Mon, Apr 20, 2026
Whatsapp

Faridkot : ਖੁਰਾਕ ਤੇ ਸਪਲਾਈ ਵਿਭਾਗ ਦਾ ਵੱਡਾ ਕਾਰਨਾਮਾ ! ਜੇਲ੍ਹ ਬੈਠੇ ਵਿਅਕਤੀ ਨੂੰ ਜਾਰੀ ਕੀਤਾ 20 ਕਰੋੜ ਦਾ ਟੈਂਡਰ

Farikot : ਦੱਸ ਦਈਏ ਕਿ ਵਿਭਾਗ ਦੀ ਅਪਣੀ ਹੀ ਨਿਯਮਾਂਵਲੀ ਤਹਿਤ ਕਿਸੇ ਵੀ ਅਪਰਾਧਕ ਮਾਮਲੇ ਵਾਲੇ ਵਿਅਕਤੀ ਨੂੰ ਟੈਂਡਰ ਅਲਾਟ ਨਹੀਂ ਹੋ ਸਕਦੇ। ਪਰ ਵਿਭਾਗੀ ਅਧਿਕਾਰੀਆਂ ਵੱਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਹਰਵਿੰਦਰ ਸਿੰਘ ਨਾਮ ਦੇ ਸਖਸ ਨੂੰ ਇਹ ਟੈਂਡਰ ਅਲਾਟ ਕੀਤਾ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- April 20th 2026 06:13 PM -- Updated: April 20th 2026 06:15 PM
Faridkot : ਖੁਰਾਕ ਤੇ ਸਪਲਾਈ ਵਿਭਾਗ ਦਾ ਵੱਡਾ ਕਾਰਨਾਮਾ ! ਜੇਲ੍ਹ ਬੈਠੇ ਵਿਅਕਤੀ ਨੂੰ ਜਾਰੀ ਕੀਤਾ 20 ਕਰੋੜ ਦਾ ਟੈਂਡਰ

Faridkot : ਖੁਰਾਕ ਤੇ ਸਪਲਾਈ ਵਿਭਾਗ ਦਾ ਵੱਡਾ ਕਾਰਨਾਮਾ ! ਜੇਲ੍ਹ ਬੈਠੇ ਵਿਅਕਤੀ ਨੂੰ ਜਾਰੀ ਕੀਤਾ 20 ਕਰੋੜ ਦਾ ਟੈਂਡਰ

Farikot News : ਫਰੀਦਕੋਟ ਦੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਿਭਾਗ (Food and Supply Department Faridkot) ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਤਹਿਤ ਇਸ ਦਫਤਰ ਵੱਲੋਂ ਮਾਰਕੀਟ ਕਮੇਟੀ ਜੈਤੋ ਅਧੀਨ ਪੈਂਦੀਆਂ ਅਨਾਜ ਮੰਡੀਆਂ ਵਿਚੋਂ ਅਨਾਜ ਦੀ ਢੋਆ-ਢੁਆਈ (Loading - Unloading) ਦੇ ਕਰੀਬ 20 ਕਰੋੜ ਰੁਪਏ ਦੇ ਕਾਰੋਬਾਰ ਦਾ ਟੈਂਡਰ ਇਕ ਅਜਿਹੇ ਵਿਅਕਤੀ ਨੂੰ ਸੌਂਪ ਦਿੱਤਾ ਹੈ, ਜਿਸ ਖਿਲਾਫ ਆਪਣੇ ਹੀ ਪਿੰਡ ਵਿਚ ਦਲਿਤ ਲੋਕਾਂ 'ਤੇ ਕਥਿਤ ਤਸ਼ੱਦਦ ਕਰਨ ਅਤੇ ਪੁਲਿਸ ਦੀ ਹਾਜਰੀ ਵਿਚ ਗੋਲੀਆਂ ਚਲਾਉਣ ਦੇ ਸੰਗੀਨ ਅਪਰਾਧਾਂ ਤਹਿਤ ਮਾਮਲਾ ਦਰਜ ਹੈ।

ਆਪਣੇ ਹੀ ਨਿਯਮਾਂ ਦੇ ਉਲਟ ਸਪਲਾਈ ਵਿਭਾਗ


ਦੱਸ ਦਈਏ ਕਿ ਵਿਭਾਗ ਦੀ ਅਪਣੀ ਹੀ ਨਿਯਮਾਂਵਲੀ ਤਹਿਤ ਕਿਸੇ ਵੀ ਅਜਿਹੇ ਵਿਅਕਤੀ ਨੂੰ ਟੈਂਡਰ ਅਲਾਟ ਨਹੀਂ ਹੋ ਸਕਦੇ, ਜਿਸ ਖਿਲਾਫ ਕੋਈ ਅਪਰਧਿਕ ਮਾਮਲਾ ਦਰਜ ਹੋਵੇ। ਪਰ ਵਿਭਾਗੀ ਅਧਿਕਾਰੀਆਂ ਵੱਲੋਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਹਰਵਿੰਦਰ ਸਿੰਘ ਨਾਮ ਦੇ ਸਖਸ ਨੂੰ ਇਹ ਟੈਂਡਰ ਅਲਾਟ ਕੀਤਾ ਗਿਆ ਹੈ।

ਇਸ ਸੰਬੰਧੀ ਜਦ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਜੀਤ ਸਿੰਘ ਦਿਉਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਨੂੰ ਵੀ ਇਹ ਬਾਅਦ ਵਿਚ ਪਤਾ ਚੱਲਿਆ ਕਿ ਜਿਸ ਵਿਅਕਤੀ ਨੂੰ ਟੈਂਡਰ ਅਲਾਟ ਹੋਏ ਹਨ, ਉਸ ਖਿਲਾਫ ਅਪਰਾਧਿਕ ਮਾਮਲਾ ਦਰਜ ਹੈ ਅਤੇ ਉਹ ਜੇਲ੍ਹ ਵਿਚ ਬੰਦ ਹੈ। ਉਹਨਾਂ ਕਿਹਾ ਕਿ ਉਕਤ ਵਿਅਕਤੀ ਨੂੰ ਟੈਂਡਰ ਪਹਿਲਾਂ ਹੀ ਅਲਾਟ ਹੋ ਗਿਆ ਸੀ, ਉਹ ਜੇਲ੍ਹ ਬਾਅਦ ਵਿਚ ਗਏ ਹਨ।

ਉਹਨਾਂ ਕਿਹਾ ਕਿ ਟੈਂਡਰਕਰਤਾ ਨੇ ਤਾਂ ਮਹਿਕਮੇ ਨੂੰ ਐਫੀਡੈਵਿਟ ਦਿੱਤਾ ਸੀ, ਜਿਸ ਵਿਚ ਉਹਨਾਂ ਸਾਫ ਕੀਤਾ ਹੈ ਕਿ ਉਹਨਾਂ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਇਸ ਬਾਰੇ ਆਪਣੇ ਉੱਚ ਅਧਿਕਾਰੀਆ ਨੂੰ ਲਿਖ ਕੇ ਭੇਜ ਦਿੱਤਾ ਹੈ ਜਿਵੇਂ ਦੇ ਹੁਕਮ ਮਿਲਣਗੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

- PTC NEWS

Top News view more...

Latest News view more...

PTC NETWORK
PTC NETWORK