Anup Kumar Nair News : ਮਾਪਿਆਂ ਦੀ ਮੌਤ ਮਗਰੋਂ ਖੁਦ ਨੂੰ 3 ਸਾਲ ਲਈ ਫਲੈਟ ’ਚ ਰੱਖਿਆ ਬੰਦ, ਦਿਲ ਨੂੰ ਝੰਜੋੜ ਦੇਵੇਗੀ ਇਹ ਕਹਾਣੀ

ਜਾਣਕਾਰੀ ਅਨੁਸਾਰ ਉਸਦੇ ਮਾਤਾ-ਪਿਤਾ ਦੋਵਾਂ ਦਾ ਪਿਛਲੇ 6 ਸਾਲਾਂ ਵਿੱਚ ਦੇਹਾਂਤ ਹੋ ਗਿਆ ਸੀ ਅਤੇ 20 ਸਾਲ ਪਹਿਲਾਂ ਉਸਦੇ ਵੱਡੇ ਭਰਾ ਨੇ ਖੁਦਕੁਸ਼ੀ ਕਰ ਲਈ ਸੀ, ਇਸ ਲਈ ਅਨੂਪ ਨੇ ਆਪਣੇ ਆਪ ਨੂੰ ਦੁਨੀਆ ਤੋਂ ਪੂਰੀ ਤਰ੍ਹਾਂ ਦੂਰ ਕਰ ਲਿਆ ਸੀ ਅਤੇ ਆਪਣੇ ਫਲੈਟ ਤੱਕ ਸੀਮਤ ਰਹਿ ਗਿਆ ਸੀ।

By  Aarti July 1st 2025 09:18 PM

Anup Kumar Nair News :  ਨਵੀਂ ਮੁੰਬਈ ਦੇ 55 ਸਾਲਾ ਵਿਅਕਤੀ ਅਨੂਪ ਕੁਮਾਰ ਨਾਇਰ ਜਿਨ੍ਹਾਂ ਦੀ ਕਹਾਣੀ ਕਿਸੇ ਦੇ ਵੀ ਦਿਲ ਨੂੰ ਝੰਜੋੜ ਕੇ ਰੱਖ ਦੇਵੇਂਗੀ। ਇਸ ਵਿਅਕਤੀ ਨੇ ਆਪਣੇ ਮਾਪਿਆਂ ਅਤੇ ਭਰਾ ਦੀ ਮੌਤ ਮਗਰੋਂ ਖੁਦ ਨੂੰ ਤਕਰੀਬਨ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਫਲੈਟ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਸੀ, ਸਿਰਫ਼ ਔਨਲਾਈਨ ਖਾਣਾ ਆਰਡਰ ਕਰਕੇ ਬਾਹਰੀ ਦੁਨੀਆ ਨਾਲ ਸੰਪਰਕ ਵਿੱਚ ਰਿਹਾ।

ਦੱਸ ਦਈਏ ਕਿ ਇੱਕ ਕਾਲ ਮਿਲਣ ਤੋਂ ਬਾਅਦ ਸੋਸ਼ਲ ਐਂਡ ਇਵੈਂਜਲੀਕਲ ਐਸੋਸੀਏਸ਼ਨ ਫਾਰ ਲਵ  ਦੇ ਸਮਾਜਿਕ ਵਰਕਰ ਸੈਕਟਰ 24 ਵਿੱਚ ਇੱਕ ਹਾਊਸਿੰਗ ਸੋਸਾਇਟੀ ਵਿੱਚ ਉਸਦੇ ਫਲੈਟ ਵਿੱਚ ਪਹੁੰਚੇ, ਉਸਦੀ ਹਾਲਤ ਦੇਖੀ ਅਤੇ ਫਿਰ ਉਸਨੂੰ ਬਚਾਇਆ।

ਨਾਇਰ ਪਹਿਲਾਂ ਕੰਪਿਊਟਰ ਪ੍ਰੋਗਰਾਮਰ ਵਜੋਂ ਕੰਮ ਕਰਦੇ ਹੁੰਦੇ ਸੀ। ਉਹ ਇਸ ਫਲੈਟ ਵਿੱਚ ਇਕੱਲਾ ਹੀ ਰਹਿੰਦੇ ਸੀ। ਉਨ੍ਹਾਂ ਦੀ ਮਾਤਾ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਹੈ ਭਾਰਤੀ ਹਵਾਈ ਸੈਨਾ ਦੀ ਦੂਰਸੰਚਾਰ ਸ਼ਾਖਾ ਵਿੱਚ ਕੰਮ ਕਰਦੀ ਸੀ, ਜਦਕਿ ਉਸਦੇ ਪਿਤਾ ਮੁੰਬਈ ਦੇ ਟਾਟਾ ਹਸਪਤਾਲ ਵਿੱਚ ਕੰਮ ਕਰਦੇ ਸਨ।

ਜਾਣਕਾਰੀ ਅਨੁਸਾਰ ਉਸਦੇ ਮਾਤਾ-ਪਿਤਾ ਦੋਵਾਂ ਦੀ ਪਿਛਲੇ 6 ਸਾਲਾਂ ਵਿੱਚ ਮੌਤ ਹੋ ਗਈ ਸੀ ਅਤੇ 20 ਸਾਲ ਪਹਿਲਾਂ ਉਸਦੇ ਵੱਡੇ ਭਰਾ ਨੇ ਖੁਦਕੁਸ਼ੀ ਕਰ ਲਈ ਸੀ, ਇਸ ਲਈ ਅਨੂਪ ਨੇ ਬਾਬਰੀ ਦੀ ਦੁਨੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਸੀ ਅਤੇ ਆਪਣੇ ਫਲੈਟ ਤੱਕ ਸੀਮਤ ਰਹਿ ਗਿਆ ਸੀ।

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਨਾਇਰ ਫਲੈਟ ਦੇ ਲਿਵਿੰਗ ਰੂਮ ਵਿੱਚ ਰੱਖੀ ਕੁਰਸੀ 'ਤੇ ਸੌਂਦਾ ਸੀ। ਉਸਦੀ ਲੱਤ ਵਿੱਚ ਵੀ ਇਨਫੈਕਸ਼ਨ ਸੀ, ਜਿਸਦਾ ਤੁਰੰਤ ਇਲਾਜ ਕੀਤਾ ਗਿਆ। ਉਸਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ, ਉਸਦੇ ਕੁਝ ਰਿਸ਼ਤੇਦਾਰਾਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਇਰ ਨੇ ਜ਼ਿਆਦਾਤਰ ਲੋਕਾਂ ਤੋਂ ਦੂਰੀ ਬਣਾਈ ਰੱਖੀ। ਨਾਇਰ ਇਸ ਸਮੇਂ ਪਨਵੇਲ ਦੇ ਸੀਲ ਆਸ਼ਰਮ ਵਿੱਚ ਹੈ। 

ਜਿਸ ਇਮਾਰਤ ਵਿੱਚ ਨਾਇਰ ਰਹਿੰਦੇ ਸੀ, ਉਸ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਉਹ ਆਪਣੇ ਫਲੈਟ ਦਾ ਦਰਵਾਜ਼ਾ ਬਹੁਤ ਘੱਟ ਖੋਲ੍ਹਦੇ ਹੁੰਦੇ ਸੀ। ਉਹ ਘਰ ਵਿੱਚੋਂ ਕੂੜਾ ਵੀ ਨਹੀਂ ਕੱਢਦਾ ਸੀ, ਇਸ ਲਈ ਇਮਾਰਤ ਦੇ ਮੈਂਬਰਾਂ ਨੂੰ ਕਈ ਵਾਰ ਉਸਨੂੰ ਕੂੜਾ ਚੁੱਕਣ ਲਈ ਮਨਾਉਣਾ ਪੈਂਦਾ ਸੀ।

ਇਹ ਵੀ ਪੜ੍ਹੋ : Karnataka government : ਇਸ ਜ਼ਿਲ੍ਹੇ ’ਚ 1 ਮਹੀਨੇ ’ਚ 18 ਲੋਕਾਂ ਨੂੰ ਦਿਲ ਦਾ ਦੌਰਾ ਪਿਆ, ਫੈਲੀ ਦਹਿਸ਼ਤ

Related Post