ਪਟਿਆਲਾ 'ਚ ਡੇਂਗੂ ਹੋਇਆ ਬੇਕਾਬੂ, ਪ੍ਰਸ਼ਾਸਨ ਨਹੀਂ ਕਰ ਰਿਹਾ ਲੋੜੀਂਦੀ ਫੋਗਿੰਗ

By  Jasmeet Singh November 24th 2022 08:40 AM -- Updated: November 24th 2022 08:41 AM

ਗਗਨਦੀਪ ਸਿੰਘ ਅਹੂਜਾ, 24 ਨਵੰਬਰ: ਪਟਿਆਲਾ ਨਗਰ ਨਿਗਮ ਵੱਲੋਂ ਮੱਛਰ ਦਾ ਲਾਰਵਾ ਮਾਰਨ ਲਈ ਲੋੜੀਂਦੀ ਫੋਗਿੰਗ ਨਹੀਂ ਹੋ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਹਰ ਰੋਜ਼ ਡੇਂਗੂ ਮਰੀਜ਼ਾਂ ਦਾ ਵੱਧ ਰਿਹਾ ਅੰਕੜਾ ਕਹਿ ਰਿਹਾ ਹੈ। ਜ਼ਿਲ੍ਹੇ 'ਚ ਡੇਂਗੂ ਦੇ 39 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 23 ਸ਼ਹਿਰੀ ਫਿਲਹਾਲ ਖੇਤਰ ਤੋਂ ਬਾਹਰ ਦੱਸੇ ਜਾ ਰਹੇ ਹਨ। ਪਟਿਆਲਾ 'ਚ 14 ਇਲਾਕੇ ਹੌਟ ਸਪਾਟ ਬਣ ਉਭਰੇ ਹਨ। ਇਨ੍ਹਾਂ 39 ਕੇਸਾਂ ਦੇ ਆਉਣ ਨਾਲ ਪਟਿਆਲਾ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 881 ਹੋ ਗਈ ਹੈ, ਜਿਨ੍ਹਾਂ ਵਿੱਚ ਸ਼ਹਿਰੀ ਖੇਤਰਾਂ ਤੋਂ 523 ਅਤੇ ਪੇਂਡੂ ਖੇਤਰਾਂ ਤੋਂ 359 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 39 ਕੇਸਾਂ ਵਿੱਚੋਂ 23 ਸ਼ਹਿਰੀ ਖੇਤਰਾਂ ਦੇ ਹਨ ਜਿਨ੍ਹਾਂ ਵਿੱਚ 12 ਪਟਿਆਲਾ ਸ਼ਹਿਰ ਦੇ, 1 ਨਾਭਾ, 10 ਰਾਜਪੁਰਾ ਦੇ ਹਨ।  ਦਿਹਾਤੀ ਖੇਤਰ ਵਿੱਚ ਭਾਦਸੋਂ ਬਲਾਕ ਵਿੱਚ 2, ਸ਼ੁਤਰਾਣਾ ਬਲਾਕ ਵਿੱਚ 7, ਕਾਲੋਮਾਜਰਾ ਬਲਾਕ ਵਿੱਚ 7, ਬਲਾਕ ਕਾਲੋਮਾਜਰਾ ਵਿੱਚ 2, ਬਲਾਕ ਹਰਪਾਲਪੁਰ ਵਿੱਚ 1 ਅਤੇ ਬਲਾਕ ਦੁੱਧਨਸਾਧਾਂ ਵਿੱਚ 3 ਕੇਸ ਸਾਹਮਣੇ ਆਏ ਹਨ।

ਡੇਂਗੂ ਦੇ ਲੱਛਣ

ਇਸ ਦੇ ਮੁੱਖ ਲੱਛਣ ਹਨ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਾਰੇ ਜੋੜਾਂ ਵਿੱਚ ਦਰਦ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਤੁਹਾਨੂੰ ਤੁਰੰਤ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਾਂ ਆਪਣੇ ਘਰ ਨੇੜੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਕਿ ਬੁਖਾਰ ਹੋਣ 'ਤੇ ਪੈਰਾਸੀਟਾਮੋਲ ਦੀ ਗੋਲੀ ਲਓ, ਡਿਸਪ੍ਰੀਨ, ਬਰੂਫਿਨ ਦੀ ਵਰਤੋਂ ਬਿਲਕੁਲ ਨਾ ਕਰੋ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਚਮੜੀ 'ਤੇ ਲਾਲ ਧੱਫੜ ਅਤੇ ਖਾਰਸ਼ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ।

Related Post