Punjabi singer Rajvir Jawanda ਦੇ ਨਾਲ ਵਾਪਰੇ ਹਾਦਸੇ ’ਤੇ ਚਸ਼ਮਦੀਦ ਨੇ ਦੱਸੀ ਸਾਰੀ ਦਾਸਤਾਨ
Punjabi singer Rajvir Jawanda News : ਗਾਇਕ ਰਾਜਵੀਰ ਜਵੰਦਾ ਦੇ ਨਾਲ ਵਾਪਰੇ ਹਾਦਸੇ ’ਤੇ ਚਸ਼ਮਦੀਦ ਨੇ ਹਾਦਸੇ ਸਬੰਧੀ ਸਾਰੀ ਦਾਸਤਾਨ ਬਿਆਨ ਕੀਤੀ। ਉਨ੍ਹਾਂ ਕਿਹਾ ਕਿ ਬੋਲੈਰੋ ਗੱਡੀ ਨਾਲ ਇਹ ਹਾਦਸਾ ਨਹੀਂ ਵਾਪਰਿਆ ਹੈ। ਚਸ਼ਮਦੀਦ ਨੇ ਦੱਸਿਆ ਕਿ ਆਪਸ ’ਚ ਦੋ ਅਵਾਰਾ ਪਸ਼ੂਆਂ ਦੀ ਲੜਾਈ ਹੋ ਰਹੀ ਸੀ ਜਿਸ ਕਾਰਨ ਰਾਜਵੀਰ ਦੀ ਬਾਈਕ ਦੀ ਟੱਕਰ ਹੋ ਗਈ। ਹਾਦਸਾ ਇੰਨ੍ਹਾ ਜਿਆਦਾ ਭਿਆਨਕ ਸੀ ਕਿ ਰਾਜਵੀਰ ਜਵੰਦਾ ਦਾ ਸਿਰ ਸੜਕ ’ਤੇ ਵੱਜਿਆ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟ ਲੱਗੀ।
ਬੱਦੀ ਨਾਲਾਗੜ੍ਹ ਰੋਡ ’ਤੇ ਵਾਪਰੇ ਹਾਦਸੇ ਦੀ ਅੱਖੀ ਦੇਖੀ ਦਾਸਤਾਨ ਦੱਸਦੇ ਹੋਏ ਚਸ਼ਮਦੀਦ ਮੁਤਾਬਿਕ ਇੱਥੇ ਆਏ ਦਿਨ ਆਵਾਰਾ ਪਸ਼ੂਆਂ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ। ਰਾਜਵੀਰ ਦਾ ਟੱਕਰ ਵੱਜਣ ਤੋਂ ਬਾਅਦ ਸੜਕ ’ਤੇ ਸਿਰ ਵੱਜਿਆ। ਜਿਸ ਕਾਰਨ ਰਾਜਵੀਰ ਨੂੰ ਗੰਭੀਰ ਸੱਟਾਂ ਲੱਗੀਆਂ।
ਚਸ਼ਮਦੀਦ ਨੇ ਇਹ ਵੀ ਦੱਸਿਆ ਕਿ ਰਾਜਵੀਰ ਜਵੰਦਾ ਨੂੰ ਆਟੋ ਦੇ ਜਰੀਏ ਸ਼ੋਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿਸ ਪਰ ਉੱਥੇ ਉਸਦੀ ਹਾਲਤ ਠੀਕ ਨਹੀਂ ਹੋਈ ਅਤੇ ਸਥਿਤੀ ਨੂੰ ਗੰਭੀਰ ਨਾਲ ਦੇਖਦੇ ਹੋਏ ਫੇਰ ਉਸ ਨੂੰ ਮੁਹਾਲੀ ਵਿਖੇ ਰੈਫਰ ਕਰ ਦਿੱਤਾ ਗਿਆ।
ਦੱਸ ਦਈਏ ਕਿ ਬੱਦੀ ਵਿੱਚ ਬਾਈਕ ਚਲਾ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਬਲਦਾਂ ਦੀ ਟੱਕਰ ਵਿੱਚ ਸੱਟ ਲੱਗ ਗਈ। ਗਾਇਕ ਬੱਦੀ ਤੋਂ ਪਿੰਜੌਰ ਜਾ ਰਿਹਾ ਸੀ। ਅਚਾਨਕ ਇੱਕ ਬਲਦ ਉਸਦੇ ਸਾਹਮਣੇ ਆ ਗਿਆ, ਜਿਸ ਕਾਰਨ ਉਸਦੀ ਸਾਈਕਲ ਕੰਟਰੋਲ ਗੁਆ ਬੈਠੀ ਅਤੇ ਹਾਈਵੇਅ 'ਤੇ ਡਿੱਗ ਗਈ। ਗਾਇਕ ਦੇ ਸਿਰ ਅਤੇ ਸਰੀਰ ਦੇ ਕਈ ਹਿੱਸਿਆਂ ਵਿੱਚ ਗੰਭੀਰ ਸੱਟਾਂ ਲੱਗੀਆਂ।
ਹਾਦਸੇ ਤੋਂ ਬਾਅਦ, ਜ਼ਖਮੀ ਗਾਇਕ ਨੂੰ ਪਹਿਲਾਂ ਪਿੰਜੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ, ਉਸਨੂੰ ਦਿਲ ਦਾ ਦੌਰਾ ਪਿਆ, ਜਿੱਥੋਂ ਉਸਨੂੰ ਪੰਚਕੂਲਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਐਮਰਜੈਂਸੀ ਡਾਕਟਰਾਂ ਨੇ ਉਸਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ। ਹਾਲਾਂਕਿ, ਉਸਦੇ ਪਰਿਵਾਰ ਨੇ ਉਸਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
- PTC NEWS