Dengue cases In Nabha : ਨਾਭਾ ਬਣਿਆ ਡੇਂਗੂ ਦਾ ਹਾਟ ਸਪਾਟ; ਹੁਣ ਤੱਕ ਡੇਂਗੂ ਦੇ 85 ਮਰੀਜ਼ ਆਏ ਸਾਹਮਣੇ

ਸਿਹਤ ਮੰਤਰੀ ਵੱਲੋਂ ਨਾਮੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਅਤੇ ਉਹਨਾਂ ਨੇ ਕਿਹਾ ਕਿ ਮੇਰੀ ਫੋਰਟੀਸ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਹੋਈ ਹੈ।

By  Aarti September 28th 2025 04:51 PM

Dengue cases In Nabha : ਨਾਭਾ ਵਿਖੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ  ਜਿਸ ਕਰਕੇ ਇੱਕ ਹੋਟ ਸਪੋਟ ਏਰੀਆ ਵਜੋਂ ਨਾਭਾ ਜ਼ਿਲ੍ਹੇ ਵਿੱਚੋਂ ਵੱਜਦਾ ਜਾ ਰਿਹਾ ਡੇਂਗੂ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਹੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਨਾਭਾ ਦੇ ਸਰਕਾਰੀ ਹਸਪਤਾਲ ਵਿਖੇ ਦੌਰਾ ਕੀਤਾ ਗਿਆ ਅਤੇ ਨਾਭਾ ਸ਼ਹਿਰ ਵਿੱਚ ਡੇਂਗੂ ਦੇ ਵਧ ਰਹੇ ਕੇਸਾਂ ’ਤੇ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।

ਸਿਹਤ ਮੰਤਰੀ ਵੱਲੋਂ ਨਾਮੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਅਤੇ ਉਹਨਾਂ ਨੇ ਕਿਹਾ ਕਿ ਮੇਰੀ ਫੋਰਟੀਸ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਹੋਈ ਹੈ। ਉਹਨਾਂ ਦੇ ਗੰਭੀਰ  ਇੰਜਰੀ ਹੈ ਅਸੀਂ ਸਾਰੇ ਰਾਜਵੀਰ ਜਵੰਦਾ ਦੀ ਅਰਦਾਸ ਕਰੀਏ ਕਿ ਉਹ ਛੇਤੀ ਠੀਕ ਹੋ ਜਾਣ। ਪੰਜਾਬ ਦੇ ਸਿਹਤ ਮੰਤਰੀ ਸ਼ਹਿਰ ਵਿੱਚ ਡੇਂਗੂ ਲਾਰਵੇ ਨੂੰ ਚੈੱਕ ਕਰਨ ਲਈ ਘਰਾਂ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਸੁਚੇਤ ਕੀਤਾ। 

ਸਿਹਤ ਮੰਤਰੀ ਵੱਲੋਂ ਪੰਜਾਬ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਦੀ ਗਿਣਤੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਡਾਕਟਰਾਂ ਦੀ ਭਰਤੀ ਕੀਤੀ ਗਈ ਅਤੇ ਹੌਲੀ-ਹੌਲੀ ਉਹ ਡਿਊਟੀਆ ਜੁਆਇੰਨ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਹਰ ਸਟਾਫ ਦੀ ਭਰਤੀ ਹੋਰ ਕਰ ਰਹੇ ਹਾਂ ਅਤੇ ਜੋ ਮਰੀਜ਼ਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ। ਪੰਜਾਬ ਰੈਡੋਲੋਜਿਸਟ ਦੀ ਘਾਟ ਨੂੰ ਲੈ ਕੇ ਕਿਹਾ ਕਿ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਹੈੱਡ ਰਜਿਸਟਰ ਨੂੰ ਡਿਊਟੀ ਸੌਂਪੀ ਹੈ ਅਤੇ ਉਹ ਡਿਊਟੀ ਨਿਭਾ ਰਹੇ ਹਨ ਅਤੇ ਛੇਤੀ ਹੀ ਅਸੀਂ ਰੈਡੋਲਜਿਸਟ ਦੀ ਕਮੀ ਨੂੰ ਦੂਰ ਕਰਾਂਗੇ।

ਸਿਹਤ ਮੰਤਰੀ ਵੱਲੋਂ ਨਾਮੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਅਤੇ ਉਹਨਾਂ ਨੇ ਕਿਹਾ ਕਿ ਮੇਰੀ ਫੋਰਟੀਸ ਹਸਪਤਾਲ ਦੇ ਡਾਕਟਰਾਂ ਨਾਲ ਗੱਲ ਹੋਈ ਹੈ ਉਹਨਾਂ ਦੇ ਗੰਭੀਰ  ਇੰਜਰੀ ਹੈ ਅਸੀਂ ਸਾਰੇ ਰਾਜਵੀਰ ਜਵੰਦਾ  ਦੀ ਅਰਦਾਸ ਕਰੀਏ ਕਿ ਉਹ ਛੇਤੀ ਠੀਕ ਹੋ ਜਾਣ। ਉਹ ਤਾਂ ਇੱਕ ਹਰਮੀਤ ਸਿੰਘ ਪਠਾਣ ਮਾਜਰਾ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਮੇਰੇ ਪਰਿਵਾਰ ਨੂੰ ਖਤਰਾ ਹੈ ਤਾਂ ਸਿਹਤ ਮੰਤਰੀ ਨੇ ਕਿਹਾ ਕਿ ਪਠਾਣ ਮਾਜਰਾ ਸਭ ਤੋਂ ਪਾਵਰਫੁਲ ਐਮਐਲਏ ਸੀ ਪਰ ਉਸ ਨੂੰ ਭੱਜਣਾ ਨਹੀਂ ਸੀ ਚਾਹੀਦਾ ਉਸ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਸੀ।

ਇਹ ਵੀ ਪੜ੍ਹੋ : Punjabi singer Rajvir Jawanda ਦੇ ਨਾਲ ਵਾਪਰੇ ਹਾਦਸੇ ’ਤੇ ਚਸ਼ਮਦੀਦ ਨੇ ਦੱਸੀ ਸਾਰੀ ਦਾਸਤਾਨ

Related Post