Mon, Apr 20, 2026
Whatsapp

Morinda : ਪਿੰਡ ਓਇੰਦ ਦੀ ਪੰਚਾਇਤ ਦਾ ਫ਼ੁਰਮਾਨ, ਪਿੰਡ ਦੇ ਮੁੰਡੇ-ਕੁੜੀ ਵੱਲੋਂ ਆਪਸ 'ਚ ਵਿਆਹ ਕਰਵਾਉਣ 'ਤੇ ਹੋਵੇਗਾ ਬਾਈਕਾਟ

Morinda News : ਪਿੰਡ ਦਾ ਆਮ ਇਜਲਾਸ ਸੱਦ ਕੇ ਦੋ ਮਤੇ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤੇ, ਜਿਸ ਵਿੱਚ ਪਹਿਲੇ ਮਤੇ ਵਿੱਚ ਪਾਸ ਕੀਤਾ ਗਿਆ ਕਿ ਇਸ ਪਿੰਡ ਦੇ ਮੁੰਡਾ-ਕੁੜੀ ਆਪਸ ਵਿੱਚ ਵਿਆਹ ਨਹੀਂ ਕਰਵਾਉਣਗੇ।

Reported by:  PTC News Desk  Edited by:  KRISHAN KUMAR SHARMA -- April 20th 2026 05:33 PM -- Updated: April 20th 2026 05:35 PM
Morinda : ਪਿੰਡ ਓਇੰਦ ਦੀ ਪੰਚਾਇਤ ਦਾ ਫ਼ੁਰਮਾਨ, ਪਿੰਡ ਦੇ ਮੁੰਡੇ-ਕੁੜੀ ਵੱਲੋਂ ਆਪਸ 'ਚ ਵਿਆਹ ਕਰਵਾਉਣ 'ਤੇ ਹੋਵੇਗਾ ਬਾਈਕਾਟ

Morinda : ਪਿੰਡ ਓਇੰਦ ਦੀ ਪੰਚਾਇਤ ਦਾ ਫ਼ੁਰਮਾਨ, ਪਿੰਡ ਦੇ ਮੁੰਡੇ-ਕੁੜੀ ਵੱਲੋਂ ਆਪਸ 'ਚ ਵਿਆਹ ਕਰਵਾਉਣ 'ਤੇ ਹੋਵੇਗਾ ਬਾਈਕਾਟ

Morinda News : ਰੋਪੜ ਜ਼ਿਲ੍ਹੇ ਦੀ ਤਹਿਸੀਲ ਮੋਰਿੰਡਾ ਦੇ ਵਿੱਚ ਲਗਭਗ 2 ਹਜ਼ਾਰ ਲੋਕਾਂ ਦੀ ਆਬਾਦੀ ਵਾਲੇ ਪਿੰਡ ਓਇੰਦ ਦੀ ਪੰਚਾਇਤ ਦੋ ਵਿਲੱਖਣ ਮਤੇ ਪਾਸ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪਿੰਡ ਦੀ ਪੰਚਾਇਤ ਨੇ ਗ੍ਰਾਮ ਸਭਾ ਯਾਨੀ ਪਿੰਡ ਦਾ ਆਮ ਇਜਲਾਸ ਸੱਦ ਕੇ ਦੋ ਮਤੇ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤੇ, ਜਿਸ ਵਿੱਚ ਪਹਿਲੇ ਮਤੇ ਵਿੱਚ ਪਾਸ ਕੀਤਾ ਗਿਆ ਕਿ ਇਸ ਪਿੰਡ ਦੇ ਮੁੰਡਾ-ਕੁੜੀ ਆਪਸ ਵਿੱਚ ਵਿਆਹ ਨਹੀਂ ਕਰਵਾਉਣਗੇ। ਜੇਕਰ ਉਹ ਇਸ ਮਤੇ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਦਾ ਸਮਾਜਕ ਬਾਈਕਾਟ ਕੀਤਾ ਜਾਵੇਗਾ।

ਨਸ਼ਿਆਂ ਖਿਲਾਫ਼ ਵੀ ਪਾਇਆ ਮਤਾ


ਇਸਤੋਂ ਇਲਾਵਾ ਜੇਕਰ ਵਿਆਹ ਕਰਵਾਉਣ ਵਾਲੇ ਮੁੰਡਾ-ਕੁੜੀ ਦੇ ਪਰਿਵਾਰ ਉਨ੍ਹਾਂ ਦਾ ਸਾਥ ਦੇਣਗੇ ਤਾਂ ਉਨ੍ਹਾਂ ਪਰਿਵਾਰਾਂ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਭਾਵੇਂ ਕਿ ਕਨੂੰਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ, ਪਰ ਪੰਚਾਇਤ ਤੇ ਇਸ ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਨੌਜਵਾਨ ਬੱਚਿਆਂ ਦੇ ਅਜਿਹੇ ਕਦਮ ਨਾਲ ਭਾਈਚਾਰਕ ਸਾਂਝ ਵਿਗੜਦੀ ਹੈ ਤੇ ਪਿੰਡਾਂ ਦਾ ਸੱਭਿਆਚਾਰ ਵੀ ਖਰਾਬ ਹੁੰਦਾ ਹੈ। ਜਦ ਕਿ ਇਸ ਪੰਚਾਇਤ ਵੱਲੋਂ ਪਾਸ ਕੀਤੇ ਗਏ ਦੂਜੇ ਮਤੇ ਤਹਿਤ ਨਸ਼ਿਆਂ ਦੇ ਮਾਮਲੇ ਵਿਚ ਪਕੜੇ ਜਾਣ ਵਾਲੇ ਕਿਸੇ ਵੀ ਵਿਅਕਤੀ ਦੀ ਪਿੰਡ ਦਾ ਕੋਈ ਵਿਅਕਤੀ ਜ਼ਮਾਨਤ ਨਹੀਂ ਕਰਵਾਏਗਾ।

ਪਿੰਡ ਦੇ ਲੋਕ ਪੰਚਾਇਤ ਦੇ ਇਸ ਮਤੇ ਨਾਲ ਸਹਿਮਤ ਹੋਏ ਤੇ ਲੋਕਾਂ ਦੀ ਸਰਬਸੰਮਤੀ ਨਾਲ ਇਹ ਦੋਵੇਂ ਮਤੇ ਪਾਸ ਕਰ ਦਿੱਤੇ ਗਏ ਹਨ। ਇਸ ਦੌਰਾਨ ਜਦੋਂ ਅਸੀਂ ਪਿੰਡ ਦੇ ਲੋਕਾਂ ਨਾਲ ਇਹ ਮਤੇ ਲਿਆਉਣ ਦੇ ਕਾਰਨਾਂ ਬਾਰੇ ਪੁੱਛਿਆ ਤਾਂ ਲੋਕਾਂ ਨੇ ਇਹ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਸਨ, ਜਿਸਦੇ ਚੱਲਦਿਆਂ ਪੰਚਾਇਤ ਨੂੰ ਇਹ ਕਦਮ ਚੁੱਕਣਾ ਪਿਆ, ਜੋ ਕਿ ਸਮੇਂ ਅਨੁਸਾਰ ਜ਼ਰੂਰੀ ਵੀ ਹੈ। ਲੋਕਾਂ ਦੇ ਨਸ਼ੇ ਦੇ ਮਾਮਲੇ ਵਿੱਚ ਅਧਿਕਾਰੀਆਂ ਦੀ ਮਿਲੀ ਭੁਗਤ ਹੋਣ ਦੇ ਦੋਸ਼ ਵੀ ਲਗਾਏ।

- PTC NEWS

Top News view more...

Latest News view more...

PTC NETWORK
PTC NETWORK