪ੍ਰਕਾਸ਼ ਅਤੇ ਉਸ ਦੇ ਬੇਟੇ ਨੇ ਦੱਸਿਆ ਕਿ ਪਿਛਲੇ 30 ਸਾਲ ਤੋਂ ਲਾਟਰੀ ਪਾ ਰਹੇ ਨੇ ਲੁਧਿਆਣਾ ਦੇ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰ ਰਹਿੰਦੇ ਨੇ ਜਦੋਂ ਵੀ ਉਹਨਾਂ ਨੂੰ ਮਿਲਣ ਲਈ ਆਉਂਦੇ ਹਨ ਤਾਂ ਲਾਟਰੀ ਟਿਕਟ ਜਰੂਰ ਖਰੀਦਦੇ ਨੇ ਪਹਿਲਾਂ ਵੀ ਛੋਟੇ ਮੋਟੇ ਇਨਾਮ ਜਰੂਰ ਲੱਗੇ ਸਨ ਪਰ ਪਤਾ ਨਹੀਂ ਸੀ ਕਿ ਵਿਸਾਖੀ ਬੰਪਰ ਹੀ ਲੱਗ ਜਾਵੇਗਾ।
ਉਹਨਾਂ ਕਿਹਾ ਕਿ ਚੰਗੇ ਕੰਮਾਂ ਦੇ ਵਿੱਚ ਇਹਨਾਂ ਪੈਸਿਆਂ ਦਾ ਇਸਤੇਮਾਲ ਕਰਨਗੇ ਉੱਥੇ ਹੀ ਦੂਜੇ ਪਾਸੇ ਗਾਂਧੀ ਬ੍ਰਦਰ ਸਟਾਲ ਦੇ ਮੁਖੀ ਤਰਨਪ੍ਰੀਤ ਗਾਂਧੀ ਨੇ ਦੱਸਿਆ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੱਕ ਹੋਰ ਕਰੋੜਪਤੀ ਬਣਾ ਦਿੱਤਾ ਹੈ ਉਹਨਾਂ ਕਿਹਾ ਕਿ ਹੁਣ ਤੱਕ ਅਸੀਂ ਦਰਜਨਾਂ ਕਰੋੜਪਤੀ ਬਣਾ ਚੁੱਕੇ ਹਨ।